ਜਾਨ ਖਤਰੇ 'ਚ ਪੈਣ 'ਤੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇਵੇਗਾ ਇਹ ਯੰਤਰ

11/16/2017 12:25:22 AM

ਫਰੀਦਾਬਾਦ — ਸੜਕ ਹਾਦਸਿਆਂ 'ਚ ਹੋਣ ਵਾਲੀਆਂ ਜ਼ਿਆਦਤਰ ਮੌਤਾਂ ਸਮੇਂ 'ਤੇ ਇਲਾਜ ਨਾ ਹੋਣ ਕਾਰਨ ਹੁੰਦੀਆਂ ਹਨ। ਜਿਸ ਤੋਂ ਬਚਾਅ ਕਰਨ ਲਈ ਇਕ ਨਵਾਂ ਯੰਤਰ ਆਇਆ ਹੈ। ਇਹ ਯੰਤਰ ਕਿਸੇ ਵਿਦੇਸ਼ੀ ਕੰਪਨੀ ਦਾ ਨਹੀਂ ਹੈ ਬਲਕਿ ਫਰੀਦਾਬਾਦ ਦੇ ਭਾਰਤ ਭੂਸ਼ਣ ਵਲੋਂ ਬਣਾਇਆ ਗਿਆ ਹੈ। ਇਸ ਯੰਤਰ ਨੂੰ ਭਾਰਤ ਭੂਸ਼ਣ ਨੇ ਉਸ ਸਮੇਂ ਬਣਾਇਆ ਸੀ ਜਦੋਂ ਉਸ ਨੇ ਹਾਦਸਿਆਂ ਨੂੰ ਕਰੀਬ ਤੋਂ ਦੇਖਿਆ ਸੀ। ਇਸ ਯੰਤਰ ਦੀ ਖਾਸਿਅਤ ਇਹ ਹੈ ਕਿ ਜਦੋਂ ਕੋਈ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਵਲੋਂ ਮੁਸੀਬਤ ਪੈਣ 'ਤੇ ਇਸ ਯੰਤਰ ਦਾ ਬਟਨ ਦਬਾਉਂਦੇ ਸਾਰ ਹੀ ਉਸ ਦੀ ਵਰਤਮਾਨ ਸਥਿਤੀ ਅਤੇ ਜਗ੍ਹਾ ਦੀ ਜਾਣਕਾਰੀ ਉਸ ਦੇ ਪਰਿਵਾਰ ਵਾਲਿਆਂ ਤੱਕ ਪਹੁੰਚ ਜਾਵੇਗੀ। ਇਸ ਨਾਲ ਦੁਰਘਟਨਾ ਦੇ ਸਮੇਂ ਪੁਲਸ ਨੂੰ ਵੀ ਇਕ ਵਾਰ 'ਚ ਹੀ ਸੂਚਨਾ ਮਿਲ ਜਾਵੇਗੀ।

ਭਾਰਤ ਭੂਸ਼ਣ ਮੁਤਾਬਕ ਉਸ ਨੇ ਇਹ ਯੰਤਰ 2014 'ਚ ਬਣਾਉਣ ਬਾਰੇ ਉਸ ਸਮੇਂ ਸੋਚਿਆ ਸੀ, ਜਦੋਂ ਉਸ ਨੇ 2 ਹਾਦਸਿਆਂ 'ਚ ਲੋਕਾਂ ਦੀ ਮੌਤ ਨੂੰ ਕਰੀਬ ਤੋਂ ਦੇਖਿਆ ਸੀ। ਜਿਸ ਤੋਂ ਬਾਅਦ ਉਸ ਦੇ ਮਨ 'ਚ ਆਇਆ ਕੀ ਕਿਉਂ ਨਾ ਕੋਈ ਅਜਿਹੀ ਚੀਜ਼ ਬਣਾਈ ਜਾਵੇ, ਜਿਸ ਨਾਲ ਦੁਰਘਟਨਾ ਤੋਂ ਬਾਅਦ ਪੀੜਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾ ਸਕੇ ਅਤੇ ਉਸ ਦੇ ਕਰੀਬੀਆ ਨੂੰ ਵੀ ਸੂਚਿਤ ਕੀਤਾ ਜਾ ਸਕੇ। ਭੂਸ਼ਣ ਨੇ ਇਸ ਬਾਰੇ 'ਚ  ਆਪਣੇ ਕੁੱਝ ਜਾਣਕਾਰ ਟੈਕਨੀਕਲ ਲੋਕਾਂ ਨਾਲ ਵੀ ਚਰਚਾ ਕੀਤੀ। ਜਿਸ ਤੋਂ ਬਾਅਦ ਸਾਲ 2005 'ਚ ਉਸ ਨੇ ਇਹ ਯੰਤਰ ਤਿਆਰ ਕਰ ਲਿਆ ਸੀ ਫਿਰ ਉਸ ਨੇ ਪੇਟੇਂਟ ਲਈ ਭਾਰਤ ਸਰਕਾਰ ਨੂੰ ਇਸ ਬਾਰੇ 'ਚ ਲਿਖਿਆ। ਉਸ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵਲੋਂ ਉਸ ਨੂੰ ਪੇਟੇਂਟ ਦੇਣ 'ਚ 11 ਸਾਲ ਦਾ ਸਮਾਂ ਲਗਾ। ਜਿਸ ਦੇ ਚੱਲਦੇ ਉਸ ਨੂੰ ਪੇਟੇਂਟ 2016 'ਚ ਮਿਲਿਆ। ਉਸ ਨੇ ਦੱਸਿਆ ਕਿ ਅਜੇ ਤੱਕ ਇਹ ਯੰਤਰ 100 ਤੋਂ ਜ਼ਿਆਦਾ ਗੱਡੀਆਂ 'ਚ ਲਗਾਇਆ ਜਾ ਚੁਕਿਆ ਹੈ।
ਕਾਰ 'ਚ ਲੱਗਾ ਯੰਤਰ ਮੋਬਾਈਲ ਨਾਲ ਰਹਿੰਦਾ ਹੈ ਕੁਨੈਕਟ 

ਉਸ ਨੇ ਦੱਸਿਆ ਕਿ ਇਹ ਯੰਤਰ ਕਾਰਾਂ 'ਚ ਲਗਾਇਆ ਜਾਂਦਾ ਹੈ, ਜੋ ਕਿ ਮੋਬਾਈਲ ਫੋਨ ਨਾਲ ਕੁਨੈਕਟ ਰਹਿੰਦਾ ਹੈ। ਇਸ ਦਾ ਸੈਂਸਰ ਟੱਕਰ ਲੱਗਣ ਤੋਂ ਬਾਅਦ ਐਕਟੀਵੇਟ ਹੋ ਜਾਂਦਾ ਹੈ ਅਤੇ ਇਹ ਬੀਪ ਕਰਨ ਲੱਗਦਾ ਹੈ। ਜੇਕਰ ਦੁਰਘਟਨਾ 'ਚ ਸ਼ਾਮਲ ਵਿਅਕਤੀ ਠੀਕ-ਠਾਕ ਹੈ ਅਤੇ ਉਸ ਨੂੰ ਕਿਸੇ ਵੀ ਸਹਾਇਤਾ ਦੀ ਲੋੜ ਨਹੀਂ ਹੈ ਤਾਂ ਉਹ ਇਸ ਬੀਪ ਨੂੰ ਬੰਦ ਕਰ ਸਕਦਾ ਹੈ। ਜੇਕਰ ਉਹ ਬੰਦ ਨਹੀਂ ਕਰਦਾ ਤਾਂ ਅਗਲੇ 45 ਸੈਕੰਡ ਤੋਂ ਬਾਅਦ ਜਿਸ ਇਲਾਕੇ 'ਚ ਦੁਰਘਟਨਾ ਹੋਈ ਹੈ, ਉਸ ਨਾਲ ਸੰਬੰਧਿਤ ਪੁਲਸ ਥਾਣਾ ਅਤੇ ਨੇੜਲੇ ਹਸਪਤਾਲ 'ਚ ਕਾਲ ਚਲੀ ਜਾਵੇਗੀ। ਨਾਲ ਹੀ ਨਾਲ ਕਰੀਬੀ ਮੈਂਬਰਾਂ ਨੂੰ ਵੀ ਇਸ ਦੀ ਸੂਚਨਾ ਮਿਲ ਜਾਵੇਗੀ।