ਕੱਲ੍ਹ ਤੋਂ ਬਦਲ ਜਾਣਗੇ 6 ਨਿਯਮ, ਤੁਹਾਡੀ ਜੇਬ 'ਤੇ ਸਿੱਧਾ ਪਵੇਗਾ ਇਨ੍ਹਾਂ ਦਾ ਅਸਰ

11/30/2019 12:54:51 PM

ਨਵੀਂ ਦਿੱਲੀ — ਇਕ ਦਸੰਬਰ ਯਾਨੀ ਕਿ ਕੱਲ੍ਹ ਤੋਂ ਤੁਹਾਡੀ ਜ਼ਿੰਦਗੀ ਵਿਚ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਸ ਦਾ ਅਸਰ ਆਮ ਲੋਕਾਂ ਦੇ ਨਾਲ-ਨਾਲ ਬੈਂਕ ਗਾਹਕਾਂ ਅਤੇ ਕਾਰੋਬਾਰੀਆਂ 'ਤੇ ਵੀ ਪਵੇਗਾ। ਇਨ੍ਹਾਂ ਨਿਯਮਾਂ ਨਾਲ ਜਿੱਥੇ ਇਕ ਪਾਸੇ ਰਾਹਤ ਮਿਲੇਗੀ ਉਥੇ ਕੁਝ ਗੱਲਾਂ ਦਾ ਧਿਆਨ ਨਾ ਰੱਖਿਆ ਤਾਂ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ। ਇਨ੍ਹਾਂ ਬਦਲਾਵਾਂ ਵਿਚ ਸਿਲੰਡਰ ਦੀ ਕੀਮਤ, ਪੈਨਸ਼ਨ ਦੇ ਨਿਯਮ, ਰੇਲਵੇ ਦਾ ਮੈਨਿਊ ਆਦਿ ਸ਼ਾਮਲ ਹੈ। ਆਓ ਜਾਣਦੇ ਇਨ੍ਹਾਂ ਮਹੱਤਵਪੂਰਣ ਬਦਲਾਵਾਂ ਬਾਰੇ।

ਰਸੌਈ ਗੈਸ

ਇਕ ਦਸੰਬਰ ਤੋਂ ਰਸੌਈ ਗੈਸ ਸਿਲੰਡਰ ਦੀ ਕੀਮਤ ਵਿਚ ਬਦਲਾਅ ਹੋ ਜਾਵੇਗਾ। ਇਸ ਤੋਂ ਪਹਿਲਾਂ ਲਗਾਤਾਰ ਤਿੰਨ ਮਹੀਨੇ ਤੱਕ ਰਸੌਈ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਹੋਇਆ ਸੀ ਇਸ ਲਈ ਹੋ ਸਕਦਾ ਹੈ ਕਿ ਇਸ ਵਾਰ ਫਿਰ ਆਮ ਆਦਮੀ ਨੂੰ ਝਟਕਾ ਲੱਗੇ।

ਨਵੰਬਰ 'ਚ ਇੰਨੇ ਵਧੇ ਸੀ ਭਾਅ

ਨਵੰਬਰ ਵਿਚ ਦੇਸ਼ 'ਚ ਬਿਨਾਂ ਸਬਸਿਡੀ ਵਾਲਾ ਗੈਸ ਸਿਲੰਡਰ ਕਰੀਬ 76.5 ਰੁਪਏ ਮਹਿੰਗਾ ਹੋਇਆ ਸੀ। ਨਵੰਬਰ 'ਚ ਦਿੱਲੀ 'ਚ 14.2 ਕਿਲੋ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦਾ ਭਾਅ 681.50 ਰੁਪਏ ਹੋ ਗਿਆ ਸੀ। ਕੋਲਕਾਤਾ ਵਿਚ ਇਸ ਦਾ ਭਾਅ 706 ਰੁਪਏ , ਮੁੰਬਈ ਅਤੇ ਚੇਨਈ ਵਿਚ 14.2 ਕਿਲੋ ਵਾਲੇ ਬਿਨਾਂ ਸਬਸਿਡੀ ਦੇ ਸਿਲੰਡਰ ਦਾ ਭਾਅ ਕ੍ਰਮਵਾਰ 651 ਅਤੇ 696 ਰੁਪਏ ਹੋ ਗਿਆ ਸੀ।

ਰੁਕ ਸਕਦੀ ਹੈ ਪੈਨਸ਼ਨ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਪੈਨਸ਼ਨ ਧਾਰਕਾਂ ਲਈ ਵੱਡਾ ਐਲਾਨ ਕੀਤਾ ਹੈ। ਬੈਂਕ ਨੇ ਪੈਨਸ਼ਨ ਧਾਰਕਾਂ ਨੂੰ 30 ਨਵੰਬਰ 2019 ਤੱਕ ਆਪਣੇ ਜਿਉਂਦੇ ਹੋਣ ਦਾ ਪ੍ਰਮਾਣਪੱਤਰ ਜਮ੍ਹਾ ਕਰਵਾਉਣ ਲਈ ਕਿਹਾ ਹੈ। ਜੇਕਰ ਗਾਹਕਾਂ ਨੇ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਦੀ ਪੈਨਸ਼ਨ ਰੁਕ ਸਕਦੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਜ਼ਿਆਦਾ ਪੈਨਸ਼ਨ ਖਾਤੇ ਸਟੇਟ ਬੈਂਕ ਕੋਲ ਹੀ ਹਨ।

ਮਹਿੰਗੇ ਹੋਣਗੇ ਟੈਰਿਫ ਪਲਾਨ

ਜੇਕਰ ਤੁਸੀਂ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹੋ ਕਿ 1 ਦਸੰਬਰ ਤੱਕ ਕੋਈ ਨਾ ਕੋਈ ਰਸਤਾ ਨਿਕਲ ਆਵੇਗਾ ਅਤੇ ਮੋਬਾਈਲ ਟੈਰਿਫ ਪਲਾਨ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਹੋਵੇਗਾ ਤਾਂ ਤੁਹਾਡੇ ਲਈ ਝਟਕਾ ਹੈ। ਟੈਲੀਕਾਮ ਰੈਗੂਲੇਟਰੀ ਅਧਾਰਟੀ ਆਫ ਇੰਡੀਆ(ਟਰਾਈ) ਨੇ ਟੈਰਿਫ ਪਲਾਨ ਦੀ ਘੱਟ ਤੋਂ ਘੱਟ ਕੀਮਤ ਤੈਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟੈਲੀਕਾਮ ਡਿਪਾਰਟਮੈਂਟ ਯਾਨੀ ਡਾਟ ਦੇ ਇਕ ਅਧਿਕਾਰੀ ਮੁਤਾਬਕ ਟੈਲੀਕਾਮ ਡਿਪਾਰਟਮੈਂਟ ਮਿਨੀਮਮ ਟੈਰਿਫ ਪਲਾਨ 'ਤੇ ਕੋਈ ਚਰਚਾ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਓ, ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਭਾਰਤ ਸੰਚਾਰ ਨਿਗਮ ਵਲੋਂ ਇਕ ਦਸੰਬਰ ਤੋਂ ਟੈਰਿਫ ਪਲਾਨ ਦੀਆਂ ਕੀਮਤਾਂ ਨੂੰ ਵਧਾਉਣ ਦੇ ਮਾਮਲੇ ਵਿਚ ਵਿਭਾਗ ਦਖਲਅੰਦਾਜ਼ੀ ਨਹੀਂ ਕਰੇਗਾ। ਮਾਹਰਾਂ ਮੁਤਾਬਕ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦੇ ਪਲਾਨ 35 ਫੀਸਦੀ ਤੱਕ ਮਹਿੰਗੇ ਹੋ ਸਕਦੇ ਹਨ।

ਟ੍ਰੇਨ 'ਚ ਚਾਹ-ਨਾਸ਼ਤਾ ਅਤੇ ਭੋਜਨ ਹੋ ਰਿਹਾ ਹੈ ਮਹਿੰਗਾ

ਦੇਸ਼ 'ਚ ਲਗਾਤਾਰ ਵਧ ਰਹੀ ਆਰਥਿਕ ਸੁਸਤੀ ਦਾ ਅਸਰ ਜਲਦੀ ਹੀ ਟ੍ਰੇਨ ਦੀ ਟਿਕਟ ਦੀਆਂ ਕੀਮਤਾਂ 'ਤੇ ਵੀ ਦਿਖਾਈ ਦੇਣ ਲੱਗੇਗਾ। ਹੁਣ ਰੇਲ ਯਾਤਰੀਆਂ ਨੂੰ ਚਾਹ, ਨਾਸ਼ਤਾ ਅਤੇ ਭੋਜਨ ਲਈ ਜ਼ਿਆਦਾ ਖਰਚ ਕਰਨਾ ਪਵੇਗਾ। ਰੇਲਵੇ ਬੋਰਡ 'ਚ ਸੈਰ-ਸਪਾਟਾ ਅਤੇ ਖਾਣ-ਪੀਣ ਵਿਭਾਗ ਦੇ ਨਿਰਦੇਸ਼ਕ ਵਲੋਂ ਜਾਰੀ ਸਰਕੂਲਰ ਤੋਂ ਪਤਾ ਲੱਗਾ ਹੈ ਕਿ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ 'ਚ ਚਾਹ, ਨਾਸ਼ਤਾ ਅਤੇ ਭੋਜਨ ਦੀਆਂ ਕੀਮਤਾਂ 'ਚ ਵਾਧਾ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਟ੍ਰੇਨਾਂ ਦੀ ਟਿਕਟ ਦੀ ਕੀਮਤ ਵਿਚ ਹੀ ਚਾਹ, ਨਾਸ਼ਤਾ ਅਤੇ ਭੋਜਨ ਦੀ ਕੀਮਤ ਜੁੜੀ ਹੁੰਦੀ ਹੈ।

PunjabKesari

ਇਹ ਹੋਣਗੀਆਂ ਨਵੀਂਆਂ ਦਰਾਂ

ਰਾਜਧਾਨੀ, ਦੁਰੰਤੋ ਅਤੇ ਸ਼ਤਾਬਦੀ ਟ੍ਰੇਨਾਂ ਲਈ ਲਾਗੂ ਨਵੀਂਆਂ ਦਰਾਂ ਮੁਤਾਬਕ ਸੈਕੰਡ ਏ.ਸੀ. ਦੇ ਯਾਤਰੀਆਂ ਨੂੰ ਚਾਹ ਲਈ ਹੁਣ 10 ਰੁਪਏ ਦਾ ਥਾਂ 20 ਰੁਪਏ ਜਦੋਂਕਿ ਸਲੀਪਰ ਕਲਾਸ ਦੇ ਯਾਤਰੀਆਂ ਨੂੰ 15 ਰੁਪਏ ਦੇਣੇ ਹੋਣਗੇ। ਦੁਰੰਤੋ ਦੇ ਸਲੀਪਰ ਕਲਾਸ 'ਚ ਨਾਸ਼ਤਾ ਜਾਂ ਭੋਜਨ ਪਹਿਲਾਂ 80 ਰੁਪਏ 'ਚ ਮਿਲਦਾ ਸੀ ਜਿਹੜਾ ਕਿ ਹੁਣ 120 ਰੁਪਏ 'ਚ ਮਿਲ ਸਕੇਗਾ। ਇਸ ਦੇ ਨਾਲ ਹੀ ਹੁਣ ਸ਼ਾਮ ਦੀ ਚਾਹ ਦੀ ਕੀਮਤ 20 ਰੁਪਏ ਤੋਂ ਵਧ ਕੇ 50 ਰੁਪਏ ਹੋਣ ਜਾ ਰਹੀ ਹੈ।    

 PunjabKesari                                            

ਸਵੇਰ ਦੀ ਚਾਹ ਦੇ ਮੁਕਾਬਲੇ ਸ਼ਾਮ ਦੀ ਚਾਹ ਮਹਿੰਗੀ ਹੋਣ ਨੂੰ ਲੈ ਕੇ ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ਾਮ ਦੀ ਚਾਹ ਦੇ ਨਾਲ ਰੋਸਟਿਡ ਨੱਟਸ, ਸਨੈਕਸ ਅਤੇ ਮਿਠਾਈਆਂ ਆਦਿ ਵੀ ਦਿੱਤੀਆਂ ਜਾਣਗੀਆਂ। ਰੇਲਵੇ ਬੋਰਡ ਦੇ ਇਕ ਅਧਿਕਾਰੀ ਨੇ ਕੀਮਤਾਂ ਵਧਾਉਣ ਦਾ ਪੱਖ ਲੈਂਦੇ ਹੋਏ ਕਿਹਾ, 'ਅਸੀਂ ਰੇਲਵੇ 'ਚ ਕੈਟਰਿੰਗ ਸਰਵਿਸ ਦੀ ਗੁਣਵੱਤਾ ਸੁਧਾਰਨਾ ਚਾਹੁੰਦੇ ਹਾਂ। ਇਸ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ'। ਪਿਛਲੀ ਵਾਰ 2014 'ਚ ਦਰਾਂ ਬਦਲੀਆਂ ਗਈਆਂ ਸਨ। ਰੇਲਵੇ ਬੋਰਡ ਦਾ ਸਰਕੂਲਰ ਕਹਿੰਦਾ ਹੈ ਕਿ IRCTC ਦੀ ਬੇਨਤੀ ਅਤੇ ਬੋਰਡ ਵਲੋਂ ਗਠਿਤ 'ਮੈਨਿਊ ਅਤੇ ਚਾਰਜ ਕਮੇਟੀ' ਦੀਆਂ ਸਿਫਾਰਸ਼ਾਂ ਅਧੀਨ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਗਿਆ ਹੈ।

ਰਿਜ਼ਰਵ ਬੈਂਕ ਘਟਾ ਸਕਦਾ ਹੈ ਰੈਪੋ ਰੇਟ

ਭਾਰਤੀ ਰਿਜ਼ਰਵ ਬੈਂਕ ਇਕ ਵਾਰ ਫਿਰ ਰੈਪੋ ਰੇਟ 'ਚ 0.25 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਤਿੰਨ ਤੋਂ ਪੰਜ ਦਸੰਬਰ ਤੱਕ ਚੱਲਣ ਵਾਲੀ ਐਮ.ਪੀ.ਸੀ. ਬੈਠਕ ਵਿਚ ਰੈਪੋ ਰੇਟ ਨੂੰ ਘਟਾ ਕੇ 4.90 ਫੀਸਦੀ ਕੀਤੀ ਜਾ ਸਕਦੀ ਹੈ। ਸਰਵੇਖਣ 'ਚ ਸ਼ਾਮਲ ਜ਼ਿਆਦਾਤਰ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਘਰੇਲੂ ਕਰਜ਼ੇ ਦੀ ਸੁਸਤ ਰਫਤਾਰ ਅਤੇ ਕੰਪਨੀਆਂ ਦੇ ਲਗਾਤਾਰ ਘੱਟ ਹੋ ਰਹੇ ਮੁਨਾਫੇ ਕਾਰਨ ਭਾਰਤੀ ਅਰਥਵਿਵਸਥਾ ਨੂੰ ਰਫਤਾਰ ਫੜਣ ਲਈ ਸਮਾਂ ਲੱਗੇਗਾ।


Related News