ਪਤੀ ਤੋਂ ਆਪਣੀ ਇੱਛਾ ਪੂਰੀ ਕਰਵਾਉਣ ਖਾਤਰ,  ਔਰਤ ਚੜ੍ਹੀ 50 ਫੁੱਟ ਉੱਚੇ ਮੰਦਰ ਦੇ ਸਿਖਰ ''ਤੇ

06/24/2017 8:20:49 AM

ਫਤੇਹਾਬਾਦ — ਫਤੇਹਾਬਾਦ 'ਚ ਇਕ ਔਰਤ ਦਾ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਦਰਅਸਲ ਪਤੀ ਦੀ ਬੇਵਫਾਈ ਤੋਂ ਤੰਗ ਆ ਕੇ ਇਕ ਵਿਆਹੁਤਾ 50 ਫੁੱਟ ਉੱਚੇ ਮੰਦਰ ਦੇ ਸਿਖਰ 'ਤੇ ਚੜ੍ਹ ਗਈ ਅਤੇ ਰੌਲਾ ਪਾਉਣ ਲੱਗੀ। ਔਰਤ ਦੇ ਮੰਦਰ ਦੇ ਸਿਖਰ 'ਤੇ ਚੜ੍ਹਣ ਦੀ ਜਾਣਕਾਰੀ ਜਲਦੀ ਹੀ ਪੂਰੇ ਇਲਾਕੇ 'ਚ ਫੈਲ ਗਈ । ਮਾਮਲਾ ਵੀਰਵਾਰ ਦੀ ਸਵੇਰ ਦਾ ਹੀ ਹੈ ਔਰਤ ਗੀਤਾ ਕਾਲੋਨੀ ਦੀ ਰਹਿਣ ਵਾਲੀ ਹੈ। ਖਬਰ ਮਿਲਦੇ ਹੀ ਇਲਾਕੇ ਦੇ ਲੋਕ ਇਕੱਠਾ ਹੋਣਾ ਵੀ ਸ਼ੁਰੂ ਹੋ ਗਏ ਅਤੇ ਔਰਤ ਨੂੰ ਥੱਲ੍ਹੇ ਉਤਾਰਣ ਦੀ ਕੋਸ਼ਿਸ਼ ਕਰਨ ਲੱਗੇ।

ਇਸ ਦੌਰਾਨ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ। ਸੂਚਨਾ ਮਿਲਣ 'ਤੇ ਫਾਇਰਬ੍ਰਿਗੇਡ ਕਰਮਚਾਰੀ ਅਤੇ ਪੁਲਸ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਅਤੇ ਔਰਤ ਨੂੰ ਥੱਲੇ ਉਤਾਰਨ ਦੀ ਕੋਸ਼ਿਸ਼ ਕਰਨ ਲੱਗੇ।


ਔਰਤ ਐਸ.ਪੀ. ਨਾਲ ਗੱਲ ਕਰਨ 'ਤੇ ਅੜੀ ਰਹੀ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨਾਲ ਜ਼ਬਰਦਸਤੀ ਕੀਤੀ ਤਾਂ ਉਹ ਆਪਣੇ ਹੱਥ 'ਚ ਰੱਖੇ ਜ਼ਹਿਰ ਨੂੰ ਖਾ ਕੇ ਜਾਨ ਦੇ ਦੇਵੇਗੀ। ਇਸ ਦੌਰਾਨ ਔਰਤ ਦੇ ਪਤੀ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਔਰਤ ਦਾ ਪਤੀ ਵੀ ਮੌਕੇ 'ਤੇ ਪਹੁੰਚ ਗਿਆ ਅਤੇ ਸਮਝਾ ਕੇ ਥੱਲ੍ਹੇ ਉਤਾਰ ਦਿੱਤਾ।
ਔਰਤ ਮਾਨਸਿਕ ਰੂਪ 'ਚ ਪਰੇਸ਼ਾਨ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਭਿਵਾਨੀ ਦੀ ਰਹਿਣ ਵਾਲੀ ਇਸ ਔਰਤ ਦਾ ਵਿਆਹ ਕਰੀਬ 13 ਸਾਲ ਪਹਿਲਾਂ ਫਤੇਹਾਬਾਦ ਦੇ ਲੜਕੇ ਮੁਕੇਸ਼ ਦੇ ਨਾਲ ਹੋਇਆ ਸੀ। ਔਰਤ ਦਾ ਪਤੀ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸਨੂੰ ਛੱਡ ਕੇ ਚਲਾ ਗਿਆ ਸੀ ਅਤੇ ਉਸਨੂੰ ਵਾਰ-ਵਾਰ ਪਰੇਸ਼ਾਨ ਕਰਦਾ ਸੀ।
ਔਰਤ ਦੇ ਦੋ ਬੱਚੇ ਵੀ ਹਨ। ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਬੇਵਫਾਈ ਦੇ ਕਾਰਨ ਉਹ ਪਿਛਲੇ ਲੰਬੇ ਸਮੇਂ ਤੋਂ ਤਣਾਅ 'ਚ ਹੈ। ਔਰਤ ਦੇ ਪਤੀ ਦੇ ਅਨੁਸਾਰ ਰੋਹਤਕ ਪੀ.ਜੀ.ਆਈ. ਅਤੇ ਹਿਸਾਰ ਦੇ ਇਕ ਨਿਜੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਅੱਜ ਤਣਾਅ ਦੇ ਵੱਧ ਜਾਣ ਦੇ ਕਾਰਨ ਉਸ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ।
ਮੌਕੇ 'ਤੇ ਪੁੱਜੀ ਪੁਲਸ ਨੇ ਬਣਦੀ ਕਾਰਵਾਈ ਕਰਕੇ ਔਰਤ ਨੂੰ ਉਸਦੇ ਪਿਤਾ ਦੇ ਹਵਾਲੇ ਕਰ ਦਿੱਤਾ ਅਤੇ ਬਣਦਾ ਇਲਾਜ ਕਰਵਾਉਣ ਦੀ ਹਿਦਾਇਤ ਦਿੱਤੀ ਹੈ।