ਸੋਲਰ ਐਨਰਜੀ ਨਾਲ ਚੱਲਦਾ ਹੈ ਇਹ ਰਸੋਈਘਰ, ਰੋਜ਼ਾਨਾ 50 ਹਜ਼ਾਰ ਸ਼ਰਧਾਲੂ ਖਾਂਦੇ ਹਨ ਪ੍ਰਸਾਦ

04/10/2018 11:11:36 AM

ਸ਼ਿਰਡੀ— ਮਹਾਰਾਸ਼ਟਰ ਦੇ ਨਾਸਿਕ ਦੇ ਸ਼ਿਰਡੀ ਦਾ ਸਾਈਂ ਪ੍ਰਸਾਦ ਘਰ। ਇੱਥੇ ਹਰ ਦਿਨ ਕਰੀਬ 50 ਹਜ਼ਾਰ ਸ਼ਰਧਾਲੂ ਮੁਫ਼ਤ 'ਚ ਮਹਾ ਪ੍ਰਸਾਦ ਦਾ ਲਾਭ ਲੈਂਦੇ ਹਨ। ਸਾਈਂ ਸੰਸਥਾ ਦਾ ਇਹ ਰਸੋਈਘਰ ਏਸ਼ੀਆ ਦਾ ਸਭ ਤੋਂ ਵੱਡਾ ਹੈ। ਇਹ ਪੂਰੀ ਤਰ੍ਹਾਂ ਸੋਲਰ ਐਨਰਜੀ 'ਤੇ ਆਧਾਰਤ ਹੈ। ਸਾਈਂ ਸਮਾਧੀ ਦੇ ਸ਼ਤਾਬਦੀ ਸਾਲ ਦੇ ਰੂਪ 'ਚ 2017 'ਚ ਹੁਣ ਤੱਕ ਡੇਢ ਕਰੋੜ ਤੋਂ ਵਧ ਸ਼ਰਧਾਲੂਆਂ ਨੇ ਇੱਥੋਂ ਪ੍ਰਸਾਦ ਲਿਆ ਹੈ। ਲਗਾਤਾਰ 21 ਘੰਟਿਆਂ ਤੱਕ ਚੱਲਣ ਵਾਲੇ ਇਸ ਰਸੋਈਘਰ ਨੂੰ ਸੋਲਰ ਕੁਕਿੰਗ ਸਿਸਟਮ ਦਾ ਰਾਸ਼ਟਰੀ ਪੁਰਸਕਾਰ ਵੀ ਮਿਲ ਚੁਕਿਆ ਹੈ। ਇਸ ਰਸੋਈਘਰ ਦੀ ਖਾਸੀਅਤ ਇਹ ਹੈ ਕਿ ਇੱਥੇ ਅੰਨਦਾਨ ਪੂਰੀ ਤਰ੍ਹਾਂ ਮੁਫ਼ਤ 'ਚ ਦਿੱਤਾ ਜਾਂਦਾ ਹੈ। ਨਾਲ ਹੀ ਸਵੱਛਤਾ, ਸਵਾਦ ਅਤੇ ਬਿਹਤਰੀਨ ਸਾਂਭ-ਸੰਭਾਲ ਦੇ ਨਾਲ 5 ਹਜ਼ਾਰ ਭਗਤ ਇਕੱਠੇ ਡਾਇਨਿੰਗ ਹਾਲ 'ਚ ਬੈਠ ਕੇ ਪ੍ਰਸਾਦ ਗ੍ਰਹਿਣ ਕਰ ਸਕਦੇ ਹਨ।
ਪ੍ਰਸਾਦ ਨਾਲ ਹਲਵਾ-ਬਰਫੀ
ਇੱਥੇ ਰਸੋਈ 'ਚ ਰੋਜ਼ਾਨਾ ਮਿਲਣ ਵਾਲੇ ਪ੍ਰਸਾਦ 'ਚ ਨਿਯਮਿਤ ਤੌਰ 'ਤੇ ਜੋ ਪਰੋਸਿਆ ਜਾਂਦਾ ਹੈ, ਉਸ 'ਚ ਚਪਾਤੀ, ਚਾਵਲ, ਦਾਲ, ਕੜੀ, ਦਲਹਨ, ਇਕ ਹਰੀ ਪੱਤੇਦਾਰ ਸਬਜ਼ੀ ਦਿੱਤੀ ਜਾਂਦੀ ਹੈ। ਮਿੱਠੇ ਪ੍ਰਸਾਦ ਦੇ ਰੂਪ 'ਚ ਹਲਵਾ ਅਤੇ ਬਰਫੀ ਪਰੋਸੀ ਜਾਂਦੀ ਹੈ।
ਇਕ ਘੰਟੇ 'ਚ 25 ਹਜ਼ਾਰ ਰੋਟੀਆਂ
ਇਸ ਰਸੋਈਘਰ 'ਚ ਰੋਜ਼ਾਨਾ 22 ਕੁਇੰਟਲ ਕਣਕ ਦਾ ਆਟਾ, 30 ਕੁਇੰਟਲ ਚਾਵਲ, 500 ਕਿਲੋ ਦਾਲ ਅਤੇ ਸਬਜ਼ੀ ਦਾ ਇਸਤੇਮਾਲ ਹੁੰਦਾ ਹੈ। ਨਾਲ ਹੀ ਇੱਥੇ ਰੋਟੀ ਬਣਾਉਣ ਦੀ ਮਸ਼ੀਨ ਹੈ, ਜੋ ਇਕ ਘੰਟੇ 'ਚ 25 ਹਜ਼ਾਰ ਰੋਟੀਆਂ ਬਣਾਉਂਦੀ ਹੈ।
ਵਿਸ਼ਾਲ ਡਾਇਨਿੰਗ ਹਾਲ ਵੀ ਹੈ
ਇਸ ਰਸੋਈਘਰ 'ਚ ਇਕ ਵਿਸ਼ਾਲ ਡਾਇਨਿੰਗ ਹਾਲ ਹੈ, ਜਿੱਥੇ 5 ਹਜ਼ਾਰ ਸ਼ਰਧਾਲੂ ਰੋਜ਼ਾਨਾ ਇਕੱਠੇ ਬੈਠ ਕੇ ਪ੍ਰਸਾਦ ਗ੍ਰਹਿਣ ਕਰ ਸਕਦੇ ਹਨ। ਕਰੀਬ 3 ਹਜ਼ਾਰ ਸੋਇਮ ਸੇਵੀ ਜੋ ਮੰਦਰ ਕੰਪਲੈਕਸ 'ਚ ਰਹਿੰਦੇ ਹਨ, ਉਹ ਵੀ ਇੱਥੇ ਪ੍ਰਸਾਦ ਗ੍ਰਹਿਣ ਕਰਦੇ ਹਨ।