ਹਰ ਕੰਮ ਇਕੱਠੇ ਕਰਦੀਆਂ ਸਨ ਇਹ ਜੁੜਵਾ ਭੈਣਾਂ, ਮੌਤ ਵੀ ਦੋਹਾਂ ਨੂੰ ਆਈ ਇਕੱਠੇ (ਤਸਵੀਰਾਂ)

06/15/2017 9:43:22 AM

ਪਟੌਦੀ— ਥਾਣਾ ਬਿਲਾਸਪੁਰ ਦੇ ਪਿੰਡ ਜਮਾਲਪੁਰ 'ਚ ਕਾਰ ਦੇ ਅੰਦਰ ਬੰਦ ਹੋ ਜਾਣ ਨਾਲ 2 ਜੁੜਵਾ ਭੈਣਾਂ ਦੀ ਮੌਤ ਹੋ ਗਈ। ਪੁਲਸ ਨੇ ਰਿਪੋਰਟ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਜਮਾਲਪੁਰ 'ਚ 2 ਜੁੜਵਾ ਭੈਣਾਂ ਹਰਸ਼ਿਤਾ ਅਤੇ ਹਰਸ਼ਾ (5) ਬੇਟੀ ਗੋਵਿੰਦ ਸਿੰਘ ਖੇਡਦੇ-ਖੇਡਦੇ ਘਰ ਦੇ ਬਾਹਰ ਖੜ੍ਹੀ ਕਾਰ 'ਚ ਜਾ ਲੁਕੀਆਂ। ਕਾਰ 'ਚ ਸੈਂਟਰ ਲਾਕ ਹੋਣ ਕਾਰਨ ਗੱਡੀ ਅੰਦਰੋਂ ਬੰਦ ਹੋ ਗਈ। ਗਰਮੀ ਜ਼ਿਆਦਾ ਹੋਣ ਕਾਰਨ ਦੋਹਾਂ ਭੈਣਾਂ ਦਾ ਦਮ ਘੁੱਟ ਗਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਹਰਸ਼ਾ ਅਤੇ ਹਰਸ਼ਿਤਾ ਹਰ ਘੱਟ ਇਕੱਠੇ ਕਰਦੀਆਂ ਸਨ। ਜਨਮ ਤੋਂ ਲੈ ਕੇ ਮੌਤ ਵੀ ਉਨ੍ਹਾਂ ਨੂੰ ਇਕੱਠੇ ਹੀ ਮਿਲੀ। ਹਰਸ਼ਿਤਾ ਅਤੇ ਹਰਸ਼ਾ ਦੇ ਪਿਤਾ ਗੋਵਿੰਦ ਫੌਜ 'ਚ ਹਨ। ਉਨ੍ਹਾਂ ਦੀ ਤਾਇਨਾਤੀ ਇੰਨੀਂ ਦਿਨੀਂ ਮੇਰਠ 'ਚ ਹੈ। ਮੰਗਲਵਾਰ ਦੀ ਸ਼ਾਮ ਕਰੀਬ 4 ਵਜੇ ਦੋਵੇਂ ਘਰ ਦੇ ਬਾਹਰ ਖੇਡ ਰਹੀਆਂ ਸਨ। ਸ਼ਾਮ 6.30 ਵਜੇ ਤੱਕ ਦੋਹਾਂ ਦੇ ਘਰ ਦੇ ਅੰਦਰ ਨਹੀਂ ਗਈਆਂ ਤਾਂ ਹਰਸ਼ਾ ਦੀ ਮਾਂ ਨੂਤਨ ਨੇ ਬਾਹਰ ਆ ਕੇ ਦੇਖਿਆ ਤਾਂ ਬੱਚੀ ਕਿਤੇ ਨਜ਼ਰ ਨਹੀਂ ਆਈ। ਜਿਸ ਤੋਂ ਬਾਅਦ ਲੜਕੀਆਂ ਦੀ ਖੋਜ ਸ਼ੁਰੂ ਹੋ ਗਈ। ਪੂਰੇ ਪਿੰਡ 'ਚ ਖੋਜ ਤੋਂ ਬਾਅਦ ਵੀ ਦੋਵੇਂ ਭੈਣਾਂ ਨਹੀਂ ਮਿਲੀਆਂ। ਇਸ ਦੌਰਾਨ ਕਿਸੇ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਦੋਵੇਂ ਕਾਰ ਕੋਲ ਖੜ੍ਹੀਆਂ ਸਨ। ਜਿਸ ਤੋਂ ਬਾਅਦ ਘਰਵਾਲਿਆਂ ਨੇ ਕਾਰ ਦੇ ਦਰਵਾਜ਼ੇ ਖੋਲ੍ਹੇ ਤਾਂ ਹਰਸ਼ਾ ਅੱਗੇ ਦੀ ਸੀਟ 'ਤੇ ਅਤੇ ਹਰਸ਼ਿਤਾ ਪਿੱਛੇ ਦੀ ਸੀਟ 'ਤੇ ਬੇਹੋਸ਼ੀ ਦੀ ਹਾਲਤ 'ਚ ਮਿਲੀਆਂ। ਪਰਿਵਾਰ ਵਾਲੇ ਦੋਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਦੇਖਦੇ ਹੀ ਦੋਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਬੇਟੀਆਂ ਦੀ ਮੌਤ ਦੀ ਖਬਰ ਸੁਣ ਕੇ ਉਨ੍ਹਾਂ ਦੀ ਮਾਂ ਦਾ ਬੁਰਾ ਹਾਲ ਹੈ।