ਬਿਨ੍ਹਾਂ ਬੁਲਾਏ ਲੜਕੇ ਨੂੰ ਔਰਤਾਂ ਨਾਲ ਡਾਂਸ ਕਰਨ ਤੋਂ ਰੋਕਿਆ ਤਾਂ ਕਰ ਦਿੱਤੀ ਸ਼ਰਮਨਾਕ ਹਰਕਤ

02/17/2018 5:03:42 PM

ਜੀਂਦ — ਜੀਂਦ ਦੇ ਅਲੇਵਾ ਵਿਚ ਇਕ ਵਿਆਹ ਸਮਾਗਮ ਦੌਰਾਨ ਮਹਿਲਾਵਾਂ ਵਿਚਕਾਰ ਲੜਕੇ ਨੂੰ ਡਾਂਸ ਕਰਨ ਤੋਂ ਰੋਕਿਆ ਤਾਂ, ਰੋਕਣ ਵਾਲੇ ਨੂੰ ਆਪਣੀ ਜਾਨ ਗੁਆਉਣੀ ਪੈ ਗਈ। ਮ੍ਰਿਤਕ ਦੇ ਪਰਿਵਾਰ ਨੇ ਲਾਸ਼ ਨੂੰ ਸਥਾਨਕ ਹਸਪਤਾਲ 'ਚ ਲਿਆ ਕੇ ਹੱਤਿਆ ਦੇ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। 
ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਵਿਆਹ ਸਮਾਰੋਹ ਚਲ ਰਿਹਾ ਸੀ। ਇਸ ਦੌਰਾਨ ਬਿਨ੍ਹਾਂ ਬੁਲਾਏ ਦੀਪਕ ਨਾਮ ਦੇ ਵਿਅਕਤੀ ਨੇ ਪਿੰਡ ਦੇ ਹੀ ਗੁਲਾਬ ਸਿੰਘ ਦੇ ਘਰ ਅੰਦਰ ਵੜ ਕੇ ਮਹਿਲਾਵਾਂ ਦੇ ਨਾਲ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਜਦੋਂ ਉਸ ਨੂੰ ਬਾਹਰ ਕੱਢਿਆਂ ਤਾਂ ਉਸਨੇ ਗੁੱਸੇ 'ਚ ਆ ਕੇ ਗੁਲਾਬ ਸਿੰਘ ਦੇ ਸਿਰ 'ਚ ਇੱਟ ਮਾਰ ਦਿੱਤੀ। ਇਸ ਅਚਾਨਕ ਹੋਈ ਵਾਰਦਾਤ 'ਚ ਗੁਲਾਬ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪਰਿਵਾਰ ਵਾਲਿਆਂ ਦੇ ਵਿਰੋਧ ਕਰਨ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੀਪਕ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਰਿਵਾਰ ਪੋਸਟਮਾਰਟਮ ਕਰਵਾਉਣ ਲਈ ਰਾਜ਼ੀ ਹੋਇਆ।