ਇਹ ਹਨ ਦੁਨੀਆ ਦੇ ਸਭ ਤੋਂ 'ਸ਼ਕਤੀਸ਼ਾਲੀ ਪਾਸਪੋਰਟ', ਜਾਣੋ ਇਨ੍ਹਾਂ ਦੇ ਫਾਇਦੇ

06/04/2019 2:26:45 PM

ਨਵੀਂ ਦਿੱਲੀ — ਇਹ ਜ਼ਰੂਰੀ ਨਹੀਂ ਹੁੰਦਾ ਕਿ ਸ਼ਕਤੀਸ਼ਾਲੀ ਦੇਸ਼ਾਂ ਦੇ ਪਾਸਪੋਰਟ ਵੀ ਉਨੇ ਹੀ ਸ਼ਕਤੀਸ਼ਾਲੀ ਹੋਣ। ਹੋ ਸਕਦਾ ਹੈ ਕਿ ਕਿਸੇ ਵੀ ਸ਼ਕਤੀਸ਼ਾਲੀ ਦੇਸ਼ ਦੇ ਪਾਸਪੋਰਟ ਤੁਹਾਡੇ ਲਈ ਜ਼ਿਆਦਾ ਲਾਭਦਾਇਕ ਨਾ ਹੋਣ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਰ ਸਾਲ ਦੁਨੀਆ ਦੇ ਦੇਸ਼ਾਂ ਦੀ ਪਾਸਪੋਰਟ ਰੈਂਕਿੰਗ ਬਦਲਦੀ ਰਹਿੰਦੀ ਹੈ। ਇਹ ਪਾਸਪੋਰਟ ਰੈਕਿੰਗ ਉਸ ਦੇਸ਼ ਦੇ ਨਾਗਰਿਕਾਂ ਨੂੰ ਮਿਲਣ ਵਾਲੀ ਸਹੂਲਤ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ।

ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਮਿਲਦੇ ਹਨ ਮਜ਼ਬੂਤ ਪਾਸਪੋਰਟ ਦੇ ਲਾਭ

- ਇਸ ਸਾਲ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਜਾਪਾਨ, ਸਿੰਗਾਪੁਰ ਅਤੇ ਸਾਊਥ ਕੋਰਿਆ ਦੇ ਹਨ। Henley & Partners ਦੇ ਪਾਸਪੋਰਟ ਇੰਡੈਕਸ ਲਿਸਟਿੰਗ ਵਿਚ ਇਹ ਗੱਲ ਸਾਹਮਣੇ ਆਈ ਹੈ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਯਾਤਰਾ ਦੇ ਲਿਹਾਜ਼ ਨਾਲ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ। ਸਭ ਤੋਂ ਵੱਡੀ ਸਹੂਲਤ ਵੀਜ਼ਾ-ਫਰੀ ਐਕਸੈਸ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ 189 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ। ਜ਼ਿਕਰਯੋਗ ਹੈ ਕਿ ਇਹ ਤਿੰਨੋਂ ਦੇਸ਼ ਸੰਯੁਕਤ ਰੂਪ ਨਾਲ ਇਸ ਇੰਡੈਕਸ ਵਿਚ ਪਹਿਲੇ ਨੰਬਰ 'ਤੇ ਆਉਂਦੇ ਹਨ। 

- ਇਸ ਤੋਂ ਬਾਅਦ ਜਰਮਨੀ ਅਤੇ ਫਰਾਂਸ ਦੇ ਪਾਸਪੋਰਟ ਦਾ ਨੰਬਰ ਆਉਂਦਾ ਹੈ। ਵੀਜ਼ਾ-ਫਰੀ ਐਕਸੈਸ ਦੇ ਨਾਲ 188 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਇਸ ਤੋਂ ਬਾਅਦ ਡੈਨਮਾਰਕ, ਫਿਨਲੈਂਡ, ਇਟਲੀ ਅਤੇ ਸਵੀਡਨ ਦੇ ਪਾਸਪੋਰਟ ਦਾ ਨੰਬਰ ਆਉਂਦਾ ਹੈ। ਵੀਜ਼ਾ-ਫਰੀ ਐਕਸੈਸ ਦੇ ਨਾਲ 187 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਇਸ ਤੋਂ ਬਾਅਦ ਲਕਜਮਬਰਗ ਅਤੇ ਸਪੇਨ ਦੇ ਪਾਸਪੋਰਟ ਦਾ ਨੰਬਰ ਆਉਂਦਾ ਹੈ। ਵੀਜ਼ਾ-ਫਰੀ ਐਕਸੈਸ ਦੇ ਨਾਲ 186 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਇਸ ਤੋਂ ਬਾਅਦ ਆਸਟ੍ਰਿਆ, ਨੀਦਰਲੈਂਡ, ਨਾਰਵੇ, ਸਵਿੱਟਜ਼ਰਲੈਂਡ, ਯੂ.ਕੇ. ਅਤੇ ਯੂ.ਐਸ. ਦੇ ਪਾਸਪੋਰਟ ਦਾ ਨੰਬਰ ਆਉਂਦਾ ਹੈ। ਵੀਜ਼ਾ-ਫਰੀ ਐਕਸੈਸ ਦੇ ਨਾਲ 185 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਇਸ ਤੋਂ ਬਾਅਦ ਬੈਲਜ਼ਿਅਮ, ਕੈਨੇਡਾ,ਗ੍ਰੀਸ, ਆਇਰਲੈਂਡ ਦੇ ਪਾਸਪੋਰਟ ਦਾ ਨੰਬਰ ਆਉਂਦਾ ਹੈ। ਵੀਜ਼ਾ-ਫਰੀ ਐਕਸੈਸ ਦੇ ਨਾਲ 184 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਇਸ ਤੋਂ ਬਾਅਦ ਚੇਕ ਰਿਪਬਲਿਕ ਦੇ ਪਾਸਪੋਰਟ ਦਾ ਨੰਬਰ ਆਉਂਦਾ ਹੈ। ਵੀਜ਼ਾ-ਫਰੀ ਐਕਸੈਸ ਦੇ ਨਾਲ 183 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਇਸ ਤੋਂ ਬਾਅਦ ਮਾਲਟਾ ਦੇ ਪਾਸਪੋਰਟ ਦਾ ਨੰਬਰ ਆਉਂਦਾ ਹੈ। ਵੀਜ਼ਾ-ਫਰੀ ਐਕਸੈਸ ਦੇ ਨਾਲ 182 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਇਸ ਤੋਂ ਬਾਅਦ ਆਸਟ੍ਰੇਲਿਆ, ਨਿਊਜ਼ੀਲੈਂਡ ਅਤੇ ਆਈਸਲੈਂਡ ਦੇ ਪਾਸਪੋਰਟ ਦਾ ਨੰਬਰ ਆਉਂਦਾ ਹੈ। ਵੀਜ਼ਾ-ਫਰੀ ਐਕਸੈਸ ਦੇ ਨਾਲ 181 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

 ਦੁਨੀਆ ਦੇ ਸਭ ਤੋਂ ਕਮਜ਼ੋਰ ਪਾਸਪੋਰਟ ਵਾਲੇ ਦੇਸ਼

 ਦੁਨੀਆ ਦੇ ਸਭ ਤੋਂ ਕਮਜ਼ੋਰ ਪਾਸਪੋਰਟ ਵਾਲੇ ਦੇਸ਼ਾਂ ਦੇ ਨਾਗਰਿਕ ਸਿਰਫ 30 ਦੇਸ਼ਾਂ ਵਿਚ ਹੀ ਵੀਜ਼ਾ-ਫਰੀ ਐਂਟਰੀ ਕਰ ਸਕਦੇ ਹਨ। 

- ਸਭ ਤੋਂ ਕਮਜ਼ੋਰ ਪਾਸਪੋਰਟ ਅਫਗਾਨੀਸਤਾਨ ਅਤੇ ਇਰਾਕ ਦਾ ਹੈ। ਵੀਜ਼ਾ-ਫਰੀ ਐਕਸੈਸ ਦੇ ਨਾਲ 30 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਇਸ ਤੋਂ ਬਾਅਦ ਨੰਬਰ ਆਉਂਦਾ ਹੈ ਸੋਮਾਲੀਆ ਅਤੇ ਸੀਰੀਆ ਦੇ ਨਾਗਰਿਕਾਂ ਦਾ। ਵੀਜ਼ਾ-ਫਰੀ ਐਂਟਰੀ ਦੇ ਨਾਲ 32 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਪਾਕਿਸਤਾਨ ਦੇ ਨਾਗਰਿਕਾਂ ਨੂੰ ਵੀਜ਼ਾ-ਫਰੀ ਐਕਸੈਸ ਦੇ ਨਾਲ 33 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਯਮਨ ਦੇ ਨਾਗਰਿਕਾਂ ਨੂੰ ਵੀਜ਼ਾ-ਫਰੀ ਐਕਸੈਸ ਦੇ ਨਾਲ 37 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਇਰੀਟ੍ਰਿਆ ਦੇ ਨਾਗਰਿਕਾਂ ਨੂੰ ਵੀਜ਼ਾ-ਫਰੀ ਐਕਸੈਸ ਦੇ ਨਾਲ 38 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਫਲਸਤੀਨੀ ਖੇਤਰ ਅਤੇ ਸੂਡਾਨ ਦੇ ਨਾਗਰਿਕਾਂ ਨੂੰ ਵੀਜ਼ਾ-ਫਰੀ ਐਕਸੈਸ ਦੇ ਨਾਲ 39 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਨੇਪਾਲ ਦੇ ਨਾਗਰਿਕਾਂ ਨੂੰ ਵੀਜ਼ਾ-ਫਰੀ ਐਕਸੈਸ ਦੇ ਨਾਲ 40 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਬੰਗਲਾਦੇਸ਼, ਲੈਬਨਾਨ, ਲੀਬੀਆ ਅਤੇ ਸਾਊਥ ਸੁਡਾਨ ਦੇ ਨਾਗਰਿਕਾਂ ਨੂੰ ਵੀਜ਼ਾ-ਫਰੀ ਐਕਸੈਸ ਦੇ ਨਾਲ 41 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਇਥੋਪੀਆ, ਈਰਾਨ ਅਤੇ ਨਾਰਥ ਕੋਰੀਆ ਦੇ ਨਾਗਰਿਕਾਂ ਨੂੰ ਵੀਜ਼ਾ-ਫਰੀ ਐਕਸੈਸ ਦੇ ਨਾਲ 42 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।

- ਸ਼੍ਰੀਲੰਕਾ ਅਤੇ DR Congo ਦੇ ਨਾਗਰਿਕਾਂ ਨੂੰ ਵੀਜ਼ਾ-ਫਰੀ ਐਕਸੈਸ ਦੇ ਨਾਲ 43 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਆਗਿਆ ਹੈ।


Related News