ਬਿਨਾਂ ਕੱਪੜਿਆਂ ਦੇ ਯੋਗ ਸਿਖਾਉਂਦੀ ਹੈ ਇਹ ਯੋਗ ਟੀਚਰ, ਦੇਖੋ ਤਸਵੀਰਾਂ

11/19/2017 6:48:50 PM

ਨਵੀਂ ਦਿੱਲੀ— ਯੋਗ ਨਾਲ ਇੰਸਾਨ ਦਾ ਤਨ ਮਨ ਦੋਵੇਂ ਹੀ ਸਿਹਤਮੰਦ ਰਹਿੰਦੇ ਹਨ। ਡਾਕਟਰ ਵੀ ਹਰ ਬੀਮਾਰੀ ਨੂੰ ਦੂਰ ਰੱਖਣ ਲਈ ਯੋਗ ਦੀ ਸਲਾਹ ਦਿੰਦੇ ਹਨ ਤੇ ਲੋਕਾਂ ਨੂੰ ਇਸ ਦਾ ਅਸਰ ਵੀ ਦੇਖਣ ਨੂੰ ਮਿਲਦਾ ਹੈ। ਯੋਗ ਕਰਨ ਨਾਲ ਇੰਸਾਨ ਦੇ ਦਿਮਾਗ ਤੇ ਸਰੀਰ ਦਾ ਸੰਤੁਲਨ ਬਣਿਆ ਰਹਿੰਦਾ ਹੈ, ਜੋ ਕਿ ਅੱਜ ਦੇ ਸ਼ਹਿਰੀਕਰਨ ਦੇ ਦੌਰ ਤੇ ਲਾਈਫਸਟਾਇਲ 'ਚ ਬਹੁਤ ਅਸੰਤੁਲਤ ਹੋ ਗਿਆ ਹੈ।


ਅੱਜ ਤੱਕ ਤੁਸੀਂ ਯੋਗ ਸਿਖਾਉਂਦੇ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਪਰ ਤੁਸੀਂ ਕਦੇ ਕਿਸੇ ਨੂੰ ਨਿਊਡ ਹੋ ਕੇ ਯੋਗ ਸਿਖਾਉਂਦੇ ਨਹੀਂ ਦੇਖਿਆ ਹੋਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਅਜਿਹੀ ਲੜਕੀ ਹੈ ਜੋ ਕਿ ਨਿਊਡ ਹੋ ਕੇ ਯੋਗ ਸਿਖਾਉਂਦੀ ਹੈ। ਉਸ ਲੜਕੀ ਦਾ ਨਾਂ ਹੈ ਨਤਾਸ਼ਾ ਗੋਇਲ। ਨਤਾਸ਼ਾ ਮੰਨਦੀ ਹੈ ਕਿ ਇਸ ਤਰ੍ਹਾਂ ਯੋਗ ਸਿਖਾਉਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।


ਨਤਾਸ਼ਾ ਯੋਗ ਐਕਸਪਰਟ ਹੋਣ ਦੇ ਨਾਲ-ਨਾਲ ਇਕ ਰਾਇਟਰ ਵੀ ਹੈ। ਨਤਾਸ਼ਾ ਦੀ ਬਾਡੀ ਬਹੁਤ ਫਲੈਕਸਿਬਲ ਹੈ। ਉਸ ਦੀ ਫਲੈਕਸਿਬਿਲਟੀ ਦਾ ਅੰਦਾਜ਼ਾ ਉਸ ਦੀਆਂ ਤਸਵੀਰਾਂ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਨਤਾਸ਼ਾ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਯੋਗ ਮੁੱਦਰਾ 'ਚ ਆਪਣੀਆਂ ਕਈ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 1 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।