ਪੂਨਮ ਨੂੰ ਜਿਤਾਉਣ ਦਾ ਵਾਅਦਾ ਕਰੋ, ਨਹੀਂ ਤਾਂ ਮੈਨੂੰ ਮੁੰਬਈ ''ਚ ਨਹੀਂ ਮਿਲੇਗੀ ਐਂਟਰੀ : ਜਯਾ ਬੱਚਨ

05/01/2019 1:29:58 AM

ਲਖਨਊ— ਸਮਾਜਵਾਦੀ ਪਾਰਟੀ ਆਗੂ ਜਯਾ ਬੱਚਨ ਨੇ ਮੰਗਲਵਾਰ ਨੂੰ ਲਖਨਊ ਤੋਂ ਆਪਣੀ ਪਾਰਟੀ ਦੀ ਨੇਤਾ ਪੂਨਮ ਸਿਨਹਾ ਲਈ ਪ੍ਰਚਾਰ ਕੀਤਾ। ਉਨ੍ਹਾਂ ਨੇ ਪੂਨਮ ਸਿਨਹਾ ਲਈ ਵੋਟ ਮੰਗੇ। ਬਾਅਦ 'ਚ ਇਕ ਰੈਲੀ 'ਚ ਉਨ੍ਹਾਂ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਪਰੰਪਰਾ ਰਹੀ ਹੈ ਕਿ ਉਹ ਨਵੇਂ ਉਮੀਦਵਾਰਾਂ ਦਾ ਸਵਾਗਤ ਕਰਦੀ ਹੈ। ਸਾਨੂੰ ਉਨ੍ਹਾਂ ਦੀ ਜਿੱਤ ਯਕੀਨੀ ਕਰਨੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ, 'ਤੁਹਾਨੂੰ ਸਾਰਿਆਂ ਨੂੰ ਪੂਨਮ ਜੀ ਨੂੰ ਜਿਤਾਉਣ ਦਾ ਮੈਨੂੰ ਵਾਅਦਾ ਦੇਣਾ ਹੋਵੇਗਾ, ਨਹੀਂ ਤਾਂ ਉਹ ਮੁੰਬਈ 'ਚ ਮੇਰੀ ਐਂਟਰੀ 'ਤੇ ਰੋਕ ਲਗਾ ਦੇਵੇਗੀ। ਉਹ ਮੇਰੀ ਦੋਸਤ ਹੈ ਤੇ ਪਿਛਲੇ 40 ਸਾਲਾਂ ਤੋਂ ਉਸ ਨਾਲ ਚੰਗੇ ਸਬੰਧ ਹਨ।' ਉਨ੍ਹਾਂ ਨੇ ਵਰਕਰਾਂ ਨੂੰ ਭਾਰੀ ਗਿਣਤੀ ਨਿਕਲ ਕੇ ਵੋਟ ਕਰਨ ਦੀ ਅਪੀਲ ਕੀਤੀ। ਬੱਚਨ ਨੇ ਜ਼ੋਰ ਦਿੰਦੇ ਹੋਏ ਕਿਹਾ, 'ਜਿਹੜਾ ਉਤਸ਼ਾਹ ਮੈਨੂੰ ਇਥੇ ਨਜ਼ਰ ਆ ਰਿਹਾ ਹੈ ਮੈਂ ਇਹ ਉਤਸ਼ਾਹ ਵੋਟਿੰਗ ਦੌਰਾਨ ਦੇਖਣਾ ਚਾਹੁੰਦੀ ਹਾਂ।' ਸਪਾ ਸੰਸਦ ਮੈਂਬਰ ਬੱਚਨ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਸਾਡੇ ਉਮੀਦਵਾਰ ਦਾ ਸਮਰਥਨ ਕਰਨਾ ਹੋਵੇਗਾ। ਜਯਾ ਨੇ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਕਿਹਾ ਕਿ, 'ਇਸ ਸਮੇਂ ਇਕ ਸ਼ਖਸ ਜੋ ਦੇਸ਼ ਦੀ ਰੱਖਿਆ ਕਰਨ ਲਈ ਅਧਿਕਾਰਤ ਹੈ। ਉਹ ਅਵਿਵਸਥਾ ਫੈਲਾ ਰਿਹਾ ਹੈ।

Inder Prajapati

This news is Content Editor Inder Prajapati