ਚੋਰ ਨੂੰ 9 ਸਾਲਾਂ ਬਾਅਦ ਹੋਇਆ ਮੰਦਰ 'ਚ ਚੋਰੀ ਦਾ ਪਛਤਾਵਾ, ਮਾਫੀਨਾਮੇ ਨਾਲ ਵਾਪਸ ਕੀਤਾ ਚੋਰੀ ਦਾ ਸਾਮਾਨ

05/16/2023 5:34:15 PM

ਭੁਵਨੇਸ਼ਵਰ- ਭੁਵਨੇਸ਼ਵਰ ਦੇ ਬਾਹਰੀ ਇਲਾਕੇ 'ਚ ਸਥਿਤ ਇਕ ਰਾਧਾ-ਕ੍ਰਿਸ਼ਣ ਮੰਦਰ 'ਚੋਂ 9 ਸਾਲ ਪਹਿਲਾਂ ਇਕ ਚੋਰ ਨੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਹਨ। ਹੁਣ 9 ਸਾਲਾਂ ਬਾਅਦ ਉਹ ਚੋਰ ਮੰਦਰ ਪਹੁੰਚਿਆ ਅਤੇ ਲਿਖਤੀ ਮਾਫੀਨਾਮੇ ਦੇ ਨਾਲ ਚੋਰੀ ਕੀਤੇ ਸਾਰੇ ਗਹਿਣੇ ਵਾਪਰ ਕਰ ਦਿੱਤੇ। ਚੋਰ ਨੇ ਬਕਾਇਦਾ ਆਪਣੇ ਵੱਲੋਂ 201 ਰੁਪਏ ਦਾਨ ਕੀਤੇ ਅਤੇ ਜੁਰਮਾਨੇ ਦੇ ਤੌਰ 'ਤੇ 100 ਰੁਪਏ ਵਾਧੂ ਵੀ ਦਿੱਤੇ ਹਨ। ਇਹ ਮਾਮਲਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ– ਗੁਜਰਾਤ: ਪਰਿਵਾਰ ਨਾਲ ਸੁੱਤੇ ਹੋਏ 2 ਸਾਲ ਦੇ ਬੱਚੇ ਨੂੰ ਚੁੱਕ ਕੇ ਲੈ ਗਿਆ ਆਦਮਖੋਰ ਤੇਂਦੁਆ, 1 ਹਫ਼ਤੇ 'ਚ ਤੀਜਾ ਮਾਮਲਾ

ਮਾਾਮਲਾ ਮਈ 2014 ਦਾ ਹੈ ਜਦੋਂ ਭੁਵਨੇਸ਼ਵਰ ਦੇ ਧੌਲੀ ਥਾਣੇ ਅਧੀਨ ਪੈਂਦੇ ਗੋਪੀਨਾਥਪੁਰ ਪਿੰਡ 'ਚ ਰਾਧਾ-ਕ੍ਰਿਸ਼ਣ ਮੰਦਰ ਦੇ ਚਾਂਦੀ ਦੇ ਕਈ ਗਹਿਣੇ ਚੋਰੀ ਹੋ ਗਏ ਸਨ। ਚੋਰੀ ਹੋਏ ਗਹਿਣਿਆਂ 'ਚ ਟੋਪੀ, ਕੰਨਾਂ ਦੀਆਂ ਵਾਲੀਆਂ, ਕੰਗਣ ਅਤੇ ਇਕ ਬੰਸਰੀ ਸ਼ਾਮਲ ਹੈ। ਪੁਲਸ 'ਚ ਸ਼ਿਕਾਇਤ ਦਰਜ ਕਰਵਾਉਣ ਅਤੇ ਤਲਾਸ਼ੀ ਲੈਣ ਦੇ ਬਾਵਜੂਦ ਵੀ ਪਿੰਡ ਵਾਸੀਆਂ ਨੂੰ ਨਾ ਤਾਂ ਚੋਰ ਬਾਰੇ ਕੋਈ ਜਾਣਕਾਰੀ ਮਿਲੀ ਅਤੇ ਨਾ ਹੀ ਚੋਰੀ ਹੋਏ ਗਹਿਣੇ ਬਰਾਮਦ ਹੋਏ।

ਇਹ ਵੀ ਪੜ੍ਹੋ– ਸਾਵਧਾਨ! ਚੋਰੀ-ਛੁਪੇ ਤੁਹਾਡੀਆਂ ਪ੍ਰਾਈਵੇਟ ਗੱਲਾਂ ਸੁਣ ਰਿਹੈ WhatsApp

ਲਿਖਤੀ ਮਾਫੀਨਾਮੇ ਨਾਲ ਵਾਪਸ ਕੀਤੇ ਗਹਿਣੇ

ਧੌਲੀ ਥਾਣੇ ਦੇ ਸਬ-ਇੰਸਪੈਕਟਰ ਚਿਤਰੰਜਨ ਰਾਊਤ ਨੇ ਦੱਸਿਆ ਕਿ ਕਰੀਬ 4 ਲੱਖ ਰੁਪਏ ਦੀ ਕੀਮਤ ਦੇ ਗਹਿਣਿਆਂ ਨਾਲ ਭਰਿਆ ਬੈਗ ਜਿਸ ਮੰਦਰ ਦੇ ਨੇੜੇ ਇਕ ਘਰ ਦੇ ਬਾਹਰ ਰੱਖਿਆ ਹੋਇਆ ਸੀ। ਬੈਗ ਵਿਚ ਚੋਰੀ ਹੋਈ ਟੋਪੀ, ਝੁਮਕੇ, ਬਰੇਸਲੇਟ ਅਤੇ ਇੱਕ ਬੰਸਰੀ ਸੀ। ਇਸ ਤੋਂ ਇਲਾਵਾ ਚੋਰ ਨੇ ਜਿੰਨਾ ਸਮਾਨ ਲਿਆ ਸੀ ਉਸ ਤੋਂ ਵੱਧ ਪੈਸੇ ਵੀ ਵਾਪਸ ਕਰ ਦਿੱਤੇ। ਚੋਰ ਬੈਗ ਵਿਚ 301 ਰੁਪਏ ਛੱਡ ਗਿਆ, ਜਿਸ ਵਿਚੋਂ 201 ਰੁਪਏ ਦਕਸ਼ਿਨਾ (ਦਾਨ) ਅਤੇ 100 ਰੁਪਏ ਜੁਰਮਾਨੇ ਦੇ ਸਨ। ਉਸ ਨੇ ਮਈ 2014 ਵਿਚ ਚੀਜ਼ਾਂ ਚੋਰੀ ਕਰਨ ਤੋਂ ਬਾਅਦ ਹਰ ਮਿੰਟ ਪਛਤਾਵਾ ਕਰਨ ਦਾ ਇਕਬਾਲ ਕੀਤਾ। ਉਸ ਨੇ ਕਿਹਾ ਕਿ ਉਸ ਨੇ ਇਨ੍ਹਾਂ 9 ਸਾਲਾਂ ਵਿਚ ਬਹੁਤ ਦੁੱਖ ਝੱਲਿਆ ਹੈ ਇਸ ਲਈ ਮੈਂ ਰੱਬ ਨੂੰ ਸਮਰਪਣ ਕਰਨ ਅਤੇ ਗਹਿਣੇ ਵਾਪਸ ਕਰਨ ਬਾਰੇ ਸੋਚਿਆ। 

ਇਹ ਵੀ ਪੜ੍ਹੋ– JioCinema ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਲਾਂਚ, ਫ੍ਰੀ ਦਾ ਕੰਮ ਖ਼ਤਮ! ਹੁਣ ਖਰਚਣੇ ਪੈਣਦੇ ਇੰਨੇ ਰੁਪਏ

Rakesh

This news is Content Editor Rakesh