ਵਹੀ ਖਾਤੇ ਵਿਚ ਔਰਤਾਂ ਲਈ ਵਿੱਤ ਮੰਤਰੀ ਸੀਤਾਰਮਣ ਨੇ ਕੀਤੇ ਇਹ ਐਲਾਨ, ਜਾਣੋ ਕੀ ਹੈ ਖਾਸ

07/05/2019 1:21:08 PM

ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਹੀ ਖਾਤੇ ਪੇਸ਼ ਕਰਦੇ ਹੋਏ ਮਹਿਲਾਵਾਂ ਲਈ ਵੱਖ ਤੋਂ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਵਿਕਾਸ ਦੇ ਬਿਨਾਂ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ ਹੈ। ਅਰਥ ਵਿਵਸਥਾ ਅਤੇ ਪੇਂਡੂ ਖੇਤਰਾਂ ਵਿਚ ਵੀ ਮਹਿਲਾਵਾਂ ਦਾ ਅਹਿਮ ਯੋਗਦਾਨ ਹੈ। ਬਿਜਲੀ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ 36 ਕਰੋੜ LED ਬਲਬ ਵੰਡੇ ਹਨ, ਇਸ ਦਾ ਦੇਸ਼ ਦਾ 18431 ਕਰੋੜ ਰੁਪਿਆ ਸਾਲਾਨਾ ਬਚਦਾ ਹੈ। ਵੱਡੇ ਪੱਧਰ 'ਤੇ ਰੇਲਵੇ ਸਟੇਸ਼ਨਾਂ ਦਾ ਆਧੁਨੀਕਰਣ ਕੀਤਾ ਜਾ ਰਿਹਾ ਹੈ।

ਔਰਤਾਂ ਲਈ ਇਹ ਹੋਏ ਐਲਾਨ

- ਸਰਕਾਰ ਦੀ ਮਹਿਲਾ ਯੋਜਨਾਵਾਂ 'ਨਾਰੀ ਤੂ ਨਾਰਾਇਣੀ' 'ਤੇ ਅਧਾਰਿਤ
- 'ਮਹਿਲਾ ਸਵਯਮ ਸਹਾਇਤਾ' ਗਰੁੱਪਾਂ ਦਾ ਹਰ ਜ਼ਿਲੇ ਵਿਚ ਹੋਵੇਗਾ ਗਠਨ
- ਜਨ-ਧਨ ਯੋਜਨਾ ਦੇ ਤਹਿਤ ਔਰਤਾਂ ਨੂੰ 5000 ਰੁਪਏ ਤੱਕ ਦਾ ਓਵਰਡਰਾਫਟ
- ਮੁਦਰਾ ਸਕੀਮ ਦੇ ਤਹਿਤ ਮਹਿਲਾਵਾਂ ਨੂੰ 1 ਲੱਖ ਰੁਪਏ ਤੱਕ ਦਾ ਕਰਜ਼ਾ
- ਮਹਿਲਾ ਉਦੱਮੀਆ ਨੂੰ ਸਰਕਾਰ ਨੇ ਉਤਸ਼ਾਹਿਤ ਕੀਤਾ
- ਔਰਤਾਂ ਦੀ ਸਥਿਤੀ ਸੁਧਾਰਨ 'ਤੇ ਜ਼ੋਰ
- ਮਹਿਲਾ ਸਸ਼ਕਤੀਕਰਣ ਲਈ ਕਮੇਟੀ ਬਣੇਗੀ
- 'ਮਹਿਲਾ ਖੁਦ-ਸਹਾਇਤਾ ਗਰੁੱਪ' (SHG) ਨੂੰ ਵਿਆਜ 'ਚ ਛੋਟ