ਇਹ ਹੈ ਭਾਰਤ ਦੀ ਉਹ ਨਦੀ ਜਿੱਥੇ ਮਿਲਦਾ ਹੈ ਫ੍ਰੀ ''ਚ ਸੋਨਾ!(ਦੇਖੋ ਤਸਵੀਰਾਂ)

09/03/2015 12:14:16 PM

ਰਾਮਗੜ- ਕਿਸੇ ਨਦੀ ਦੇ ਬਾਰੇ ਇਹ ਗੱਲ ਸੁਣਨ ''ਚ ਬੜੀ ਅਜੀਬ ਲੱਗਦੀ ਹੈ ਪਰ ਦੇਸ਼ ''ਚ ਇਕ ਅਜਿਹੀ ਨਦੀ ਵੀ ਜਿਸ ਦੀ ਰੇਤ ''ਚੋਂ ਕਈ ਸਾਲਾਂ ਤੋਂ ਸੋਨਾ ਨਿਕਾਲਿਆ ਜਾ ਰਿਹਾ ਹੈ। ਭਾਰਤ ''ਚ ਇਕ ਅਜਿਹੀ ਜਗ੍ਹਾ ਹੈ, ਜਿੱਥੇ ਮੁਫਤ ''ਚ ਸੋਨਾ ਮਿਲਦਾ ਹੈ। ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਤਕਰੀਬਨ 15 ਕਿਲੋਮੀਟਰ ਦੂਰ ਰਤਨਗਰਭਾ ''ਚ ਵਹਿਣ ਵਾਲੀ ''ਸੋਨਾ ਰੇਖਾ ਨਦੀ'' ''ਚ ਸੋਨੇ ਦਾ ਇੰਨਾ ਵੱਡਾ ਭੰਡਾਰ ਹੈ, ਜਿਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਸ ਨਦੀ ਦੇ ਪਾਣੀ ''ਚ ਸੋਨੇ ਦੇ ਕਣ ਪਾਏ ਜਾਂਦੇ ਹਨ। ਇਥੇ ਰਹਿਣ ਵਾਲੇ ਆਦਿਵਾਸੀ ਦਿਨ-ਰਾਤ ਇਨ੍ਹਾਂ ਕਣਾਂ ਨੂੰ ਇਕੱਠਾ ਕਰਦੇ ਹਨ। ਵੱਡੇ-ਵੱਡੇ ਵਪਾਰੀ ਇਥੇ ਆਉਂਦੇ ਹਨ ਅਤੇ ਆਦਿਵਾਸੀਆਂ ਤੋਂ ਬਹੁਤ ਹੀ ਘੱਟ ਕੀਮਤ ''ਚ ਸੋਨਾ ਖਰੀਦ ਲੈਂਦੇ ਹਨ। ਇਹ ਨਦੀਂ ਹੋਰ ਕਿਸੇ ਵੀ ਨਦੀ ''ਚ ਨਹੀਂ ਮਿਲਦੀ ਹੈ ਸਗੋਂ ਇਹ ਨਦੀ ਸਿੱਧੀ ਬੰਗਾਲ ਦੀ ਖਾੜੀ ''ਚ ਡਿੱਗਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੱਜ ਤੱਕ ਕਿੰਨੀਆਂ ਹੀ ਸਰਕਾਰੀ ਮਸ਼ੀਨਾਂ ਵਲੋਂ ਇਸ ਨਦੀ ''ਤੇ ਸੋਧ ਕੀਤਾ ਗਿਆ ਹੈ ਪਰ ਉਹ ਇਸ ਗੱਲ ਦਾ ਪਤਾ ਨਹੀਂ ਲਗਾ ਪਾਏ ਕਿ ਆਖਿਰਕਾਰ ਇਹ ਕਣ ਜ਼ਮੀਨ ਦੇ ਕਿਸ ਹਿੱਸੇ ''ਚ ਵਿਕਸਿਤ ਹਨ। ਝਾਰਖੰਡ ਦੇ ਜਿਸ ਇਲਾਕੇ ''ਚ ਸੋਨੇ ਦੇ ਕਣ ਕੱਢਣ ਦਾ ਕੰਮ ਕੀਤਾ ਜਾਂਦਾ ਹੈ ਉਹ ਬੇਹੱਦ ਜੰਗਲੀ ਇਲਾਕਾ ਹੈ। ਇਹ ਨਕਸੀਆਂ ਦੇ ਰੂਪ ''ਚ ਵੀ ਪ੍ਰਸਿੱਧ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।