ਸਪਾ MLC ਦਾ ਵਿਵਾਦਿਤ ਬਿਆਨ, ''ਨਪੁੰਸਕ ਬਣਾਉਣ ਲਈ ਤਾਂ ਨਹੀਂ ਹੈ ਵੈਕਸੀਨ''

01/03/2021 12:18:19 AM

ਮਿਰਜ਼ਾਪੁਰ - ਸਪਾ ਸੁਪਰੀਮੋ ਅਖਿਲੇਸ਼ ਯਾਦਵ ਦੇ ਕੋਰੋਨਾ ਵੈਕਸੀਨ 'ਤੇ ਦਿੱਤੇ ਬਿਆਨ ਤੋਂ ਬਾਅਦ ਹੁਣ ਉਨ੍ਹਾਂ ਦੀ ਪਾਰਟੀ ਦੇ ਨੇਤਾ ਆਸ਼ੁਤੋਸ਼ ਸਿਨਹਾ ਨੇ ਇਸ 'ਤੇ ਵਿਵਾਦਿਤ ਟਿੱਪਣੀ ਕੀਤੀ ਹੈ। ਸਿਨਹਾ ਨੇ ਕਿਹਾ ਕਿ ਹੋ ਸਕਦਾ ਹੈ ਬੀਜੇਪੀ ਵਾਲੇ ਬਾਅਦ ਵਿੱਚ ਕਹਿ ਦੇਣ ਕਿ ਅਸੀਂ ਜਨਸੰਖਿਆ ਘੱਟ ਕਰਨ ਅਤੇ ਨਪੁੰਸਕ ਬਣਾਉਣ ਲਈ ਵੈਕਸੀਨ ਲਗਾ ਦਿੱਤੀ। ਉਨ੍ਹਾਂ ਨੇ ਅਖਿਲੇਸ਼ ਯਾਦਵ ਦੀ ਗੱਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਸਪਾ ਸੁਪਰੀਮੋ ਨੇ ਤੱਥਾਂ ਦੇ ਆਧਾਰ 'ਤੇ ਹੀ ਬਿਆਨ ਦਿੱਤਾ ਹੋਵੇਗਾ, ਸਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਸ ਵੈਕਸੀਨ ਵਿੱਚ ਅਜਿਹੀ ਚੀਜ ਹੋਵੇਗੀ ਕਿ ਨੁਕਸਾਨ ਹੋ ਜਾਵੇ।
ਇਹ ਵੀ ਪੜ੍ਹੋ- ਟਿਕਰੀ ਬਾਰਡਰ ਵਿਖੇ ਮਾਪਿਆਂ ਦਾ ਇਕਲੌਤਾ ਪੁੱਤਰ ਕਿਸਾਨ ਮੋਰਚੇ 'ਚ ਸ਼ਹੀਦ

ਸਪਾ ਐੱਮ.ਐੱਲ.ਸੀ. ਆਸ਼ੁਤੋਸ਼ ਸਿਨਹਾ ਦਾ ਬਿਆਨ 
ਆਸ਼ੁਤੋਸ਼ ਸਿਨਹਾ ਵਾਰਾਣਸੀ ਬਲਾਕ ਗ੍ਰੈਜੂਏਟ ਵਿਧਾਨ ਸਭਾ ਦੀ ਚੋਣ ਵਿੱਚ ਜਿੱਤ ਹਾਸਲ ਕਰ ਹਾਲ ਹੀ ਵਿੱਚ ਐੱਮ.ਐੱਲ.ਸੀ. ਬਣੇ ਹਨ। ਅੱਜ ਸ਼ਨੀਵਾਰ ਨੂੰ ਉਹ ਮਿਰਜ਼ਾਪੁਰ ਵਿੱਚ ਸਪਾ ਦੇ ਲੋਹੀਆ ਟਰੱਸਟ ਪਾਰਟੀ ਦਫ਼ਤਰ 'ਤੇ ਕਰਮਚਾਰੀਆਂ ਦੀ ਮਹੀਨਾਵਾਰ ਬੈਠਕ ਵਿੱਚ ਸ਼ਾਮਲ ਹੋਣ ਪੁੱਜੇ ਸਨ। ਜਿੱਥੇ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ, ਜੇਕਰ ਸਾਡੇ ਪਾਰਟੀ ਦੇ ਪ੍ਰਧਾਨ ਨੇ ਵੈਕਸੀਨ ਨਹੀਂ ਲਗਵਾਉਣ ਦੀ ਗੱਲ ਕਹੀ ਹੈ, ਤਾਂ ਸੱਚਾਈ  ਦੇ ਆਧਾਰ 'ਤੇ ਹੀ ਕਿਹਾ ਹੋਵੇਗਾ। ਇਸ ਸਰਕਾਰੀ ਤੰਤਰ 'ਤੇ ਅਸੀਂ ਲੋਕ ਭਰੋਸਾ ਨਹੀਂ ਕਰ ਸਕਦੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


Inder Prajapati

Content Editor

Related News