ਇਹ ਹੈ ਜਿਓ ਪਾਣੀ ਪੂਰੀ ਵਾਲਾ, 100 ਰੁਪਏ ''ਚ ਖਾਓ ਅਣਲਿਮਟਿਡ ਗੋਲਗੱਪੇ

05/22/2017 5:01:59 PM

ਨਵੀਂ ਦਿੱਲੀ— ਮੁਫ਼ਤ ਅਤੇ ਸਸਤੇ ਕਾਲਿੰਗ ਲਈ ਜਿਓ ਦਾ ਨਾਂ ਤਾਂ ਸਾਰੇ ਜਾਣਦੇ ਹਨ। ਹਰ ਕਿਸੇ ਦੇ ਜ਼ੁਬਾਨ ''ਤੇ ਰਿਲਾਇੰਸ ਜਿਓ ਦਾ ਨਾਂ ਦਿਲ ਦਿਮਾਗ ''ਤੇ ਬੈਠਿਆ ਹੋਇਆ ਹੈ ਪਰ ਇੰਨੀਂ ਦਿਨੀਂ ਗੁਜਰਾਤ ਦੇ ਪੋਰਬੰਦਰ ''ਚ ਰਹਿਣ ਵਾਲਾ ਇਕ ਜਿਓ ਗੋਲਗੱਪੇ ਵਾਲਾ ਸੋਸ਼ਲ ਮੀਡੀਆ ''ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 
ਜਾਣਕਾਰੀ ਅਨੁਸਾਰ ਰਵੀ ਜਗਦੰਬਾ ਨਾਂ ਦੇ ਨੌਜਵਾਨ ਨੇ ਗੋਲਗੱਪੇ ਖਾਣ ਵਾਲਿਆਂ ਲਈ ਰੋਜ਼ਾਨਾ ਅਤੇ ਮਹੀਨੇਵਾਰ ਦੋਹਾਂ ਤਰ੍ਹਾਂ ਦੇ ਆਫਰ ਸ਼ੁਰੂ ਕੀਤੇ ਹਨ। ਇਨ੍ਹਾਂ ਆਫਰ ਦੇ ਅਧੀਨ 100 ਰੁਪਏ ਦੇ ਕੇ ਮਨਚਾਹੇ ਗੋਲਗੱਪੇ ਖਾਧੇ ਜਾ ਸਕਦੇ ਹਨ ਯਾਨੀ 100 ਰੁਪਏ ਦਿਓ ਅਤੇ ਜਿੰਨਾ ਮਨ ਕਰੇ, ਗੋਲਗੱਪੇ ਖਾਓ। ਮਹੀਨੇਵਾਰ ਆਫਰ ਇਕ ਹਜ਼ਾਰ ਰੁਪਏ ਦਾ ਹੈ। ਇਸ ਆਫਰ ਦੇ ਅਧੀਨ ਰਵੀ ਨੂੰ 1 ਹਜ਼ਾਰ ਰੁਪਏ ਦਿਓ ਅਤੇ ਪੂਰਾ ਮਹੀਨਾ ਜਿੰਨਾ ਮਨ ਕਰੇ, ਓਨੇ ਗੋਲਗੱਪੇ ਖਾ ਸਕਦੇ ਹੋ।
ਰਵੀ ਜਗਦੰਬਾ ਦੇ ਇਸ ਸ਼ਾਨਦਾਰ ਜਿਓ ਆਫਰ ਨੇ ਸਾਰਿਆਂ ਦੇ ਮੂੰਹ ''ਚ ਪਾਣੀ ਲਿਆਉਣ ਦਾ ਕੰਮ ਕਰ ਦਿੱਤਾ ਹੈ। ਇਹ ਆਫਰ ਵੀ ਜਿਓ ਦੇ ਅਣਲਿਮਟਿਡ ਆਫਰ ਦੀ ਤਰ੍ਹਾਂ ਹੀ ਹਿਟ ਸਾਬਤ ਹੋ ਗਿਆ ਹੈ। ਰਵੀ ਦਾ ਕਹਿਣਾ ਹੈ ਕਿ ਇਸ ਆਫਰ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਰਵੀ ਅਨੁਸਾਰ ਉਨ੍ਹਾਂ ਨੂੰ ਇਸ ਖਾਸ ਆਫਰ ਕਾਰਨ ਬਹੁਤ ਫਾਇਦਾ ਹੋਇਆ ਹੈ ਅਤੇ ਹੁਣ ਉਨ੍ਹਾਂ ਦੇ ਗਾਹਕ ਵੀ ਕਾਫੀ ਵਧ ਗਏ ਹਨ।

Disha

This news is News Editor Disha