ਜੰਮੂ ਕਸ਼ਮੀਰ ''ਚ ਭਾਜਪਾ-ਪੀ.ਡੀ.ਪੀ. ਦੇ ਵਿਚਕਾਰ ਨਹੀਂ ਮਤਭੇਦ : ਰਾਮ ਮਾਧਵ

03/17/2018 12:02:24 PM

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਸਰਕਾਰ ਦੇ ਵਿੱਤ ਮੰਤਰੀ ਹਸੀਬ ਦਾਬਰੂ ਨੂੰ ਹਟਾਏ ਜਾਣ ਤੋਂ ਬਾਅਦ ਨਾਲ ਹੀ ਸੱਤਾਰੂੜ ਪੀ.ਡੀ.ਪੀ.-ਭਾਜਪਾ ਗੱਠਜੋੜ 'ਤੇ ਬਣੇ ਸ਼ੱਕੀ 'ਤੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਸਪੱਸ਼ਟੀਕਰਨ ਦਿੱਤਾ ਹੈ। ਸ਼ੁੱਕਰਵਾਰ ਨੂੰ ਪਾਰਟੀ ਦਾ ਸਟੈਂਡ ਸਪੱਸ਼ਟ ਕਰਦੇ ਹੋਏ ਰਾਮ ਮਾਧਵ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ 'ਚ ਭਾਜਪਾ ਅਤੇ ਪੀ.ਡੀ.ਪੀ. ਦੇ ਵਿਚਕਾਰ ਕਿਸੇ ਵੀ ਪ੍ਰਕਾਰ ਦੀ ਕੋਈ ਮਤਭੇਦ ਨਹੀਂ ਹੈ।
ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਹੋਈ ਗੱਲਬਾਤ ਦੌਰਾਨ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ, ''ਸੂਬੇ 'ਚ ਭਾਜਪਾ ਅਤੇ ਪੀ.ਡੀ.ਪੀ. ਵਿਚਕਾਰ ਸਰਕਾਰ ਜਾਂ ਪਾਰਟੀ ਸ਼ੈਸਨ 'ਤੇ ਆਪਸ 'ਚ ਕਿਸੇ ਵੀ ਪ੍ਰਕਾਰ ਦੇ ਮਤਭੇਦ ਨਹੀਂ ਹਨ। ਰਾਮ ਮਾਧਵ ਨੇ ਕਿਹੈ ਹੈ ਕਿ ਰਾਜ ਦੀ ਕੈਬਨਿਟ ਨਾਲ ਮੰਤਰੀ ਹਸੀਬ ਦਾਬਰੂ ਦੀ ਬਰਖਾਸਤੀ ਪੀ.ਡੀ.ਪੀ. ਦਾ ਮਾਮਲਾ ਹੈ ਅਤੇ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।'' ਦੱਸਣਾ ਚਾਹੁੰਦੇ ਹਾਂ ਕਿ ਇਸ ਨਾਲ ਪਿਛਲੇ ਕਸ਼ਮੀਰ ਵਿਵਾਦ ਨੂੰ ਇਕ ਸਮਾਜਿਕ ਸਮੱਸਿਆ ਦੱਸਣ ਤੋਂ ਬਾਅਦ ਜੰਮੂ-ਕਸ਼ਮੀਰ ਦੀ ਸੀ.ਐੈੱਮ. ਦੀ ਮਹਿਬੂਬਾ ਮੁਫਤੀ ਨੇ ਸੂਬੇ ਦੇ ਵਿੱਤ ਮੰਤਰੀ ਹਸੀਬ ਦਾਬਰੂ ਨੂੰ ਆਪਣੀ ਕੈਬਨਿਟ ਅਹੁੱਦੇ ਤੋਂ ਬਰਖਾਸਤ ਕਰ ਦਿੱਤਾ ਸੀ।


2015 'ਚ ਵਿੱਤ ਮੰਤਰੀ ਬਣਾਏ ਗਏ ਦਾਬਰੂ
2015 'ਚ ਭਾਜਪਾ ਅਤੇ ਪੀ.ਡੀ.ਪੀ. ਦੇ ਗੱਠਜੋੜ ਦੌਰਾਨ ਤੁਰੰਤ ਸੀ.ਐੈੱਮ. ਮੁਫਤੀ ਮੁਹੰਮਦ ਸਈਦ ਵੱਲੋਂ ਰਾਜ ਦੇ ਵਿੱਤ ਮੰਤਰੀ ਬਣਾਏ ਗਏ ਹਸੀਬ ਦਾਬਰੂ ਨੂੰ ਭਾਰਤੀ ਜਨਤਾ ਪਾਰਟੀ ਵਿਚਕਾਰ ਦੇ ਸੂਤਰਾਧਾਰਾਂ ਚੋਂ ਇਕ ਮੰਨਿਆਂ ਜਾਂਦਾ ਸੀ। ਦਾਬਰੂ ਦੀ ਬਰਖਾਸਤੀ ਤੋਂ ਬਾਅਦ ਹੀ ਰਾਜ 'ਚ ਭਾਜਪਾ ਅਤੇ ਪੀ.ਡੀ.ਪੀ. ਦੇ ਵਿਚਕਾਰ ਮਤਭੇਦ ਦੀਆਂ ਖ਼ਬਰਾਂ ਆ ਰਹੀਆਂ ਸਨ, ਜਿਸ ਤੋਂ ਬਾਅਦ ਰਾਮ ਮਾਧਵ ਨੇ ਸ਼ਨੀਵਾਰ ਨੂੰ ਆਪਣਾ ਸਪੱਸ਼ਟੀਕਰਨ ਦਿੱਤਾ ਸੀ।