ਰੱਸੀ ਟੱਪਣ 'ਚ ਮੁਟਿਆਰਾਂ ਨੂੰ ਵੀ ਮਾਤ ਪਾਉਂਦੀ ਹੈ ਇਹ 'ਦਾਦੀ'

10/17/2017 1:55:11 AM

ਉਦੇਪੁਰ — ਰਾਜਸਥਾਨ ਦੇ ਉਦੇਪੁਰ 'ਚ ਰਹਿਣ ਵਾਲੀ 81 ਸਾਲਾਂ ਗੰਗਾ ਦੇਵੀ ਰੋਜ਼ਾਨਾ 51 ਵਾਰ ਉਠਕ-ਬੈਠਕ ਲਗਾਉਂਦੀ ਹੈ। 10 ਮਿੰਟ ਆਰਾਮ ਕਰਕੇ 51 ਵਾਰ ਰੱਸੀ ਵੀ ਟੱਪਦੀ ਹੈ। ਰੋਜ਼ਾਨਾ ਕਰੀਬ 5 ਕਿਲੋਮੀਟਰ ਪੈਦਲ ਵੀ ਚੱਲਦੀ ਹੈ। ਉਨ੍ਹਾਂ ਦੇ ਸਾਰੇ ਦੰਦ ਅਜੇ ਤੱਕ ਕਾਇਮ ਹਨ। ਉਹ ਰੋਜ਼ਾਨਾ ਸਵੇਰੇ 5 ਵਜੇ ਉਠਦੀ ਹੈ। ਘਰ ਤੋਂ ਡੇਢ ਮੀਲ ਦੂਰ ਸੀਨਾਥਜੀ ਦੇ ਮੰਦਰ ਜਾਂਦੀ ਹੈ। ਰੋਜ਼ਾਨਾ ਇਕ ਸਮੇਂ ਖਾਣਾ ਖਾਣ ਵਾਲੀ ਗੰਗਾ ਦੇਵੀ ਸ਼ਾਮ ਨੂੰ ਦੁੱਧ ਜਾਂ ਫਲ ਖਾਂਦੀ ਹੈ। ਕਈ ਵਾਰ ਟੀ. ਵੀ. ਜਾਂ ਟੇਪ ਚਾਲੂ ਕਰਕੇ ਡਾਂਸ ਵੀ ਕਰਦੀ ਹੈ। ਉਸ ਦੇ ਪਤੀ ਦਾ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਗੰਗਾ ਦੇਵੀ ਘਰ ਚਲਾਉਣ ਦੇ ਲਈ ਆਪਣੇ ਪਤੀ ਦੀ ਪੈਨਸ਼ਨ ਤੋਂ ਇਲਾਵਾ ਵਣ ਵਿਭਾਗ ਦੇ ਲਈ ਵੀ ਕੰਮ ਕਰਦੀ ਹੈ। ਪਰ ਅੱਜਕਲ ਦੀਆਂ ਮੁਟਿਆਰਾਂ ਇਸ ਰਾਜਥਾਨੀ ਦਾਦੀ ਦੇ ਮੁਕਾਬਲੇ ਕਿਤੇ ਵੀ ਨਹੀਂ ਖੜਦੀਆਂ।