ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ ਤੋਂ ਹੋਵੇਗਾ ਸ਼ੁਰੂ, 23 ਦਿਨਾਂ ਦੌਰਾਨ ਹੋਣਗੀਆਂ 17 ਬੈਠਕਾਂ

11/19/2022 9:50:11 AM

ਨਵੀਂ ਦਿੱਲੀ- ਕੇਂਦਰੀ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜੋ 29 ਦਸੰਬਰ ਤੱਕ ਚਲੇਗਾ। ਉਨ੍ਹਾਂ ਨੇ ਇਕ ਟਵੀਟ 'ਚ ਕਿਹਾ,''ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ ਤੋਂ ਸ਼ੁਰੂ ਹੋਵੇਗਾ ਅਤੇ 29 ਦਸੰਬਰ ਤੱਕ ਚਲੇਗਾ। ਇਸ ਦੌਰਾਨ 23 ਦਿਨਾਂ 'ਚ 17 ਬੈਠਕਾਂ ਹੋਣਗੀਆਂ। 

ਸੂਤਰਾਂ ਅਨੁਸਾਰ ਕੋਰੋਨਾ ਦੇ ਮਾਮਲਿਆਂ 'ਚ ਕਾਫ਼ੀ ਗਿਰਾਵਟ ਆਈ ਹੈ ਅਤੇ ਲੋਕ ਸਭਾ ਤੇ ਰਾਜ ਸਭਾ ਸਕੱਤਰੇਤ ਜ਼ਿਆਦਾਤਰ ਮੈਂਬਰਾਂ ਅਤੇ ਕਰਮਚਾਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ। ਇਸ ਲਈ ਇਸ ਸੈਸ਼ਨ 'ਚ ਕਿਸੇ ਤਰ੍ਹਾਂ ਦਾ ਕੋਰੋਨਾ ਪ੍ਰੋਟੋਕਾਲ ਲਾਗੂ ਨਹੀਂ ਹੋਵੇਗਾ। ਪ੍ਰਹਿਲਾਦ ਜੋਸ਼ੀ ਭਾਜਪਾ ਦੀ 'ਸੰਸਦ ਪ੍ਰਵਾਸ ਯੋਜਨਾ' ਦੇ ਅਧੀਨ ਸ਼ੁੱਕਰਵਾਰ ਨੂੰ ਹੈਦਰਾਬਾਦ 'ਚ ਸਨ। ਉਨ੍ਹਾਂ ਨੇ ਇੱਥੇ ਭਾਜਪਾ ਸੰਸਦ ਮੈਂਬਰ ਧਰਮਪੁਰੀ ਅਰਵਿੰਦ ਦੇ ਘਰ ਹੋਏ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ,''ਮੈਂ ਟੀ.ਆਰ.ਐੱਸ. ਦੇ ਇਸ ਰਵੱਈਏ ਅਤੇ ਉਸ ਦੀ ਗੁੰਡਾਗਰਦੀ ਦੀ ਨਿੰਦਾ ਕਰਦਾ ਹਾਂ।'' ਉਨ੍ਹਾਂ ਦੋਸ਼ ਲਗਾਇਆ ਕਿ ਤੇਲੰਗਾਨਾ ਪਹਿਲੇ ਇਕ ਅਧਿਸ਼ੇਸ਼ (ਸਰਪਲਸ) ਰਾਜ ਹੁੰਦਾ ਸੀ ਪਰ ਹੁਣ ਇਹ ਇਕ 'ਕਰਜ਼ਾ ਪੀੜਤ' ਰਾਜ ਹੋ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha