ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੈ ਇਹ ਸਪੈਸ਼ਲ Cadillac ਕਾਰ

02/22/2020 9:14:34 PM

ਵਾਸ਼ਿੰਗਟਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ 2 ਦਿਨਾਂ ਦੌਰੇ 'ਤੇ ਭਾਰਤ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ 'ਦਿ ਬੀਸਟ' ਕਾਰ ਵੀ ਭਾਰਤ ਆਵੇਗੀ, ਜੋ ਸੁਰੱਖਿਆ ਦੇ ਲਿਹਾਜ਼ ਨਾਲ ਕਿਸੇ ਮਾਇਨੇ ਵਿਚ ਘੱਟ ਨਹੀਂ ਹੈ। ਇਹ ਇੰਨੀ ਸੁਰੱਖਿਅਤ ਹੈ ਕਿ ਜੇਕਰ ਇਸ ਦੇ ਦਰਵਾਜ਼ੇ ਪੂਰੀ ਤਰ੍ਹਾਂ ਨਾਲ ਬੰਦ ਹੋਣ ਤਾਂ ਕੈਮੀਕਲ ਹਮਲੇ ਦਾ ਵੀ ਅਸਰ ਇਸ ਦੇ ਅੰਦਰ ਬੈਠੇ ਸ਼ਖਸ ਨੂੰ ਨਹੀਂ ਹੋਵੇਗਾ। 24 ਫਰਵਰੀ ਨੂੰ ਗੁਜਰਾਤ ਵਿਚ ਉਤਰਣ ਤੋਂ ਬਾਅਦ ਟਰੰਪ ਦਿ ਬੀਸਟ ਕਾਰ ਰਾਹੀਂ ਸਿੱਧੇ ਸਰਦਾਰ ਪਟੇਲ ਸਟੇਡੀਅਮ ਪਹੁੰਚਣਗੇ। 

ਰਾਸ਼ਟਰਪਤੀ ਟਰੰਪ ਲਈ ਵਿਸ਼ੇਸ਼ ਤੌਰ 'ਤੇ 24 ਸਤੰਬਰ 2018 ਨੂੰ ਕੈਡਲਿਕ ਕਾਰ ਦਿ ਬੀਸਟ ਸੇਵਾ ਵਿਚ ਆਈ ਹੈ। ਇਸ ਨੇ ਕੈਡਲਿਕ ਵਨ ਨੂੰ ਤਬਦੀਲ ਕਰ ਉਸ ਦੀ ਥਾਂ ਲਈ ਹੈ, ਜਿਸ ਦਾ ਇਸਤੇਮਾਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕਰਦੇ ਸਨ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਦੀ ਕਾਰ ਨੂੰ ਪਹਿਲੀ ਵਾਰ ਸਾਲ 1910 ਵਿਚ ਪੇਸ਼ ਕੀਤਾ ਗਿਆ ਸੀ। ਇਸ ਦੇ ਇਕ ਦਹਾਕੇ ਤੋਂ ਬਾਅਦ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਹਰਬਰਟ ਹੂਵਰ ਨੇ ਆਪਣੀ ਪਹਿਲੀ ਕੈਡਲਿਕ ਕਾਰ ਨੂੰ ਪੇਸ਼ ਕੀਤਾ ਸੀ।

ਟਰੱਕ ਦੀ ਚੈਸਿਸ 'ਤੇ ਬਣੀ ਹੈ ਕਾਰ
ਹਾਲਾਂਕਿ, ਟਰੰਪ ਜਿਸ ਦਿ ਬੀਸਟ ਕਾਰ ਵਿਚ ਜਾਂਦੇ ਹਨ, ਉਸ ਦੀ ਲੰਬਾਈ ਦੋ ਸਪੋਰਟ ਯੂਟੀਲਿਟੀ ਵ੍ਹੀਕਲ (ਐਸ. ਯੂ. ਵੀ.) ਦੇ ਬਰਾਬਰ ਹੈ। ਰਾਸ਼ਟਰਪਤੀ ਦੀ ਬੀਸਟ ਕਾਰ ਨੂੰ ਟਰੱਕ ਦੇ ਚੈਸਿਸ 'ਤੇ ਬਣਾਇਆ ਜਾਂਦਾ ਹੈ ਤਾਂ ਜੋ ਉਹ ਭਾਰੀ ਪਾਰਟਸ ਅਤੇ ਉਸ ਦੇ ਉਪਕਰਣਾਂ ਦਾ ਬੋਝ ਆਸਾਨੀ ਨਾਲ ਸਹਿ ਸਕੇ। ਕਾਰ ਦੇ ਹੇਠਲੇ ਹਿੱਸੇ ਨੂੰ ਸੁਰੱਖਿਅਤ ਰੱਖਣ ਲਈ ਚੈਸਿਸ ਦੇ ਹੇਠਾਂ 5 ਇੰਚ ਦੀ ਸਟੀਲ ਪਲੇਟ ਲਾਈ ਗਈ ਹੈ, ਜਿਸ 'ਤੇ ਬੰਬ ਧਮਾਕੇ ਅਤੇ ਲੈਂਡਮਾਈਨ ਵੀ ਬੇਅਸਰ ਸਾਬਿਤ ਹੁੰਦੇ ਹਨ।

ਬੀਸਟ ਦੀ ਖਿਡ਼ਕੀ ਨੂੰ ਗਲਾਸ ਅਤੇ ਪਾਲੀਕਾਰਬੋਨੇਟ ਦੀਆਂ 5 ਲੇਅਰਾਂ ਨਾਲ ਬਣਾਇਆ ਜਾਂਦਾ ਹੈ, ਜਿਸ ਵਿਚ ਗੋਲੀ ਨਹੀਂ ਆਰ-ਪਾਰ ਨਹੀਂ ਹੋ ਸਕਦੀ। ਇਸ ਦੀ ਖਿਡ਼ਕੀ ਡਰਾਈਵਰ ਵੱਲੋਂ ਸਿਰਫ 5 ਇੰਚ ਹੀ ਖੁਲਦੀ ਹੈ। ਡਰਾਈਵਰ ਦੇ ਕੈਬਿਨ ਵਿਚ ਬਹਿਤਰੀਨ ਸੰਚਾਰ ਸੁਵਿਧਾਵਾਂ ਅਤੇ ਜੀ. ਪੀ. ਐਸ. ਟਰੈਕਰ ਲੱਗਾ ਹੁੰਦਾ ਹੈ। ਇਸ ਦੇ ਪਹੀਆਂ ਵਿਚ ਸਟੀਲ ਦੀ ਰਿਮ ਲੱਗੀ ਹੈ, ਜਿਸ ਨਾਲ ਕਾਰ ਦੇ ਪਹੀਏ ਪੰਚਰ ਹੋਣ ਦੀ ਦਿਸ਼ਾ ਵਿਚ ਵੀ ਕਾਰ ਦੀ ਸਪੀਡ ਘੱਟ ਨਹੀਂ ਹੁੰਦੀ ਹੈ। ਇਸ ਕਾਰ ਵਿਚ 8 ਇੰਚ ਮੋਟੇ ਦਰਵਾਜ਼ੇ ਹਨ, ਜਿਨ੍ਹਾਂ ਦਾ ਭਾਰ ਬੋਇੰਗ 757 ਦੇ ਬਰਾਬਰ ਹੈ। ਇਸ ਬੀਸਟ ਕਾਰ ਦੇ ਦਰਵਾਜ਼ੇ ਇਕ ਵਾਰ ਬੰਦ ਹੋ ਜਾਣ ਤਾਂ ਇਨ੍ਹਾਂ 'ਤੇ ਕਿਸੇ ਵੀ ਕੈਮੀਕਲ ਅਟੈਕ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਇਹ ਦਰਵਾਜ਼ੇ ਕੈਮੀਕਲ ਹਮਲੇ ਦੀ ਸਥਿਤੀ ਵਿਚ ਇੰਟੀਰੀਅਰ ਨੂੰ ਸੀਲ ਕਰ ਸਕਦੇ ਹਨ।

ਸਕਿਊਰਿਟੀ ਦੇ ਕਈ ਫੀਚਰਸ
ਸੁਰੱਖਿਆ ਦੇ ਲਈ ਕਾਰ ਵਿਚ ਲੁਕੀ ਹੋਈ ਪੰਪ ਐਕਸ਼ਨ ਸ਼ਾਰਟਗਨ, ਟੀਅਰ ਗੈਸ ਕੈਨਨ ਲੱਗੀ ਹੋਈ ਹੈ। ਕਾਰ ਦੇ ਅਗਲੇ ਹਿੱਸੇ ਵਿਚ ਟੀਅਰ ਗੈਸ ਗ੍ਰੈਨੇਡ ਲਾਂਚਰਸ ਅਤੇ ਰਾਤ ਵਿਚ ਦੇਖ ਸਕਣ ਵਾਲੇ ਨਾਈਟ ਵੀਜ਼ਨ ਕੈਮਰੇ ਲੱਗੇ ਹੁੰਦੇ ਹਨ। ਇਸ ਦੇ ਨਾਲ ਹੀ ਰਾਸ਼ਟਰਪਤੀ ਦੇ ਖੂਨ ਵਾਲੇ ਬਲੱਡ ਬੈਗ ਵੀ ਕਾਰ ਵਿਚ ਮੌਜੂਦ ਰਹਿੰਦੇ ਹਨ ਤਾਂ ਜੋ ਕਿਸੀ ਐਮਰਜੰਸੀ ਸਥਿਤੀ ਵਿਚ ਰਾਸ਼ਟਰਪਤੀ ਨੂੰ ਖੂਨ ਦੀ ਜ਼ਰੂਰਤ ਹੋਣ 'ਤੇ ਮੁੱਢਲਾ ਇਲਾਜ ਦਿੱਤਾ ਜਾ ਸਕੇ।

ਡਰਾਈਵਰ ਨੂੰ ਮਿਲਦੀ ਹੈ ਸਪੈਸ਼ਲ ਟ੍ਰੇਨਿੰਗ
ਕਾਰ ਦੇ ਡਰਾਈਵਰ ਨੂੰ ਯੂ. ਐਸ. ਸੀਕ੍ਰੇਟ ਸਰਵਿਸ ਵੱਲੋਂ ਟੇ੍ਰਨਿੰਗ ਦਿੱਤੀ ਜਾਂਦੀ ਹੈ। ਉਹ ਕਿਸੇ ਵੀ ਚੁਣੌਤੀਪੂਰਣ ਸਥਿਤੀਆਂ ਵਿਚ ਕਾਰ ਨੂੰ ਖਤਰੇ ਦੀ ਥਾਂ ਦੂਰ ਲਿਜਾ ਸਕਦਾ ਹੈ। ਉਹ ਕਾਰ ਨੂੰ 180 ਡਿਗਰੀ ਵਿਚ ਮੋਡ਼ਣ ਵਿਚ ਮਾਹਿਰ ਹੁੰਦਾ ਹੈ। ਕਾਰ ਦੇ ਫਿਊਲ ਟੈਂਕ ਵਿਚ ਧਮਾਕਾ ਨਾ ਹੋਵੇ ਇਸ ਦੇ ਲਈ ਖਾਸ ਕਿਸਮ ਦਾ ਫੋਮ ਭਰਿਆ ਰਹਿੰਦਾ ਹੈ।

ਕਾਰ ਦੀ ਬੈਕ ਸੀਟ 'ਤੇ ਲੱਗਾ ਹੈ ਸੈਟੇਲਾਈਟ ਫੋਨ
ਕਾਰ ਦੀ ਰੀਅਰ ਸੀਟ 'ਤੇ ਸੈਟੇਲਾਈਟ ਫੋਨ ਲੱਗਾ ਹੈ, ਅਮਰੀਕਾ ਦੇ ਉਪ ਰਾਸ਼ਟਰਪਤੀ ਅਤੇ ਪੈਂਟਾਗਨ ਨਾਲ ਸਿੱਧੇ ਤੌਰ 'ਤੇ ਜੁਡ਼ਿਆ ਹੁੰਦਾ ਹੈ। ਕਾਰ ਦੇ ਪਿਛਲੇ ਹਿੱਸੇ ਵਿਚ ਰਾਸ਼ਟਰਪਤੀ ਟਰੰਪ ਤੋਂ ਇਲਾਵਾ 4 ਲੋਕ ਹੋਰ ਬੈਠ ਸਕਦੇ ਹਨ। ਇਥੇ ਇਕ ਸ਼ੀਸ਼ਾ ਲੱਗਾ ਹੁੰਦਾ ਹੈ, ਜੋ ਡਰਾਈਵਰ ਦੇ ਕੈਬਿਨ ਨੂੰ ਰਾਸ਼ਟਰਪਤੀ ਤੋਂ ਅਲਗ ਕਰਦਾ ਹੈ ਅਤੇ ਇਸ ਨੂੰ ਸਿਰਫ ਰਾਸ਼ਟਰਪਤੀ ਹੀ ਹੇਠਾਂ ਕਰ ਸਕਦੇ ਹਨ। ਕਾਰ ਦੇ ਪਿਛਲੇ ਹਿੱਸੇ ਵਿਚ ਇਕ ਪੈਨਿਕ ਬਟਨ ਅਤੇ ਐਮਰਜੰਸੀ ਸਥਿਤੀ ਨਾਲ ਨਜਿੱਠਣ ਲਈ ਆਕਸੀਜਨ ਦੀ ਸਪਲਾਈ ਦਿੱਤੀ --ਜਾਂਦੀ ਹੈ।

Khushdeep Jassi

This news is Content Editor Khushdeep Jassi