ਝੁੱਗੀ ਝੌਂਪੜੀ ''ਚ ਰਹਿਣ ਵਾਲੇ ਬੱਚਿਆਂ ਲਈ ਭਗਵਾਨ ਹਨ ਇਹ ਟਰੇਨੀ ਅਧਿਆਪਕ (ਤਸਵੀਰਾਂ)

10/22/2016 3:01:10 PM

ਮੰਡੀ— ਅੱਜ ਦੇ ਦੌਰ ''ਚ ਜਿੱਥੇ ਸਿੱਖਿਆ ਦਿਨੋਂ ਦਿਨ ਮਹਿੰਗੀ ਹੁੰਦੀ ਜਾ ਰਹੀ ਹੈ, ਉੱਥੇ ਹੀ ਮੰਡੀ ''ਚ ਕੁਝ ਅਜਿਹੇ ਟਰੇਨੀ ਅਧਿਆਪਕ ਵੀ ਹਨ, ਜੋ ਜ਼ਿਲਾ ਮੰਡੀ ਦੀਆਂ ਵੱਖ-ਵੱਖ ਝੁੱਗੀਆਂ ''ਚ ਰਹਿਣ ਵਾਲੇ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜ੍ਹਾਉਂਦੇ ਹਨ। ਮੰਡੀ ਜ਼ਿਲਾ ਦੀਆਂ ਵੱਖ-ਵੱਖ ਝੁੱਗੀਆਂ ''ਚ ਰਹਿਣ ਵਾਲੇ ਮਾਤਾ-ਪਿਤਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੇ ਬੱਚੇ ਸਕੂਲਾਂ ''ਚ ਜਾ ਕੇ ਸਿੱਖਿਆ ਗ੍ਰਹਿਣ ਕਰਨਗੇ ਪਰ ਮੰਡੀ ਜ਼ਿਲਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨਾਲ ਇਹ ਸੰਭਵ ਹੋ ਸਕਿਆ ਹੈ। ਬੀਤੇ ਕੁਝ ਸਾਲਾਂ ਤੋਂ ਜ਼ਿਲੇ ਦੀਆਂ ਵੱਖ-ਵੱਖ ਝੁੱਗੀਆਂ ''ਚ ਰਹਿਣ ਵਾਲੇ ਬੱਚੇ ਲਗਾਤਾਰ ਸਕੂਲ ਜਾ ਕੇ ਆਪਣੇ ਚਮਕਦਾਰ ਭਵਿੱਖ ਵੱਲ ਵਧ ਰਹੇ ਹਨ। ਬੱਚਿਆਂ ਦੀ ਪੜ੍ਹਾਈ ''ਚ ਕੋਈ ਕਮੀ ਨਾ ਰਹੇ, ਇਸ ਲਈ ਵੀ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਿਹਾ ਹੈ। ਸਕੂਲਾਂ ''ਚ ਪੜ੍ਹਨ ਵਾਲੇ ਝੁੱਗੀ ਝੌਂਪੜੀ ਦੇ ਬੱਚਿਆਂ ਨੂੰ ਜੋ ਹੋਮਵਰਕ ਦਿੱਤਾ ਜਾਂਦਾ ਹੈ, ਉਸ ਨੂੰ ਘਰ ''ਚ ਕਰਵਾਉਣ ਵਾਲਾ ਕੋਈ ਵੀ ਪੜ੍ਹਿਆ ਲਿਖਿਆ ਵਿਅਕਤੀ ਮੌਜੂਦ ਨਹੀਂ ਹੁੰਦਾ। ਜਦੋਂ ਇਹ ਗੱਲ ਜ਼ਿਲਾ ਪ੍ਰਸ਼ਾਸਨ ਦੇ ਧਿਆਨ ''ਚ ਆਈ ਤਾਂ ਪ੍ਰਸ਼ਾਸਨ ਨੇ ਇਨ੍ਹਾਂ ਬੱਚਿਆਂ ਲਈ ਮੁਫ਼ਤ ਟਿਊਸ਼ਨ ਜਮਾਤਾਂ ਵੀ ਸ਼ੁਰੂ ਕਰਵਾ ਦਿੱਤੀਆਂ। ਵਲੱਭ ਕਾਲਜ ਮੰਡੀ ਤੋਂ ਬੀ.ਐੱਡ ਦੀ ਪੜ੍ਹਾਈ ਕਰ ਰਹੇ ਟਰੇਨੀ ਅਧਿਆਪਕਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਜਦੋਂ ਬੱਚੇ ਸਕੂਲ ਤੋਂ ਘਰ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਹੋਮਵਰਕ ਕਰਵਾਉਣ ਅਤੇ ਟਿਊਸ਼ਨ ਪੜ੍ਹਾਉਣ ਲਈ ਇਹ ਟਰੇਨੀ ਅਧਿਆਪਕ ਪੁੱਜ ਜਾਂਦੇ ਹਨ। ਰੋਜ਼ਾਨਾ ਬਿਨਾਂ ਕੋਈ ਗੈਰ-ਹਾਜ਼ਰ ਕੀਤੇ ਟਿਊਸ਼ਨ ਦੀਆਂ ਜਮਾਤਾਂ ਲਾ ਕੇ ਬੱਚਿਆਂ ਦੀ ਪੜ੍ਹਾਈ ਨੂੰ ਸੁਚਾਰੂ ਬਣਾਇਆ ਜਾਂਦਾ ਹੈ।
ਟਰੇਨੀ ਅਧਿਆਪਕਾਂ ''ਚ ਬੱਚਿਆਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਦਾ ਹੋਮਵਰਕ ਕਰਵਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਝੁੱਗੀ ਝੌਂਪੜੀ ''ਚ ਰਹਿਣ ਵਾਲੇ ਬੱਚਿਆਂ ਨੂੰ ਵੀ ਇਨ੍ਹਾਂ ਟਿਊਸ਼ਨ ਜਮਾਤਾਂ ਦਾ ਪੂਰਾ ਲਾਭ ਮਿਲ ਰਿਹਾ ਹੈ। ਟਰੇਨੀ ਅਧਿਆਪਕ ਸਿਰਫ ਬੱਚਿਆਂ ਨੂੰ ਕਿਤਾਬੀ ਗਿਆਨ ਹੀ ਨਾ ਦੇ ਕੇ ਸਮਾਜਿਕ ਗਿਆਨ ਅਤੇ ਬਿਹਤਰ ਭਵਿੱਖ ਵੱਲ ਵਧਾਉਣ ''ਚ ਲੱਗੇ ਹੋਏ ਹਨ। ਬੱਚਿਆਂ ਨੂੰ ਜਦੋਂ ਚਮਕਦਾਰ ਭਵਿੱਖ ਦੀ ਕਲਪਣਾ ਦਿਖਾਈ ਜਾ ਰਹੀ ਹੈ ਤਾਂ ਬੱਚਿਆਂ ''ਚ ਪੜ੍ਹ ਕੇ ਅੱਗੇ ਵਧਣ ਅਤੇ ਕੁਝ ਕਰਨ ਦਾ ਜਜ਼ਬਾ ਪੈਦਾ ਹੋ ਰਿਹਾ ਹੈ। ਝੁੱਗੀ ਝੌਂਪੜੀ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਕ੍ਰਮ ਮੰਡੀ ਜ਼ਿਲਾ ਦੇ ਵੱਖ-ਵੱਖ ਸਥਾਨਾਂ ''ਤੇ ਜਾਰੀ ਹੈ। ਬੱਚਿਆਂ ਨੂੰ ਚੰਗੀ ਸਿੱਖਿਆ ਹਾਸਲ ਹੋਵੇ ਅਤੇ ਉਨ੍ਹਾਂ ਨੂੰ ਕੋਈ ਕਠਿਨਾਈ ਨਾ ਝੱਲਣੀ ਪਵੇ, ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਯਕੀਨੀ ਤੌਰ ''ਤੇ ਇਹ ਕੋਸ਼ਿਸ਼ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ, ਉਹ ਪ੍ਰਸ਼ੰਸਾਯੋਗ ਹੈ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਅਜਿਹੀ ਕੋਸ਼ਿਸ਼ ਹਰ ਜਗ੍ਹਾ ਹੋਵੇ ਤਾਂ ਕਿ ਝੁੱਗੀ ਝੌਂਪੜੀ ''ਚ ਜੀਵਨ ਬਿਤਾਉਣ ਵਾਲਿਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ।

Disha

This news is News Editor Disha