ਯੂ.ਪੀ. ਬਾਰਡਰ ''ਤੇ ਫਸੇ ਕਰੀਬ 5000 ਮਜ਼ਦੂਰ, ਗਰਭਵਤੀ ਔਰਤਾਂ ਅਤੇ ਬੱਚੇ ਭੁੱਖ ਨਾਲ ਬੇਹਾਲ

05/10/2020 6:27:51 PM

ਮਹੋਬਾ -  ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲਾਕਡਾਊਨ ਲਾਗੂ ਹੈ। ਲਾਕਡਾਊਨ ਨਾਲ ਸਭ ਤੋਂ ਜ਼ਿਆਦਾ ਪ੍ਰੇਸ਼ਨੀ ਗਰੀਬ ਅਤੇ ਮਜ਼ਦੂਰ ਵਰਗ ਦੇ ਲੋਕਾਂ ਨੂੰ ਚੁੱਕਣੀ ਪੈ ਰਹੀ ਹੈ। ਹੁਣ ਉੱਤਰ ਪ੍ਰਦੇਸ਼ ਦੇ ਮਹੋਬਾ 'ਚ ਯੂ.ਪੀ.-ਮੱਧ ਪ੍ਰਦੇਸ਼ ਬਾਰਡਰ 'ਤੇ ਕਰੀਬ ਪੰਜ ਹਜ਼ਾਰ ਮਜ਼ਦੂਰ ਫਸ ਗਏ ਹਨ। ਇਹ ਆਪਣੇ ਘਰ ਜਾਣ ਲਈ ਦੂਜੇ ਰਾਜਾਂ ਤੋਂ ਚਲੇ ਤਾਂ ਆਏ ਪਰ ਹੁਣ ਇੱਥੇ ਇਨ੍ਹਾਂ ਮਜ਼ਦੂਰਾਂ ਨੂੰ ਯੂ.ਪੀ. 'ਚ ਵੜਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦੇ ਮੱਧ ਪ੍ਰਦੇਸ਼ ਬਾਰਡਰ 'ਤੇ ਦਿਲ ਦਹਿਲਾ ਦੇਣ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਇੱਥੇ ਗੁਜਰਾਤ, ਮਹਾਰਾਸ਼ਟਰ ਤੋਂ ਆਏ ਹਜ਼ਾਰਾਂ ਮਜ਼ਦੂਰ ਫਸੇ ਹੋਏ ਹਨ। ਲਾਕਡਾਊਨ ਕਾਰਨ ਬੇਬਸ, ਬਦਹਾਲ ਮਜ਼ਦੂਰ ਭਿਆਨਕ ਗਰਮੀ 'ਚ ਖੁੱਲੇ ਅਸਮਾਨ ਦੇ ਹੇਠਾਂ ਬੈਠਣ ਨੂੰ ਮਜਬੂਰ ਹਨ। ਇਨ੍ਹਾਂ 'ਚ ਗਰਭਵਤੀ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ, ਜੋ ਭੁੱਖ-ਪਿਆਸ ਨਾਲ ਬੇਹਾਲ ਹਨ।

ਦਰਅਸਲ, ਮਹੋਬਾ ਜ਼ਿਲ੍ਹੇ 'ਚ ਕੈਮਾਹਾ ਪਿੰਡ ਦੇ ਕੋਲ ਉੱਤਰ ਪ੍ਰਦੇਸ਼-ਮੱਧ ਪ੍ਰਦੇਸ਼ ਦਾ ਬਾਰਡਰ ਹੈ। ਇੱਥੇ ਗੁਜਰਾਤ, ਮਹਾਰਾਸ਼ਟਰ ਤੋਂ ਅਣਗਿਣਤ ਵਾਹਨਾਂ 'ਚ ਹਜ਼ਾਰਾਂ ਮਜ਼ਦੂਰ ਪੁੱਜੇ ਹਨ। ਬਾਰਡਰ ਕਰਾਸ ਕਰਣ ਦੀ ਇਜਾਜ਼ਤ ਨਹੀਂ ਹੋਣ ਕਾਰਨ ਇਹ ਮਜ਼ਦੂਰ ਭੁੱਖੇ-ਪਿਆਸੇ ਹੀ ਖੁੱਲੇ ਅਸਮਾਨ ਦੇ ਹੇਠਾਂ ਬੈਠਣ ਨੂੰ ਮਜਬੂਰ ਹਨ। ਗਰਮੀ ਦੇ ਕਾਰਨ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਹਾਲਤ ਜ਼ਿਆਦਾ ਖ਼ਰਾਬ ਹੈ।

Inder Prajapati

This news is Content Editor Inder Prajapati