ਸਕੂਲ ਦੀ ਪਾਣੀ ਵਾਲੀ ਟੈਂਕੀ ''ਚ ਮਿਲਿਆ ਜ਼ਹਿਰ, ਬੱਚਿਆਂ ਦੀ ਸੂਝਬੂਝ ਨਾਲ ਬਚੀਆਂ ਕਈ ਜਾਨਾਂ

09/27/2016 11:58:11 AM

ਸੁਬਾਥੂ (ਸੋਲਨ)—ਹਿਮਾਚਲ ਦੇ ਸੋਲਨ ਦੇ ਕੱਕੜਹੱਟੀ ਮਿਡਲ ਸਕੂਲ ''ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਾਣੀ ਵਾਲੀ ਟੈਂਕੀ ''ਚ ਸੋਮਵਾਰ ਨੂੰ ਅਣਜਾਣ ਸ਼ਰਾਰਤੀ ਤੱਤਾ ਨੇ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ। ਸਵੇਰੇ ਸਕੂਲ ਪਹੁੰਚੇ ਬੱਚੇ ਟੈਂਕੀ ਤੋਂ ਪਾਣੀ ਪੀਣ ਲੱਗੇ ਤਾਂ ਉਨ੍ਹਾਂ ਨੂੰ ਬਦਬੂ ਆਈ। ਪਾਣੀ ਦਾ ਰੰਗ ਵੀ ਦੁੱਧ ਵਰਗਾ ਸੀ। ਉਹ ਪਾਣੀ ਪੀ ਵੀ ਨਹੀਂ ਸਕੇ। ਉਨ੍ਹਾਂ ਨੇ ਇਸ ਦੀ ਜਾਣਕਾਰੀ ਹੈਡਮਾਸਟਰ ਨੂੰ ਦਿੱਤੀ। ਇਸ ਦੇ ਬਾਅਦ ਤੁਰੰਤ ਆਈ.ਪੀ.ਐਚ ਜਾਂਚ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਟੀਮ ਨੇ ਪਾਣੀ ਦੇ ਸੈਂਪਲ ਲਏ। ਜਾਂਚ ''ਚ ਨਿਵਾਨ ਨਾਮਕ ਕੀਟਨਾਸ਼ਕ ਮਿਲਣ ਦੀ ਪੁਸ਼ਟੀ ਹੋਈ ਹੈ। 
ਵਿਭਾਗ ਨੇ ਤੁਰੰਤ ਸਾਰਿਆ ਨੇ ਸੂਚਿਤ ਕਰਕੇ ਸਕੂਲ ਅਤੇ ਪਿੰਡ ਦੀ ਪਾਣੀ ਦੀ ਸਪਲਾਈ ''ਤੇ ਰੋਕ ਲਗਾ ਦਿੱਤੀ ਅਤੇ ਲੋਕਾਂ ਨੂੰ ਪਾਣੀ ਨਾ ਪੀਣ ਦੇ ਲਈ ਸਾਵਧਾਨ ਕੀਤਾ ਹੈ। ਜਾਣਕਾਰੀ ਮੁਤਾਬਕ ਦਿਨ ਭਰ ਪਿੰਡ ਅਤੇ ਰਿਸ਼ਤੇਦਾਰਾਂ ''ਚ ਹੜਕੰਪ ਮਚਾ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੱਕੜਹੱਟੀ ਮਿਡਲ ਸਕੂਲ ''ਚ 300 ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹੈ। ਪਿੰਡ ਦੀ ਆਬਾਦੀ ਵੀ ਕਰੀਬ 300 ਹੈ। ਉਹ ਆਈ.ਪੀ ਐਚ ਵਿਭਾਗ ਦੀ ਸ਼ਿਕਾਇਤ ''ਤੇ ਪੁਲਸ ਚੌਕੀ ਸੁਬਾਥੂ ''ਚ ਅਣਜਾਣ ਸ਼ਰਾਰਤੀ ਤੱਤਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।