ਮੈਨੂੰ ਇਹ ਕਹਿਣ ’ਚ ਕੋਈ ਝਿਜਕ ਨਹੀਂ ਕਿ ਤੀਜੀ ਸਟ੍ਰਾਈਕ ਪਾਕਿ ’ਚ ਨਹੀਂ ਕੀਤੀ ਗਈ : ਰਾਜਨਾਥ

03/17/2019 1:23:26 AM

ਨਵੀਂ ਦਿੱਲੀ— ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੁਝ ਦਿਨ ਪਹਿਲਾਂ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਮੋਦੀ ਸਰਕਾਰ ਨੇ 5 ਸਾਲਾਂ ਵਿਚ 3 ਸਰਜੀਕਲ ਸਟ੍ਰਾਈਕਸ ਕੀਤੀਆਂ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਉਹ ਦੋ ਦੀ ਜਾਣਕਾਰੀ ਦੇਣਗੇ, ਤੀਜੀ ਦੀ ਨਹੀਂ। ਗ੍ਰਹਿ ਮੰਤਰੀ ਨੇ ਕਿਹਾ ਕਿ ਮੈਨੂੰ ਇਹ ਕਹਿਣ ’ਚ ਕੋਈ ਝਿਜਕ ਨਹੀਂ ਹੈ ਕਿ ਤੀਜੀ ਸਰਜੀਕਲ ਸਟ੍ਰਾਈਕ ਪਾਕਿਸਤਾਨ ਵਿਚ ਨਹੀਂ ਕੀਤੀ ਗਈ। ਭਾਰਤ ਨੇ ਉੜੀ ਵਿਚ ਫੌਜ ਦੇ ਕੈਂਪ ’ਤੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਸਤੰਬਰ 2016 ਨੂੰ ਪਾਕਿਸਤਾਨ ਖਿਲਾਫ ਸਰਜੀਕਲ ਸਟ੍ਰਾਈਕ ਕੀਤੀ ਸੀ। ਉਥੇ ਹੀ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਕਾਫਲੇ ’ਤੇ ਹੋਏ ਫਿਦਾਈਨ ਹਮਲੇ ਦੇ ਵਿਰੋਧ ਵਿਚ ਹਵਾਈ ਫੌਜ ਨੇ 26 ਫਰਵਰੀ ਨੂੰ ਬਾਲਾਕੋਟ ਵਿਚ ਏਅਰ ਸਟ੍ਰਾਈਕ ਨੂੰ ਅੰਜਾਮ ਦਿੱਤਾ ਸੀ। ਵਿਸ਼ੇਸ਼ ਗੱਲਬਾਤ ਵਿਚ ਤੀਜੀ ਸਰਜੀਕਲ ਸਟ੍ਰਾਈਕ ਨਾਲ ਜੁੜੇ ਸਵਾਲਾਂ ’ਤੇ ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਇਹ ਕਦੇ ਨਹੀਂ ਕਿਹਾ ਕਿ ਭਾਰਤ ਨੇ ਪਾਕਿਸਤਾਨ ਖਿਲਾਫ 3 ਸਰਜੀਕਲ ਸਟ੍ਰਾਈਕਸ ਕੀਤੀਆਂ ਹਨ। ਹਰ ਕੋਈ ਦੋ ਸਟ੍ਰਾਈਕਸ ਬਾਰੇ ਜਾਣਦਾ ਹੈ। ਤੀਜੀ ਸਟ੍ਰਾਈਕ ਕਿਥੇ ਕੀਤੀ ਗਈ, ਇਸ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਇਸ ਦੀ ਜਾਣਕਾਰੀ ਨੂੰ ਜਨਤਕ ਨਹੀਂ ਕਰਨਾ ਚਾਹੁੰਦੇ।

ਗ੍ਰਹਿ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਇਲਾਵਾ ਭਾਰਤੀ ਫੌਜ ਨੇ ਜਿਸ ਦੇਸ਼ ਦੀ ਹੱਦ ਅੰਦਰ ਦਾਖਲ ਹੋ ਕੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਉਹ ਮਿਆਂਮਾਰ ਹੈ। 5 ਸਾਲਾਂ ਵਿਚ ਫੌਜ ਨੇ ਮਿਆਂਮਾਰ ਵਿਚ ਦਾਖਲ ਹੋ ਕੇ 2 ਸਰਜੀਕਲ ਸਟ੍ਰਾਈਕਸ ਕੀਤੀਆਂ ਹਨ। ਇਕ ਉਨ੍ਹਾਂ ਅੱਤਵਾਦੀਆਂ ਖਿਲਾਫ ਜਿਨ੍ਹਾਂ ਨੇ ਜੂਨ 2015 ਵਿਚ 18 ਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ। ਉਥੇ ਹੀ ਦੂਜੀ ਸਟ੍ਰਾਈਕ ਭਾਰਤੀ ਫੌਜ ਨੇ ਮਿਆਂਮਾਰ ਦੇ ਨਾਲ ਮਿਲ ਕੇ ਅਰਾਕਾਨ ਆਰਮੀ ਦੇ ਖਿਲਾਫ ਮਿਆਂਮਾਰ ਵਿਚ ਕੀਤੀ ਸੀ। ਅਰਾਕਾਨ ਆਰਮੀ ਮਿਆਂਮਾਰ ਦਾ ਅੱਤਵਾਦੀ ਸੰਗਠਨ ਹੈ।

Inder Prajapati

This news is Content Editor Inder Prajapati