ਇਸ ਵਾਰ ਕੇਦਾਰਨਾਥ ਪੁੱਜੇ ਰਿਕਾਰਡ 16,09,913 ਸ਼ਰਧਾਲੂ

10/11/2023 11:14:44 AM

ਦੇਹਰਾਦੂਨ- ਉਤਰਾਖੰਡ ਸਥਿਤ ਸ਼੍ਰੀ ਕੇਦਾਰਨਾਥ ਧਾਮ ਵਿਚ ਸੋਮਵਾਰ ਤੱਕ ਕੁੱਲ 16,09,913 ਸ਼ਰਧਾਲੂ ਸ਼੍ਰੀ ਕੇਦਾਰਨਾਥ ਧਾਮ ਪੁੱਜੇ ਹਨ ਅਤੇ 46.50 ਲੱਖ ਤੋਂ ਵੱਧ ਤੀਰਥ ਯਾਤਰੀ ਚਾਰ ਧਾਮ ਪੁੱਜ ਗਏ ਹਨ। ਇਨ੍ਹਾਂ ’ਚੋਂ ਸਭ ਤੋਂ ਵੱਧ ਤੀਰਥ ਯਾਤਰੀ ਹੁਣ ਤੱਕ ਸ਼੍ਰੀ ਕੇਦਾਰਨਾਥ ਧਾਮ ਪੁੱਜੇ ਹਨ ਜੋ ਕਿ ਇਕ ਰਿਕਾਰਡ ਹੈ।

ਇਹ ਵੀ ਪੜ੍ਹੋ : ਚਾਰਧਾਮ ਯਾਤਰਾ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ, ਆਨਲਾਈਨ ਰਜਿਸਟਰੇਸ਼ਨ ਨੇ ਪਾਰ ਕੀਤਾ 6.9 ਮਿਲੀਅਨ ਦਾ ਅੰਕੜਾ

ਉੱਥੇ ਹੀ ਹਾਲੇ ਤੱਕ 15,24,798 ਤੀਰਥ ਯਾਤਰੀ ਸ਼੍ਰੀ ਬਦਰੀਨਾਥ ਧਾਮ ਵਿਚ ਨਤਮਸਤਕ ਹੋਏ ਹਨ ਜਦ ਕਿ ਹਾਲੇ ਯਾਤਰਾ ’ਚ ਇਕ ਤੋਂ ਡੇਢ ਮਹੀਨੇ ਦਾ ਸਮਾਂ ਬਾਕੀ ਹੈ। ਉਮੀਦ ਹੈ ਕਿ ਤੀਰਥ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha