ਅਮਰੀਕਾ ਨੇ ਭਾਰਤ ਵਿਰੁੱਧ ਚੁੱਕਿਆ ਵੱਡਾ ਕਦਮ, ਲਗਾਇਆ ਭਾਰੀ ਟੈਰਿਫ

03/28/2021 4:02:51 AM

ਵਾਸ਼ਿੰਗਟਨ/ਨਵੀਂ ਦਿੱਲੀ - ਉਂਝ ਭਾਰਤ ਨੂੰ ਅਮਰੀਕਾ ਆਪਣਾ ਬਹੁਤ ਕਰੀਬੀ ਦੇਸ਼ ਮੰਨਦਾ ਹੈ ਪਰ ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਪਹਿਲੀ ਵਾਰ ਬਦਲੇ ਦੀ ਕਾਰਵਾਈ ਕਰਦੇ ਹੋਏ ਭਾਰਤ ਵਿਰੁੱਧ ਵੱਡਾ ਫੈਸਲਾ ਲਿਆ ਹੈ। ਬਾਈਡੇਨ ਪ੍ਰਸ਼ਾਸਨ ਨੇ ਭਾਰਤ ਦੇ ਕਰੀਬ 40 ਉਤਪਾਦਾਂ 'ਤੇ 25 ਫੀਸਦੀ ਪ੍ਰਤੀਰੋਧੀ ਟੈਰਿਫ ਜਾਂ ਹੋਰ ਟੈਕਸ ਲਾਇਆ ਹੈ। ਇਹ ਵਾਧੂ ਟੈਕਸ ਝੀਂਗਾ, ਬਾਸਮਤੀ ਚਾਵਲ, ਸੋਨਾ-ਚਾਂਦੀ ਦੇ ਉਤਪਾਦਾਂ ਸਣੇ ਹੋਰ ਚੀਜ਼ਾਂ 'ਤੇ ਲਾਇਆ ਗਿਆ ਹੈ। ਭਾਰਤ ਵੱਲੋਂ ਨਾਨ-ਰੈਂਜੀਡੈਂਟ ਈ-ਕਾਮਰਸ ਆਪਰੇਟਰਸ ਤੋਂ ਲਈ ਜਾ ਰਹੀ ਇਕਵਿਲਾਈਜੇਸ਼ਨ ਲੇਵੀ ਜਾਂ ਡਿਜੀਟਲ ਸਰਵਿਸ (ਡੀ. ਐੱਸ. ਟੀ.) ਵਿਰੁੱਧ ਵਿਚ ਇਹ ਵਾਧੂ ਟੈਰਿਫ ਲਗਾਇਆ ਗਿਆ ਹੈ।

ਇਹ ਵੀ ਪੜੋ - ਅਮਰੀਕਾ ਦੀ ਇਸ ਯੂਨੀਵਰਸਿਟੀ ਦੇ ਡਾਕਟਰ ਨੇ ਮਹਿਲਾਵਾਂ ਦਾ ਕੀਤਾ ਸੈਕਸ ਸ਼ੋਸ਼ਣ, ਹੁਣ ਦੇਣੇ ਪੈਣਗੇ 8 ਹਜ਼ਾਰ ਕਰੋੜ ਰੁਪਏ

ਭਾਰਤ ਵੱਲੋਂ ਵਸੂਲੇ ਜਾ ਰਹੇ ਟੈਕਸ ਦੇ ਬਰਾਬਰ ਟੈਰਿਫ
ਯੂਨਾਈਟੇਡ ਸਟੇਟਸ ਟ੍ਰੇਡ ਰਿਪ੍ਰੇਜੈਂਟੇਟਿਵ (ਯੂ. ਐੱਸ. ਟੀ. ਆਰ.) ਨੇ ਵੀਰਵਾਰ ਆਖਿਆ ਕਿ ਉਹ ਭਾਰਤੀ ਉਤਪਾਦਾਂ 'ਤੇ ਉਨੀਂ ਡਿਊਟੀ ਲਾਵੇਗਾ ਜਿੰਨਾ ਟੈਕਸ ਭਾਰਤ ਡੀ. ਐੱਸ. ਟੀ. ਅਧੀਨ ਵਸੂਲ ਰਿਹਾ ਹੈ। ਅਮਰੀਕਾ ਦਾ ਅਨੁਮਾਨ ਹੈ ਕਿ ਭਾਰਤ ਡੀ. ਐੱਸ. ਟੀ. ਅਧੀਨ ਕਰੀਬ 55 ਮਿਲੀਅਨ ਡਾਲਰ ਸਲਾਨਾ ਟੈਕਸ ਦੀ ਵਸੂਲੀ ਕਰੇਗਾ। ਯੂ. ਐੱਸ. ਟੀ. ਆਰ. ਦੀ ਡਿਜੀਟਲ ਟੈਕਸ ਨੂੰ ਲੈ ਕੇ ਸੈਕਸਸ਼ 301 ਦੀ ਜਾਂਚ ਅਗਲੇ ਪੜਾਅ ਵਿਚ ਆਖਿਆ ਗਿਆ ਹੈ ਕਿ ਅਮਰੀਕਾ 25 ਫੀਸਦੀ ਵਾਧੂ ਟੈਰਿਫ ਲਾਉਣ ਦਾ ਪ੍ਰਸਤਾਵ ਕਰਦਾ ਹੈ। ਭਾਰਤ ਤੋਂ ਇਲਾਵਾ ਆਸਟ੍ਰੀਆ, ਇਟਲੀ, ਸਪੇਨ, ਤੁਰਕੀ ਅਤੇ ਬ੍ਰਿਟੇਨ ਤੋਂ ਆਉਣ ਵਾਲੀਆਂ ਚੀਜ਼ਾਂ 'ਤੇ ਵੀ ਇਹ ਵਾਧੂ ਟੈਰਿਫ ਲਾਇਆ ਜਾਵੇਗਾ।

ਇਹ ਵੀ ਪੜੋ - ਪਾਕਿ ਦੀ ਮਸ਼ਹੂਰ ਅਦਾਕਾਰਾ ਨੇ ਕਿਹਾ, 'ਰੋਲ ਦੇ ਬਦਲੇ ਫਿਲਮ-ਮੇਕਰ ਨੇ ਨਾਲ ਸੋਣ ਲਈ ਕਿਹਾ'

ਯੂ. ਐੱਸ. ਟੀ. ਆਰ. ਨੇ ਅਮਰੀਕੀ ਕੰਪਨੀਆਂ 'ਤੇ ਲਾਏ ਡੀ. ਟੀ. ਐੱਸ. ਨੂੰ ਦੱਸਿਆ 'ਪੱਖਪਾਤੀ'
ਇਸੇ ਸਾਲ ਜਨਵਰੀ ਵਿਚ ਯੂ. ਐੱਸ. ਟੀ. ਆਰ. ਨੇ ਆਖਿਆ ਸੀ ਕਿ ਆਸਟ੍ਰੀਆ, ਭਾਰਤ, ਇਟਲੀ, ਸਪੇਨ, ਤੁਰਕੀ ਅਤੇ ਬ੍ਰਿਟੇਨ ਵੱਲੋਂ ਲਾਇਆ ਗਿਆ ਡਿਜੀਟਲ ਟੈਕਸ ਗਲਤ ਹੈ। ਇਸ ਖਿਲਾਫ ਸੈਕਸ਼ਨ 301 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਅਮਰੀਕਾ ਦੀਆਂ ਡਿਜੀਟਲ ਕੰਪਨੀਆਂ ਪ੍ਰਤੀ ਪੱਖਪਾਤ ਕਰਦਾ ਹੈ। ਯੂ. ਐੱਸ. ਟੀ. ਆਰ. ਨੇ ਆਖਿਆ ਸੀ ਕਿ ਇਹ ਡਿਜੀਟਲ ਟੈਕਸ ਅੰਤਰਰਾਸ਼ਟਰੀ ਟੈਕਸ ਦੇ ਸਿਧਾਂਤਾਂ ਦੀ ਪਾਲਣਾ ਨਹੀਂ ਕਰਦਾ। ਯੂ. ਐੱਸ. ਟੀ. ਆਰ. ਨੇ ਡਿਜੀਟਲ ਟੈਕਸ ਲਾਉਣ 'ਤੇ ਉਕਤ ਦੇਸ਼ਾਂ ਨੂੰ ਬਦਲੇ ਦੀ ਕਾਰਵਾਈ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ ਸੀ।

ਇਹ ਵੀ ਪੜੋ - ਆਸਟ੍ਰੇਲੀਆ ਜਾਣ ਵਾਲਿਆਂ ਲਈ ਖੁਸ਼ਖਬਰੀ, 8 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਫਲਾਈਟਾਂ

ਭਾਰਤ ਨੇ 1 ਅਪ੍ਰੈਲ 2020 ਤੋਂ ਲਾਇਆ ਸੀ ਡਿਜੀਟਲ ਟੈਕਸ
ਭਾਰਤ ਨੇ 1 ਅਪ੍ਰੈਲ 2020 ਦੇ ਇਕਵਿਲਾਈਜੇਸ਼ਨ ਲੇਵੀ ਵਸੂਲ ਰਿਹਾ ਹੈ। ਇਸ ਨੂੰ ਗੂਗਲ ਟੈਕਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਯੂ. ਐੱਸ. ਟੀ. ਆਰ. ਨੇ 119 ਕੰਪਨੀਆਂ ਦੀ ਪਛਾਣ ਕੀਤੀ ਹੈ ਜੋ ਡਿਜੀਟਲ ਸਰਵਿਸ ਟੈਕਸ ਦੇ ਘੇਰੇ ਵਿਚ ਆਉਂਦੀਆਂ ਹਨ। ਇਨ੍ਹਾਂ ਵਿਚੋਂ 86 ਜਾਂ 72 ਫੀਸਦੀ ਅਮਰੀਕੀ ਕੰਪਨੀਆਂ ਹਨ। ਭਾਰਤ ਨੇ ਪਿਛਲੇ ਸਾਲ ਨਵੰਬਰ ਵਿਚ ਜ਼ਿਕਰ ਕੀਤਾ ਸੀ ਕਿ ਉਹ ਲੇਵੀ 2015 ਵਿਚ ਆਯੋਜਿਤ ਓ. ਸੀ. ਈ. ਡੀ.-ਜੀ-20 ਰਿਪੋਰਟ ਦੇ ਆਧਾਰ 'ਤੇ ਲਾਈ ਜਾ ਰਹੀ ਹੈ। ਯੂ. ਐੱਸ. ਟੀ. ਆਰ. ਡਿਜੀਟਲ ਸਰਵਿਸ ਟੈਕਸ ਨੂੰ ਲੈ ਕੇ 10 ਦੇਸ਼ਾਂ ਖਿਲਾਫ ਜਾਂਚ ਕਰ ਰਿਹਾ ਹੈ। ਇਸ ਵਿਚ ਭਾਰਤ, ਬ੍ਰਿਟੇਨ, ਬ੍ਰਾਜ਼ੀਲ, ਯੂਰਪੀਨ ਸੰਘ, ਇਟਲੀ ਅਤੇ ਤੁਰਕੀ ਵੀ ਸ਼ਾਮਲ ਹਨ

ਇਹ ਵੀ ਪੜੋ - ਸਮੁੰਦਰ 'ਚ ਟ੍ਰੈਫਿਕ ਜਾਮ : ਦੁਨੀਆ ਦੇ ਰੁਝੇਵੇ ਰੂਟ 'ਚ ਫਸਿਆ ਸਭ ਤੋਂ ਵੱਡਾ ਜਹਾਜ਼, 150 ਕਿਸ਼ਤੀਆਂ ਰੁਕੀਆਂ

ਫਰਾਂਸ ਤੋਂ ਆਉਣ ਵਾਲੀਆਂ ਚੀਜ਼ਾਂ 'ਤੇ ਲਾਇਆ ਜਾ ਚੁੱਕਿਆ ਹੈ 25 ਫੀਸਦੀ ਟੈਰਿਫ
ਯੂ. ਐੱਸ. ਟੀ. ਆਰ.  ਨੇ ਡਿਜੀਟਲ ਟੈਕਸ ਦੇ ਵਿਰੋਧ ਵਿਚ ਫਰਾਂਸ ਤੋਂ ਆਉਣ ਵਾਲੀਆਂ ਚੀਜ਼ਾਂ 'ਤੇ 25 ਫੀਸਦੀ ਟੈਰਿਫ ਲਾ ਚੁੱਕਿਆ ਹੈ। ਅਮਰੀਕਾ ਨੇ ਫਰਾਂਸ ਦੀਆਂ ਜਿਨ੍ਹਾਂ ਚੀਜ਼ਾਂ 'ਤੇ ਟੈਰਿਫ ਲਾਇਆ ਹੈ ਉਨ੍ਹਾਂ ਵਿਚ ਕਾਸਮੇਟਿੱਕਸ, ਹੈਂਡ ਬੈਗਸ ਅਤੇ ਹੋਰ ਆਉਣ ਵਾਲੀਆਂ ਚੀਜ਼ਾਂ ਸ਼ਾਮਲ ਹਨ। ਇਸ ਟੈਰਿਫ ਦੀ ਕੁੱਲ ਕੀਮਤ 1.3 ਬਿਲੀਅਨ ਡਾਲਰ ਦਰਜ ਕੀਤੀ ਗਈ ਹੈ। ਹਾਲਾਂਕਿ ਤੈਅ ਤਰੀਕ 'ਤੇ ਇਸ ਟੈਰਿਫ ਕੁਲੈਕਸ਼ਨ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੋ ਪਾਈ।

ਇਹ ਵੀ ਪੜੋ - ਹੁਣ ਮਾਸਕ ਤੋਂ ਮਿਲੇਗਾ ਛੁਟਕਾਰਾ, 'Nose-only Mask' ਨਾਲ ਖਤਮ ਹੋਵੇਗਾ ਲਾਉਣ-ਪਾਉਣ ਦਾ ਝੰਜ

 

Khushdeep Jassi

This news is Content Editor Khushdeep Jassi