ਮੰਦਿਰ ''ਚ ਬੇਸ਼ਕੀਮਤੀ ਮੂਰਤੀਆਂ ''ਤੇ ਚੋਰਾਂ ਨੇ ਹੱਥ ਕੀਤਾ ਸਾਫ

08/18/2017 2:36:51 PM

ਸ਼ਿਮਲਾ— ਚੌਪਾਲ ਦੇ ਕਿਲਾ ਮੰਦਿਰ 'ਚ ਚੋਰਾਂ ਨੇ ਆਕਟਲ ਮੈਟਲ ਦੀ 4 ਮੂਰਤੀਆਂ ਅਤੇ ਕੁਝ ਨਕਦੀ 'ਤੇ ਹੱਥ ਸਾਫ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰੀ ਕੀਤੀ ਗਈ ਮੂਰਤੀ ਸ਼ਿਰਗੁਲ ਦੇਵਤਾ ਦੀ ਹੈ ਅਤੇ ਇਹ ਮੂਰਤੀਆਂ ਬੇਸ਼ਕੀਮਤੀ ਹੈ। ਸੈਂਕੜੇ ਸਾਲ ਪੁਰਾਣੀ ਇਨ੍ਹਾ ਮੂਰਤੀਆਂ ਦੀ ਕੀਮਤ ਕਰੋੜਾਂ 'ਚ ਗਿਣੀ ਜਾ ਰਹੀ ਹੈ। ਚੋਰ ਮੰਦਿਰ 'ਚ ਰੱਖੇ ਦੋ ਸ਼ੰਖ ਵੀ ਲੈ ਗਏ। ਮੰਦਿਰ 'ਚ ਚੋਰਾਂ ਨੇ ਰਾਤ ਨੂੰ ਚੋਰੀ ਕੀਤੀ। ਸਵੇਰੇ ਜਦੋਂ ਮੰਦਿਰ 'ਚ ਚੋਰੀ ਦੀ ਵਾਰਦਾਤ ਦਾ ਪਤਾ ਚੱਲਿਆ ਤਾਂ ਪੁਲਸ ਨੇ ਮੌਕੇ 'ਚੇ ਪਹੁੰਚ ਕੇ ਛਾਣਬੀਣ ਸ਼ੁਰੂ ਕੀਤੀ। ਫਿਲਹਾਲ ਮਾਮਲੇ ਦੀ ਜਾਂਚ ਚਲ ਰਹੀ ਹੈ। ਪੁਲਸ ਨੇ ਮੰਦਿਰ ਦੀ ਸੀ. ਸੀ. ਟੀ. ਵੀ. ਫੁਟੇਜ਼ ਵੀ ਦੇਖੀ ਹੈ, ਜਿਸ 'ਚ 3 ਨਕਾਬਪੋਸ਼ੀ ਮੰਦਿਰ 'ਚ ਚੋਰੀ ਕਰਦੇ ਹੋਏ ਦਿਖਾਈ ਦੇ ਰਹੇ ਹੈ। ਸ਼ਿਮਲਾ ਦੀ ਐੈੱਸ. ਪੀ. ਸੋਭਿਆ ਸਾਂਭਸ਼ਿਵਨ ਨੇ ਮੰਦਿਰ 'ਚ ਚੋਰੀ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਪੁਲਸ ਜਲਦੀ ਹੀ ਚੋਰਾਂ ਤੱਕ ਪਹੁੰਚ ਜਾਵੇਗੀ। ਚੋਰਾਂ ਨੇ ਮੰਦਿਰ 'ਚ ਰੱਖੇ ਚਾਂਦੀ ਅਤੇ ਕੈਸ਼ ਨੂੰ ਵੀ ਵੀ ਨਹੀਂ ਛੱਡਿਆ