ਕੇਰਲ ''ਚ ਕੋਰੋਨਾਵਾਇਰਸ ਨਾਲ ਪੀੜਤ ਔਰਤ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਜਾਂਚ ਰਿਪੋਰਟ ਨੈਗੇਟਿਵ

02/20/2020 4:24:13 PM

ਤ੍ਰਿਸ਼ੂਰ—ਕੇਰਲ 'ਚ ਕੋਰੋਨਾਵਾਇਰਸ ਦੇ ਇਕ ਮਰੀਜ ਨੂੰ ਇਲਾਜ ਤੋਂ ਬਾਅਦ ਐਤਵਾਰ ਨੂੰ ਛੁੱਟੀ ਦਿੱਤੀ ਗਈ। ਇਹ ਔਰਤ ਭਾਰਤ 'ਚ ਕੋਰੋਨਾਵਾਇਰਸ ਦੀ ਪਹਿਲੀ ਮਰੀਜ਼ ਸੀ। ਅਧਿਕਾਰਤ ਮਾਹਰਾਂ ਨੇ ਦੱਸਿਆ ਹੈ ਕਿ ਲਗਾਤਾਰ 2 ਜਾਂਚ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਔਰਤ ਨੂੰ ਹਸਪਤਾਲ ਤੋਂ ਛੁੱਟੀ ਦੇਣ ਦਾ ਫੈਸਲਾ ਮੈਡੀਕਲ ਬੋਰਡ ਨੇ ਕੀਤਾ। ਦੇਸ਼ 'ਚ ਹੁਣ ਤੱਕ ਕੋਰੋਨਾਵਾਇਰਸ ਪੀੜਤ ਸਾਰੇ ਭਾਵ ਤਿੰਨ ਵਿਅਕਤੀ ਇਸ ਇਨਫੈਕਸ਼ਨ ਤੋਂ ਮੁਕਤ ਹੋ ਗਏ ਹਨ।

ਇਸ ਤੋਂ ਪਹਿਲਾਂ ਅਲਪੂਝਾ ਦੇ ਇਕ ਵਿਦਿਆਰਥੀ ਅਤੇ ਕਾਸਰਗੋਡ ਦੇ ਇਕ ਵਿਦਿਆਰਥੀ ਨੂੰ ਛੁੱਟੀ ਦਿੱਤੀ ਗਈ ਸੀ। ਇਨਫੈਕਸ਼ਨ ਤੋਂ ਬਾਅਦ ਦੋਵਾਂ ਦਾ ਇਲਾਜ ਚੱਲਿਆ ਅਤੇ ਫਿਰ ਜਾਂਚ ਦੇ ਨਤੀਜੇ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਔਰਤ ਦਾ ਇਲਾਜ ਹਸਪਤਾਲ ਦੇ ਵੱਖਰੇ ਵਾਰਡ 'ਚ ਚੱਲ ਰਿਹਾ ਸੀ। ਉਹ ਪਿਛਲੇ ਮਹੀਨੇ ਚੀਨ ਦੇ ਵੁਹਾਨ ਸ਼ਹਿਰ ਤੋਂ ਵਾਪਸ ਪਰਤੀ ਸੀ। ਵੁਹਾਨ ਤੋਂ ਵਾਪਸ ਆਉਣ ਤੋਂ ਬਾਅਦ ਇਹ 3 ਵਿਅਕਤੀ ਕੋਰੋਨਾਵਾਇਰਸ ਨਾਲ ਪੀੜਤ ਦੱਸੇ ਗਏ ਸੀ। ਵੁਹਾਨ ਇਸ ਖਤਰਨਾਕ ਵਾਇਰਸ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਹੁਣ ਤੱਕ 2,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੇਰਲ ਸੂਬੇ ਦੀ ਸਿਹਤ ਮੰਤਰੀ ਕੇ.ਕੇ.ਸ਼ੈਲਜਾ ਨੇ ਬੁੱਧਵਾਰ ਨੂੰ ਦੱਸਿਆ, ''ਤ੍ਰਿਸ਼ੂਰ ਮੈਡੀਕਲ ਕਾਲਜ ਹਸਪਤਾਲ 'ਚ ਤੀਜੇ ਮਰੀਜ ਦੀ ਹਾਲਤ ਸੰਤੋਖਜਨਕ ਹੈ। ਨੈਸ਼ਨਲ ਇੰਸਟੀਚਿਊਟ ਆਫ ਵਾਇਰਲੋਜੀ ਨੂੰ ਭੇਜੀ ਗਈ ਦੂਜੀ ਜਾਂਚ ਰਿਪੋਰਟ ਨੈਗੇਟਿਵ ਮਿਲੀ ਹੈ।''

 

Iqbalkaur

This news is Content Editor Iqbalkaur