ਇਹ ਹੈ ਦੁਨੀਆ ਦਾ ਪਹਿਲਾ 24 ਘੰਟੇ ਚੱਲਣ ਵਾਲਾ ਸੋਲਰ ਪਲਾਂਟ

02/10/2020 11:56:57 PM

ਜੈਪੁਰ — ਰਾਜਸਥਾਨ ਦੇ ਆਬੂ ਰੋਡ ਸਥਿਤ ਬ੍ਰਹਾਮਕੁਮਾਰੀ ਸੰਸਥਾਨ 'ਚ ਦੁਨੀਆ ਦਾ ਪਹਿਲਾ ਅਜਿਹਾ ਸੋਲਰ ਥਰਮਲ ਪਾਵਰ ਪਲਾਂਟ ਬਣਾਇਆ ਗਿਆ ਹੈ ਜੋ 24 ਘੰਟੇ ਚੱਲਦਾ ਹੈ। ਇਸ 'ਚ ਥਰਮਲ ਸਟੋਰੇਜ ਦੀ ਵੀ ਸੁਵਿਧਾ ਹੈ, ਜਿਸ 'ਚ ਸੂਰਜ ਦੀ ਗਰਮੀ ਨੂੰ ਇਕੱਠਾ ਕੀਤਾ ਜਾਂਦਾ ਹੈ। ਇਸ ਪਲਾਂਟ 'ਚ ਹੀ ਪਹਿਲੀ ਵਾਰ ਪੈਰਾਬੋਲਿਕ ਰਿਫਲੈਕਟਰ ਵਿਥ ਫਿਕਸ ਫੋਕਸ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਪੈਰਾਬੋਲਿਕ ਰਿਫਲੈਕਟਰ ਕਿਸੇ ਸੂਰਜਮੁਖੀ ਦੇ ਫੂਲ ਵਾਂਗ ਸੂਰਜ ਦੀ ਦਿਸ਼ਾ ਦੇ ਨਾਲ-ਨਾਲ ਘੁੰਮਦਾ ਹੈ। ਇਸ ਨੂੰ ਇੰਡੀਅਨ ਵਨ ਨਾਮ ਦਿੱਤੀ ਗਿਆ ਹੈ।
ਇਸ ਨੂੰ ਬਣਾਉਣ 'ਚ 70 ਫੀਸਦੀ ਫੰਡਿੰਗ ਭਾਰਤ ਅਤੇ ਜਰਮਨੀ ਦੀ ਸਰਕਾਰ ਨੇ ਕੀਤੀ ਹੈ। 30 ਫੀਸਦੀ ਪੈਸਾ ਬ੍ਰਹਾਮਕੁਮਾਰੀ ਸੰਸਥਾਨ ਰਿਸਰਚ ਲਈ ਆਉਂਦੇ ਹਨ। ਇਸ ਪਲਾਂਟ ਨਾਲ ਹੀ ਰੋਜ 35 ਹਜ਼ਾਰ ਲੋਕਾਂ ਦਾ ਖਾਣਾ ਬਣਦਾ ਹੈ। ਨਾਲ ਹੀ 20 ਹਜ਼ਾਰ ਦੀ ਟਾਊਨਸ਼ਿਪ ਨੂੰ ਬਿਜਲੀ ਮਿਲਦੀ ਹੈ।

Inder Prajapati

This news is Content Editor Inder Prajapati