ਸ਼ਾਹੀ ਪਰਿਵਾਰ ਦੀ ਰਾਜਕੁਮਾਰੀ ਦਾ ਭਾਰਤੀ ਪੱਤਰਕਾਰ ਨਾਲ ਅਫੇਅਰ, ਹੋਇਆ ਹੰਗਾਮਾ

04/30/2018 2:00:11 AM

ਲੰਡਨ — ਭਾਰਤੀ ਪੱਤਰਕਾਰ ਆਤਿਸ਼ ਤਾਸਿਰ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਰਾਜਕੁਮਾਰੀ ਲੇਡੀ ਗੈਬ੍ਰਿਏਲਾ ਵਿੰਡਸਰ ਨਾਲ 3 ਸਾਲ ਦੇ ਰਿਲੇਸ਼ਨਸ਼ਿਪ ਦੇ ਬਾਰੇ ਇਕ ਆਰਟੀਕਲ 'ਚ ਖੁਲਾਸਾ ਕੀਤਾ ਤਾਂ ਲੰਡਨ 'ਚ ਹੰਗਾਮਾ ਮਚ ਗਿਆ ਅਤੇ ਆਰਟੀਕਲ 'ਤੇ ਸਖਤ ਪ੍ਰਤੀਕਿਰਿਆ ਹੋ ਰਹੀ ਹੈ। ਅਮਰੀਕਾ ਦੀ ਮੈਗਜ਼ੀਨ ਵੈਨਿਟੀ ਫੇਅਰ 'ਚ ਛਪੇ ਲੇਖ 'ਚ ਆਤਿਸ਼ ਨੇ ਕਿਹਾ ਹੈ, 'ਮੈਂ ਪਾਸਟ ਲਾਈਫ 'ਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦਾ ਮੈਂਬਰ ਸੀ। ਸਾਲ 2000 'ਚ ਮੈਂ ਐਲਾ (ਗੈਬ੍ਰਿਅਲਾ ਦਾ ਪੂਰਾ ਨਾਂ) ਨਾਲ ਡੇਟਿੰਗ 'ਤੇ ਸੀ। ਐਲਾ ਰਾਜਕੁਮਾਰ ਅਤੇ ਰਾਜਕੁਮਾਰੀ ਦੀ ਧੀ ਹੈ। ਰਾਜਕੁਮਾਰ ਮਾਇਕਲ ਬ੍ਰਿਟਿਸ਼ ਰਾਣੀ ਐਲੀਜ਼ਾਬੇਥ ਦੇ ਪਹਿਲੇ ਕਜ਼ਨ ਸਨ, ਜਿਸ ਨੇ ਅਪ੍ਰਸਿੱਧ ਰਾਜਕੁਮਾਰੀ ਨਾਲ ਵਿਆਹ ਕੀਤਾ। 3 ਸਾਲ ਦੇ ਰਿਲੇਸ਼ਨਸ਼ਿਪ ਦੇ ਬਾਰੇ 'ਚ ਦੱਸਦੇ ਹੋਏ ਭਾਰਤੀ ਪੱਤਰਕਾਰ ਨੇ ਕਿਹਾ, 'ਅਸੀਂ ਬਕਿੰਘਮ ਪੈਲੇਸ 'ਚ ਰਾਣੀ ਦੇ ਸਵੀਮਿੰਗ ਪੂਲ 'ਚ ਨੰਗੇ ਹੋ ਕੇ ਤੈਰਦੇ ਸੀ। ਆਤਿਸ਼ 2003 'ਚ ਐਲਾ ਨੂੰ ਮਿਲਿਆ, ਜੋ ਅਮਰੀਕਾ 'ਚ ਪੜਦੀ ਸੀ। ਉਹ ਆਤਿਸ਼ ਦੀ ਇਕ ਰਿਪੋਰਟ ਤੋਂ ਪ੍ਰਭਾਵਿਤ ਹੋਈ ਸੀ।

PunjabKesari


ਆਰਟੀਕਲ 'ਚ ਆਤਿਸ਼ ਨੇ ਲਿਖਿਆ, 'ਮੈਂ ਸਮਾਜਵਾਦੀ ਭਾਰਤ 'ਚ ਵੱਡਾ ਹੋਇਆ। ਪਾਕਿਸਤਾਨੀ ਵਪਾਰ ਅਤੇ ਨੇਤਾ ਮੇਰੇ ਪਿਤਾ ਨੇ ਉਦੋਂ ਮੇਰੀ ਮਾਂ ਨੂੰ ਛੱਡ ਦਿੱਤਾ, ਜਦੋਂ ਮੈਂ 2 ਸਾਲਾਂ ਦਾ ਸੀ। ਉਧਰ ਜਦੋਂ ਹੰਗਾਮਾ ਮਚਿਆ ਤਾਂ ਲੰਡਨ ਇਵਨਿੰਗ ਸਟੈਂਡਰਡ ਨੇ ਇਕ ਡਾਇਰੀ ਦੇ ਜ਼ਰੀਏ ਆਤਿਸ਼ 'ਤੇ ਸਚਾਈ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ। ਅਖਬਾਰ ਨੇ ਕਿਹਾ, 'ਵੇਨਿਟੀ ਫੇਅਰ ਮੈਗਜ਼ੀਨ 'ਚ ਕੀਤੇ ਗਏ ਦਾਅਵੇ ਝੂਠ ਹਨ। ਲੇਡੀ ਗੈਬਰਿਲਾ ਦੇ ਹਵਾਲੇ ਤੋਂ ਸ਼ਾਹੀ ਘਰਾਣੇ ਨੇ ਇਸ 'ਤੇ ਕਿਸੇ ਵੀ ਤਰ੍ਹਾਂ ਦਾ ਕੁਮੈਂਟ ਕਰਨ ਤੋਂ ਇਨਕਾਰ ਕੀਤਾ, ਪਰ ਇਕ ਕਰੀਬੀ ਨੇ ਇਸ ਨੂੰ ਗਲਤ ਕਰਾਰ ਦਿੱਤਾ। ਆਤਿਸ਼ ਇਕ ਨਾਵਲਕਾਰ ਹਨ, ਇਸ ਨਾਤੇ ਉਹ ਕਲਪਨਾ ਨਾਲ ਲਿੱਖਦੇ ਹਨ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਬਕਿੰਘਮ ਪੈਲੇਸ ਦੇ ਬੁਲਾਰੇ ਨੇ ਰਿਪੋਰਟ 'ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

PunjabKesari


ਆਤਿਸ਼ ਨੇ ਲੇਖ 'ਚ ਦੋਸ਼ ਲਾਇਆ ਕਿ ਗਲੋਬਲ ਪ੍ਰਸਿੱਧ ਟੈਨਿਸ ਖਿਡਾਰੀ ਭੈਣ ਸੈਰੇਨਾ ਅਤੇ ਵੀਨਸ ਵਿਲੀਅਮਸ ਦੇ ਨਾਂ 'ਤੇ ਰਾਜਕੁਮਾਰੀ ਮਾਇਕੇਲ ਕੋਲ ਕਾਲੀਆਂ ਭੇਡਾਂ ਸੀ, ਇਹ ਰੰਗਭੇਦ ਦਿਖਾਉਂਦਾ ਹੈ। ਪ੍ਰਿੰਸ ਮਾਇਕਲ ਕਵੀਨ ਐਲੀਜ਼ਾਬੇਥ ਦੇ ਪਹਿਲੇ ਕਜ਼ਨ ਸਨ। ਜ਼ਿਕਰਯੋਗ ਹੈ ਕਿ ਆਤਿਸ਼ ਦੀ ਮਾਂ ਭਾਰਤ ਦੀ ਮਸ਼ਹੂਰ ਪੱਤਰਕਾਰ ਤਵਲੀਨ ਸਿੰਘ ਹੈ। ਉਸ ਦੇ ਪਿਤਾ ਪਾਕਿਸਤਾਨੀ ਨੇਤਾ ਸਲਮਾਨ ਤਾਸਿਰ ਸਨ। ਤਵਲੀਨ ਅਤੇ ਸਲਮਾਨ ਤਾਸਿਰ ਨੇ ਪ੍ਰੇਮ ਵਿਆਹ (ਲਵ ਮੈਰਿਜ) ਕੀਤਾ ਸੀ। ਉਹ 2008 ਤੋਂ 2011 ਵਿਚਾਲੇ ਪੰਜਾਬ ਦੇ ਗਵਰਨਰ ਰਹੇ ਅਤੇ 2011 'ਚ ਉਨ੍ਹਾਂ ਦੀ ਹੱਤਿਆ ਹੋ ਗਈ ਸੀ।
 


Related News