ਵਿਰਾਟ ਕੋਹਲੀ ਵਾਂਗ ਬਣਨਾ ਚਾਹੁੰਦੀ ਹੈ ਲੱਦਾਖ ਦੀ ਇਹ ਬੱਚੀ, ਬੈਟਿੰਗ ਵੇਖ ਹਰ ਕੋਈ ਹੈਰਾਨ

10/18/2022 2:26:58 PM

ਲੇਹ- ਭਾਰਤ ’ਚ ਕ੍ਰਿਕਟ ਨੂੰ ਲੈ ਕੇ ਲੋਕਾਂ ਵਿਚਾਲੇ ਕਾਫੀ ਕਰੇਜ਼ ਹੈ। ਜਦੋਂ ਵੀ ਦੇਸ਼ ’ਚ ਕੋਈ ਕ੍ਰਿਕਟ ਮੈਚ ਹੁੰਦਾ ਹੈ ਤਾਂ ਸਟੇਡੀਅਮ ਹਮੇਸ਼ਾ ਫੁਲ ਰਹਿੰਦਾ ਹੈ। ਪ੍ਰਸਿੱਧੀ ਅਤੇ ਕਰੇਜ਼ ਨੂੰ ਵੇਖਦੇ ਹੋਏ ਦੇਸ਼ ’ਚ ਖੇਡ ਨੂੰ ਲੈ ਕੇ ਮਾਨਸਿਕਤਾ ਬਦਲੀ ਹੈ। ਹੁਣ ਮਾਪੇ ਆਪਣੇ ਬੱਚਿਆਂ ਨੂੰ ਕ੍ਰਿਕਟਰ ਬਣਾਉਣ ਵੱਲ ਧਿਆਨ ਦੇ ਰਹੇ ਹਨ। ਇਸੇ ਕੜੀ ਤਹਿਤ ਲੱਦਾਖ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਇਕ ਛੋਟੀ ਬੱਚੀ ਕ੍ਰਿਕਟ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇਸ ਬੱਚੀ ਦਾ ਵੀਡੀਓ ਕੁਝ ਹੀ ਘੰਟਿਆਂ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। 

ਦਅਰਸਲ ਕ੍ਰਿਕਟ ਖੇਡਦੀ ਹੋਈ ਇਸ ਬੱਚੀ ਦਾ ਨਾਂ ਮਕਸੂਮਾ ਹੈ ਅਤੇ ਉਹ ਲੱਦਾਖ ’ਚ 6ਵੀਂ ਜਮਾਤ ’ਚ ਪੜ੍ਹਦੀ ਹੈ। ਮਕਸੂਮਾ ਦਾ ਕਹਿਣਾ ਹੈ ਕਿ ਉਹ ਵਿਰਾਟ ਕੋਹਲੀ ਦੀ ਬਹੁਤ ਵੱਡੀ ਪ੍ਰਸ਼ੰਸਕ ਅਤੇ ਉਨ੍ਹਾਂ ਵਾਂਗ ਬਣਨਾ ਚਾਹੁੰਦੀ ਹੈ। ਬੱਚੀ ਦੀ ਵੀਡੀਓ ਨੂੰ ਲੱਦਾਖ ਦੇ ਸਕੂਲੀ ਸਿਖਿਆ ਵਿਭਾਗ (DSE) ਨੇ ਟਵਿੱਟਰ ’ਤੇ ਸਾਂਝਾ ਕੀਤਾ ਹੈ। ਵੀਡੀਓ ’ਚ ਮਕਸੂਮਾ ਆਖਦੀ ਹੈ ਕਿ ਉਹ ਵਿਰਾਟ ਕੋਹਲੀ ਵਾਂਗ ਖੇਡਣ ਲਈ ਜੀ-ਜਾਨ ਲਾ ਦੇਵੇਗੀ। ਲੱਦਾਖ ਦੇ ਸਕੂਲੀ ਸਿੱਖਿਆ ਵਿਭਾਗ ਵਲੋਂ ਸਾਂਝੀ ਕੀਤੀ ਗਈ ਇਸ ਵੀਡੀਓ ’ਚ ਮਕਸੂਮਾ ਖੂਬ ਚੌਕੇ-ਛੱਕੇ ਲਾ ਰਹੀ ਹੈ। ਇੰਨੀ ਛੋਟੀ ਬੱਚੀ ਦੀ ਬੈਂਟਿੰਗ ਨੂੰ ਵੇਖ ਕੇ ਟਵਿੱਟਰ ’ਤੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ।

DSE, ਲੱਦਾਖ ਵਲੋਂ ਕੀਤੇ ਗਏ ਟਵੀਟ ਦੇ ਕੈਪਸ਼ਨ ’ਚ ਲਿਖਿਆ ਗਿਆ- ਘਰ ਵਿਚ ਮੇਰੇ ਪਿਤਾ ਅਤੇ ਸਕੂਲ ’ਚ ਮੇਰੇ ਅਧਿਆਪਕ ਨੇ ਮੈਨੂੰ ਕ੍ਰਿਕਟ ਖੇਡਣ ਲਈ ਉਤਸ਼ਾਹਿਤ ਕੀਤਾ। ਮੈਂ ਵਿਰਾਟ ਕੋਹਲੀ ਵਾਂਗ ਖੇਡਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਇਸ ਤੋਂ ਇਲਾਵਾ ਉਹ ਧੋਨੀ ਵਾਂਗ ਹੈਲੀਕਾਪਟਰ ਸ਼ਾਟ ਵੀ ਸਿੱਖਣਾ ਵੀ ਚਾਹੁੰਦੀ ਹੈ।
 

 

Tanu

This news is Content Editor Tanu