ਮਾਂ ਨੇ ਸਰਜਰੀ ਤੋਂ ਕੀਤਾ ਇਨਕਾਰ, ਆਪਸ ''ਚ ਜੁੜੇ ਜੁੜਵਾ ਬੱਚਿਆਂ ਨੂੰ ਹਸਪਤਾਲ ਤੋਂ ਦਿੱਤੀ ਗਈ ਛੁੱਟੀ

08/24/2016 5:30:04 PM

ਮੁੰਬਈ— ਪਿਛਲੇ ਮਹੀਨੇ ਜਨਮ ਤੋਂ ਬਾਅਦ ਤਿੰਨ ਹਫਤੇ ਤੋਂ ਇੱਥੋਂ ਦੇ ਸਰਕਾਰੀ ਹਸਪਤਾਲ ''ਚ ਡਾਕਟਰਾਂ ਦੀ ਦੇਖ-ਰੇਖ ''ਚ ਰੱਖੇ ਗਏ ਸਰੀਰਕ ਰੂਪ ਨਾਲ ਜੁੜੇ ਜੁੜਵਾ ਬੱਚਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਕਿਉਂਕਿ ਇਨ੍ਹਾਂ ਬੱਚਿਆਂ ਦੀ ਮਾਂ ਨੇ ਇਨ੍ਹਾਂ ਵੱਖ ਕਰਨ ਲਈ ਸਰਜਰੀ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਨ੍ਹਾਂ ਬੱਚਿਆਂ ਦੀ ਮਾਂ ਨੂੰ ਡਰ ਸੀ ਕਿ ਸਰਜਰੀ ਕਰਨ ਨਾਲ ਕਿਤੇ ਇਨ੍ਹਾਂ ਦੀਆਂ ਜਾਨਾਂ ਨਾ ਚੱਲੀਆਂ ਜਾਣ। ਇਨ੍ਹਾਂ ਬੱਚਿਆਂ ਨੂੰ ਸ਼ਨੀਵਾਰ ਨੂੰ ਛੁੱਟੀ ਦੇ ਦਿੱਤੀ ਗਈ। 
ਇਕ ਸੀਨੀਅਰ ਡਾਕਟਰ ਨੇ ਕਿਹਾ ਕਿ ਹਾਲਾਂਕਿ ਇਨ੍ਹਾਂ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਲੋੜ ਪੈਣ ''ਤੇ ਹਸਪਤਾਲ ਆਉਣ ਦੀ ਸਲਾਹ ਦਿੱਤੀ ਗਈ ਹੈ। ਸਾਇਨ ਹਸਪਤਾਲ ਦੀ ਬਾਲ ਡਾਕਟਰ ਇਕਾਈ ਦੇ ਪ੍ਰਮੁੱਖ ਪਾਰਸ ਕੋਠਾਰੀ ਨੇ ਕਿਹਾ,''''ਸਾਨੂੰ ਇਨ੍ਹਾਂ ਬੱਚਿਆਂ ਨੂੰ ਛੁੱਟੀ ਦੇਣੀ ਪਈ, ਕਿਉਂਕਿ ਇਨ੍ਹਾਂ ਦੀ ਮਾਂ ਸ਼ਾਹੀਨ ਨੇ ਸਾਡੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਆਪਰੇਸ਼ਨ ਦੀ ਮਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ।'''' ਦਰਦ ਤੋਂ ਬਾਅਦ ਇਨ੍ਹਾਂ ਬੱਚਿਆਂ ਅਤੇ ਮਾਂ ਦੇ ਇਲਾਜ ਲਈ ਸਾਰਾ ਖਰਚ ਹਸਪਤਾਲ ਪ੍ਰਸ਼ਾਸਨ ਵੱਲੋਂ ਵਹਿਨ ਕੀਤਾ ਗਿਆ।

Disha

This news is News Editor Disha