ਬਿਨਾਂ ਦਾਜ ਲਏ ਰੈਸਲਰ ਨੇ ਸ਼ੀਤਲ ਨਾਲ ਰਚਾਇਆ ਵਿਆਹ, ਲਾੜਾ ਬਣਿਆ ਦੇਖ ਮਾਂ ਹੋਈ ਭਾਵੁਕ (ਤਸਵੀਰਾਂ)

01/17/2017 6:01:23 AM

ਸੋਨੀਪਤ— ਓਲੰਪਿਕ ''ਚ ਮੈਡਲ ਜਿੱਤਣ ਵਾਲੇ ਰੈਸਲਰ ਯੋਗੇਸ਼ਵਰ ਦੱਤ ਸੋਮਵਾਰ ਨੂੰ ਸ਼ੀਤਲ ਸ਼ਰਮਾ ਨਾਲ ਵਿਆਹ ਦੇ ਬੰਧਨ ''ਚ ਬੱਝ ਗਏ। ਦਿੱਲੀ ਦੇ ਅਲੀਪੁਰ ਸਥਿਤ ਦਿ ਜੇਹਾਨ ਗਾਰਡਨ ''ਚ ਵਿਆਹ ਦੀਆਂ ਰਸਮਾਂ ਹੋਈਆਂ। ਵਿਆਹ ''ਚ ਭਾਜਪਾ, ਕਾਂਗਰਸ ਅਤੇ ''ਆਪ'' ਦੇ ਨੇਤਾਵਾਂ ਸਮੇਤ ਕਈ ਖਿਡਾਰੀ ਵੀ ਸ਼ਾਮਲ ਹੋਏ। ਇਸ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ, ਭਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਕ੍ਰਿਕੇਟਰ ਇਸ਼ਾਂਤ ਸ਼ਰਮਾ, ਅਗਨੀ ਅਖਾੜਾ ਦੇ ਸਕੱਤਰ ਮਹੰਤ ਸਪੂਰਨਾਨੰਦ ਮਹਾਰਾਜ, ਸੰਤ ਬਾਬਾ ਅਮਰਜੀਤ ਸਿੰਘ, ਪੈਰਾ ਖਿਡਾਰੀ ਦੀਪਾ ਮਲਿਕ ਵੀ ਵਿਆਹ ਸਮਾਰੋਹ ''ਚ ਖਾਸ ਤੌਰ ''ਤੇ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਪਹਿਲਵਾਨ ਯੋਗੇਸ਼ਵਰ ਦੱਤ ਨੇ ਬਿਨਾਂ ਦਾਜ ਦੇ ਵਿਆਹ ਸਿਰਫ ਇਕ ਰੁਪਏ ''ਚ ਕੀਤਾ ਹੈ।
ਬੇਟੇ ਨੂੰ ਲਾੜਾ ਬਣਿਆ ਦੇਖ ਯੋਗੇਸ਼ਵਰ ਦੱਤ ਦੀ ਮਾਂ ਸੁਸ਼ੀਲਾ ਦੇਵੀ ਭਾਵੁਕ ਹੋ ਗਈ। ਉਹ ਆਪਣੇ ਪਤੀ ਨੂੰ ਯਾਦ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਜੇਕਰ ਯੋਗੀ ਦੇ ਪਿਤਾ ਜ਼ਿੰਦਾ ਹੁੰਦੇ ਤਾਂ ਖੁਸ਼ੀ ਦੀ ਰੰਗਤ ਹੀ ਕੁਝ ਹੋਰ ਹੁੰਦੀ। ਇੰਨਾ ਕਹਿੰਦੇ ਹੀ ਉਨ੍ਹਾਂ ਦੀਆਂ ਅੱਖਾਂ ''ਚ ਅੱਥਰੂ ਆ ਗਏ, ਜਿਸ ਤੋਂ ਬਾਅਦ ਪਿੰਡ ਦੀਆਂ ਬਜ਼ੁਰਗ ਔਰਤਾਂ ਉਨ੍ਹਾਂ ਨੂੰ ਦਿਲਾਸਾ ਦਿੰਦੀਆਂ ਨਜ਼ਰ ਆਈਆਂ।

Disha

This news is News Editor Disha