ਆਕਸੀਜਨ ਨਾਲ ਭਰੇਗਾ ਜ਼ਖ਼ਮ, ਪਸ ਤੋਂ ਮਿਲੇਗੀ ਰਾਹਤ

02/12/2024 11:56:39 AM

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਵੱਡੇ ਜ਼ਖ਼ਮਾਂ ’ਚੋਂ ਤਰਲ ਪਦਾਰਥ ਜਾਂ ਪਸ ਰਿਸਣ ਕਾਰਨ ਪ੍ਰੇਸ਼ਾਨ ਮਰੀਜ਼ਾਂ ਲਈ ਏਮਜ਼ ਦਿੱਲੀ ਤੋਂ ਚੰਗੀ ਖ਼ਬਰ ਆਈ ਹੈ, ਜਿਸ ਦੇ ਤਹਿਤ ਸੜਕ, ਰੇਲ ਹਾਦਸਿਆਂ ਅਤੇ ਅੱਗ, ਤੇਜ਼ਾਬ ਕਾਰਨ ਗੰਭੀਰ ਜ਼ਖ਼ਮੀ ਹੋਏ ਮਰੀਜ਼ਾਂ ਦੇ ਜ਼ਖਮ ਜਲਦੀ ਭਰ ਸਕਣਗੇ।

ਇਹ ਖ਼ਬਰ ਵੀ ਪੜ੍ਹੋ : ਸਾਵਧਾਨ! ਕਿਤੇ ਤੁਹਾਡੇ ਸਿਹਤ ’ਤੇ ਭਾਰੀ ਨਾ ਪੈਣ ਜਾਵੇ ਤੁਹਾਡੀ ਹੀ ਗਲਤੀ

ਦਰਅਸਲ, ਏਮਜ਼ ਦਿੱਲੀ ਦੇ ਡਾਕਟਰਾਂ ਨੇ ਇਕ ਅਜਿਹਾ ਯੰਤਰ ਵਿਕਸਤ ਕੀਤਾ ਹੈ, ਜੋ ਬੰਬ ਧਮਾਕਿਆਂ ਤੋਂ ਲੈ ਕੇ ਵੱਖ-ਵੱਖ ਹਾਦਸਿਆਂ ਵਿਚ ਜ਼ਖ਼ਮੀ ਹੋਏ ਮਰੀਜ਼ਾਂ ਦੇ ਵੱਡੇ ਜ਼ਖ਼ਮਾਂ ਦਾ ਇਲਾਜ ਕਰਨ ਵਿਚ ਵੀ ਕਾਰਗਰ ਸਾਬਤ ਹੋ ਰਿਹਾ ਹੈ। ਇਹ ਜ਼ਖਮਾਂ ਤੋਂ ਲਗਾਤਾਰ ਪਸ (ਤਰਲ ਪਦਾਰਥ ) ਲੀਕ ਹੋਣ ਕਾਰਨ ਇਨਫੈਕਸ਼ਣ ਅਤੇ ਸੋਜ ਨੂੰ ਘਟਾਉਣ ਵਿਚ ਵੀ ਮਦਦ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਮਾਈਕ੍ਰੋਗ੍ਰਾਫਿਕ ਤਕਨੀਕ ਨਾਲ ਚਮੜੀ ਦੇ ਕੈਂਸਰ ਦਾ ਇਲਾਜ ਕਰੇਗਾ ਏਮਜ਼

ਇਸ ਯੰਤਰ ਨੂੰ ਵਿਕਸਤ ਕਰਨ ਵਾਲੀ ਟੀਮ ਦੀ ਮੁਖੀ ਅਤੇ ਏਮਜ਼ ਦੇ ਟਰਾਮਾ ਸੈਂਟਰ ਦੀ ਪ੍ਰੋਫੈਸਰ ਡਾ. ਸੁਸ਼ਮਾ ਸਾਗਰ ਨੇ ਦੱਸਿਆ ਕਿ ਏਮਜ਼ ਦੇ 100 ਤੋਂ ਵੱਧ ਮਰੀਜ਼ਾਂ ’ਤੇ ਇਸ ਯੰਤਰ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਇਸ ਕਾਰਨ ਮਰੀਜ਼ਾਂ ਦੇ ਜ਼ਖ਼ਮਾਂ ਦੇ ਠੀਕ ਹੋਣ ਦੀ ਮਿਆਦ 15 ਦਿਨਾਂ ਤੋਂ ਘਟ ਕੇ 7 ਦਿਨ ਰਹਿ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita