ਸੋਨੇ ਤੋਂ ਵੀ ਜ਼ਿਆਦਾ ਕੀਮਤੀ ਹੈ ਇਹ ਧਾਤੂ, ਵਧੀ ਮੰਗ

01/26/2020 2:30:02 AM

ਵਾਸ਼ਿੰਗਟਨ - ਗਲੋਬਲ ਬਜ਼ਾਰ ਵਿਚ ਇਸ ਸਮੇਂ ਇਕ ਧਾਤੂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਉਛਾਲ ਆਇਆ ਹੈ। 2 ਹਫਤਿਆਂ ਵਿਚ ਹੀ ਪੈਲੇਡੀਅਮ ਦੀ ਕੀਮਤ ਵਿਚ 25 ਫੀਸਦੀ ਤੋਂ ਜ਼ਿਆਦਾ ਦਾ ਉਛਾਲ ਆਇਆ ਹੈ। ਜਦਕਿ ਪਿਛਲੇ ਇਕ ਸਾਲ ਵਿਚ ਇਸ ਦਾ ਮੁੱਲ ਕਰੀਬ ਦੁਗਣਾ ਹੋ ਗਿਆ ਹੈ। ਪੈਲੇਡੀਅਮ ਨੂੰ 4 ਸਭ ਤੋਂ ਮਹਿੰਗੀਆਂ ਧਾਤੂਆਂ ਵਿਚ ਰੱਖਿਆ ਜਾਂਦਾ ਹੈ। ਪੈਲੇਡੀਅਮ ਦੇ ਮੁੱਲ ਵਿਚ ਪਿਛਲੇ ਇਕ ਸਾਲ ਵਿਚ 63 ਫੀਸਦੀ ਉਛਾਲ ਆਇਆ ਹੈ ਜਦਕਿ ਸੋਨਾ ਸਿਰਫ 17 ਫੀਸਦੀ ਮਹਿੰਗਾ ਹੋਇਆ ਹੈ। ਬੀਤੀ 17 ਦਸੰਬਰ ਨੂੰ ਪੈਲੇਡੀਅਮ ਦਾ ਭਾਅ 1974 ਡਾਲਰ (ਕਰੀਬ 1,40,796 ਰੁਪਏ) ਪ੍ਰਤੀ ਓਂਸ (28 ਗ੍ਰਾਮ) 'ਤੇ ਪਹੁੰਚ ਗਿਆ।

ਕਦੋਂ ਹੋਈ ਸੀ ਖੋਜ
ਪੈਲੇਡੀਅਮ ਦੀ ਖੋਜ 1803 ਵਿਚ ਵਿਲੀਅਮ ਹਾਈਡ ਵੋਲੇਸਟਨ ਨੇ ਕੀਤੀ ਸੀ। ਇਹ ਧਾਤੂ ਚਾਂਦੀ ਦੀ ਤਰ੍ਹਾਂ ਦਿੱਖਦੀ ਹੈ ਪਰ ਇਸ ਵਿਚ ਚਮਕ ਪਲੇਟਿਨਮ ਦੀ ਤਰ੍ਹਾਂ ਹੁੰਦੀ ਹੈ। ਪੈਲੇਡੀਅਮ ਨੂੰ ਕਰੰਸੀ ਕੋਡ ਵੀ ਦਿੱਤੇ ਗਏ ਹਨ। ਇਹ ਅਜਿਹੀ ਚੌਥੀ ਧਾਤੂ ਹੈ, ਜਿਸ ਨੂੰ ਕਰੰਸੀ ਕੋਡ ਦਿੱਤਾ ਗਿਆ ਹੈ। ਪੈਲੇਡੀਅਮ ਤੋਂ ਇਲਾਵਾ ਪਲੇਟਿਨਮ, ਸੋਨਾ ਅਤੇ ਚਾਂਦੀ ਨੂੰ ਵੀ ਇਹ ਕੋਡ ਦਿੱਤਾ ਗਿਆ ਹੈ। ਇਸ ਨੂੰ ਪਲੇਟਿਨਮ ਗਰੁੱਪ ਦੀਆਂ 6 ਧਾਤੂਆਂ ਦੇ ਨਾਲ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਸ ਗਰੁੱਪ ਵਿਚ ਰੂਥੇਨੀਅਮ, ਰੋਢੀਅਮ, ਓਸਮੀਅਸ, ਇਰੀਡੀਅਮ ਅਤੇ ਪਲੇਟਿਨਮ ਸ਼ਾਮਲ ਹੈ।

ਕਰੀਬ 85 ਫੀਸਦੀ ਪੈਲੇਡੀਅਮ ਦਾ ਇਸਤੇਮਾਲ ਕਾਰਾਂ ਦੇ ਐਕਜਾਸਟਸ ਵਿਚ ਹੁੰਦਾ ਹੈ। ਇਹ ਜ਼ਹਿਰੀਲੇ ਪ੍ਰਦੂਸ਼ਣਕਾਰੀ ਤੱਤਾਂ ਨੂੰ ਘੱਟ ਨੁਕਸਾਨਦੇਹ ਬਣਾਉਣ ਵਿਚ ਮਦਦ ਕਰਦਾ ਹੈ। ਪੈਲੇਡੀਅਮ, ਪੈਟਰੋਲ ਅਤੇ ਹਾਈਬਿ੍ਰਡ ਗੱਡੀਆਂ ਦੇ ਐਕਜਾਸਟਸ ਵਿਚ ਇਸਤੇਮਾਲ ਹੋਣ ਵਾਲੇ ਕੈਟੇਲਿਸਟ ਬਣਾਉਣ ਲਈ ਹੁੰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਇਲੈਕਟ੍ਰਾਨਿਕ, ਡੇਂਟਿਸਟ੍ਰੀ, ਜਿਊਲਰੀ ਵਿਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਹ ਧਾਤੂ ਰੂਸ ਅਤੇ ਦੱਖਣੀ ਅਫਰੀਕਾ ਵਿਚ ਵਿਸ਼ੇਸ਼ ਰੂਪ ਤੋਂ ਪਾਈ ਜਾਂਦੀ ਹੈ।

ਕਿਉਂ ਮਹਿੰਗਾ ਹੋ ਰਿਹੈ ਪੈਲੇਡੀਅਮ
ਪੈਲੇਡੀਅਮ ਦੀ ਕੀਮਤ ਤੇਜ਼ੀ ਨਾਲ ਵੱਧਣ ਪਿੱਛੇ ਇਸ ਦੀ ਵੱਧਦੀ ਹੋਈ ਮੰਗ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਇਸ ਦੀ ਮੰਗ ਵੱਧਣ ਪਿੱਛੇ ਸਰਕਾਰਾਂ ਦਾ ਗੱਡੀਆਂ ਵਿਚ ਪ੍ਰਦੂਸ਼ਣ ਨਿਯਮਾਂ ਨੂੰ ਸਖਤ ਕਰਨਾ ਮੰਨਿਆ ਜਾ ਰਿਹਾ ਹੈ, ਵਿਸ਼ੇਸ਼ ਰੂਪ ਤੋਂ ਚੀਨ ਵਿਚ। ਇਸ ਕਾਰਨ ਆਟੋ ਇੰਡਸਟਰੀ ਵਿਚ ਇਸ ਧਾਤੂ ਦੀ ਮੰਗ ਵੱਧਦੀ ਜਾ ਰਹੀ ਹੈ।

ਸਪਲਾਈ ਵਿਚ ਕਿਉਂ ਹੈ ਦਿੱਕਤ
ਦਰਅਸਲ ਪੈਲੇਡੀਅਮ ਦਾ ਉਤਪਾਦਨ ਘੱਟ ਹੈ ਅਤੇ ਇਸ ਦੀ ਮੰਗ ਤੇਜ਼ੀ ਨਾਲ ਵਧੀ ਹੈ। ਰੂਸ ਅਤੇ ਦੱਖਣੀ ਅਫਰੀਕੀ ਦੇਸ਼ਾਂ 'ਤੇ ਉਤਪਾਦਨ ਦਾ ਦਬਾਅ ਵੀ ਹੈ। ਧਾਤੂ ਦੀਆਂ ਤੇਜ਼ੀ ਨਾਲ ਵੱਧਦੀਆਂ ਕੀਮਤਾਂ ਨੇ ਉਤਪਾਦਕ ਦੇਸ਼ਾਂ ਨੂੰ ਵੀ ਹੈਰਾਨ ਕੀਤਾ ਹੈ।

Khushdeep Jassi

This news is Content Editor Khushdeep Jassi