ਇਹ ਹਨ ਦੁਨੀਆ ਦੇ 25 ਸਭ ਤੋਂ ਘਟੀਆ ਪਾਸਵਰਡ, ਟਰੰਪ ਦਾ ਨਾਂ ਵੀ ਸ਼ਾਮਲ
Sunday, Dec 16, 2018 - 02:41 PM (IST)
ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਟਰੰਪ ਦਾ ਜ਼ਿਕਰ ਗੂਗਲ 'ਤੇ ਸਿਰਫ 'ਈਡੀਅਟ' ਟਾਈਪ ਕਰਨ ਨਾਲ ਆਉਣ 'ਤੇ ਮਚੇ ਹੰਗਾਮੇ ਤੋਂ ਬਾਅਦ ਹੁਣ ਉਨ੍ਹਾਂ ਦੇ ਨਾਮ ਦਾ ਪਾਸਵਰਡ ਵੀ 25 ਸਭ ਤੋਂ ਘਟੀਆ ਪਾਸਵਰਡਸ ਦੀ ਲਿਸਟ 'ਚ ਸ਼ਾਮਲ ਹੋ ਗਿਆ ਹੈ। 2018 'ਚ ਵਰਤੇ ਗਏ 100 ਸਭ ਤੋਂ ਘਟੀਆ ਪਾਸਵਰਡਸ ਦੀ ਇਕ ਲਿਸਟ ਵੀ ਜਾਰੀ ਕੀਤੀ ਗਈ ਹੈ।
123456 ਦੀ ਵਰਤੋਂ ਅਜੇ ਵੀ ਜਾਰੀ
123456 ਪਾਸਵਰਡ ਦੀ ਵਰਤੋਂ ਲੋਕ ਅਜੇ ਵੀ ਕਰ ਰਹੇ ਹਨ ਤੇ ਇਹ ਇਸ ਦੀ ਲਿਸਟ 'ਚ ਟਾਪ 'ਤੇ ਬਣਿਆ ਹੋਇਆ ਹੈ। ਪਾਸਵਰਡ ਮੈਨੇਜਮੈਂਟ ਕੰਪਨੀ ਸਪੈਲੇਸ਼ਆਈਡੀ ਨੇ ਆਪਣੀ ਰਿਪੋਰਟ ਜਾਰੀ ਕਰਦੇ ਹੋਏ ਦੂਜੇ ਨੰਬਰ 'ਤੇ ਪਾਸਵਰਡ ਤੇ ਤੀਜੇ ਨੰਬਰ 'ਤੇ 123456789 ਨੂੰ ਰੱਖਿਆ। ਇਨ੍ਹਾਂ ਤੋਂ ਇਲਾਵਾ qwerty ਤੇ ਐਡਮਿਨ ਟੌਪ 12 'ਚ ਥਾਂ ਬਣਾਉਣ 'ਚ ਸਫਲ ਰਹੇ।
ਪੂਰੀ ਦੁਨੀਆ ਦੇ 25 ਸਭ ਤੋਂ ਘਟੀਆ ਪਾਸਵਰਡਸ
-123456
- password
- 123456789
- 12345678
- 12345
- 111111
- 1234567
- sunshine
- qwerty
- iloveyou
- princess
- admin
- welcome
- 666666
- abc123
- football
- 123123
- monkey
- 654321
- !@#$%^&*
- charlie
- aa123456
- donald
- password1
- qwerty123
