ਖੱਡ ''ਚ ਤੈਰਦੀ ਮਿਲੀ ਔਰਤ ਦੀ ਲਾਸ਼, ਫੈਲੀ ਸਨਸਨੀ

06/07/2017 11:12:34 AM

ਝੰਡੂਤਾ— ਉਪ ਮੰਡਲ ਝੰਡੂਤਾ ਦੇ ਤਹਿਤ ਸੀਰ ਖੱਡ 'ਚ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਨਾਲ ਖੇਤਰ 'ਚ ਸਨਸਨੀ ਫੈਲ ਗਈ ਹੈ। ਲਾਸ਼ ਦੀ ਪਛਾਣ ਮੀਰਾ ਦੇਵੀ ਪਤਨੀ ਦਲੀਪ ਸਿੰਘ ਪਿੰਡ ਪੰਚਾਇਤ ਬੈਹਾਣਾ-ਬ੍ਰਾਹਮਣਾ ਪਿੰਡ ਕੋਹਲੀ ਦੇ ਰੂਪ 'ਚ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਔਰਤ ਬੀਤੇ ਸੋਮਵਾਰ ਦੀ ਸਵੇਰ 11 ਵਜੇ ਤੋਂ ਘਰ ਤੋਂ ਗਾਇਬ ਸੀ। ਘਰ 'ਚ ਉਸ ਦੀ ਸੱਸ ਅਤੇ ਬੇਟੀ ਸੀ ਜੋ ਪਹਿਲੇ ਹੀ ਕਿਸੇ ਕੰਮ ਨਾਲ ਝੰਡੂਤਾ ਗਈ ਸੀ। ਇਕ ਬੇਟਾ ਵੀ ਹੈ ਜੋ ਨਿਜੀ ਕੰਪਨੀ 'ਚ ਕੰਮ ਕਰਦਾ ਹੈ। ਉਸ ਦੀ ਸੱਸ ਅਤੇ ਬੇਟੀ ਨੇ ਜਦੋਂ ਉਸ ਨੂੰ ਘਰ ਨਹੀਂ ਦੇਖਿਆ ਤਾਂ ਉਸ ਨੂੰ ਲੱਭਣਾ ਸ਼ੁਰੂ ਕੀਤਾ। ਇਸ ਸੰਬੰਧ 'ਚ ਪ੍ਰਧਾਨ ਕਮਲੇਸ਼ ਕੁਮਾਰੀ ਨੂੰ ਵੀ ਸੂਚਿਤ ਕੀਤਾ ਗਿਆ। 
ਪਿੰਡ ਦੇ ਲੋਕਾਂ ਨੇ ਔਰਤ ਦੀ ਬਹੁਤ ਤਲਾਸ਼ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਚੱਲਿਆ। ਮੰਗਲਵਾਰ ਸਵੇਰੇ ਜਦੋਂ ਲੋਕ ਫਿਰ ਤੋਂ ਉਸਦੀ ਤਲਾਸ਼ ਲਈ ਨਿਕਲੇ ਤਾਂ ਘਰ ਤੋਂ ਇਕ ਕਿਲੋਮੀਟਰ ਦੂਰ ਸੀਰ ਖੱਡ 'ਚ ਉਸ ਦੀ ਲਾਸ਼ ਤੈਰਦੀ ਹੋਈ ਮਿਲੀ। ਪਿੰਡ ਵਾਲਿਆਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਚੌਕੀ ਝੰਡੂਤਾ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਫੌਜ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਥਾਣਾ ਸਦਰ ਦੇ ਐਸ.ਐਚ.ਓ ਯੋਗਰਾਜ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।