ਵੈਸ਼ਨੋ ਦੇਵੀ ਯਾਤਰਾ ਮਾਰਗ ''ਤੇ ਡਿੱਗੀ ਚੱਟਾਨ, ਵਾਲ-ਵਾਲ ਬਚੇ ਸ਼ਰਧਾਲੂ

02/09/2018 10:27:11 AM

ਕਟੜਾ(ਅਮਿਤ)— ਅੱਜ ਦੁਪਹਿਰ ਦੇ ਵੇਲੇ ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ 'ਤੇ ਹਿਮਕੋਟੀ ਦੇ ਨੇੜੇ ਇਕ ਵੱਡੀ ਚੱਟਾਨ ਖਿਸਕ ਕੇ ਡਿੱਗ ਗਈ। ਓਧਰ ਬੋਰਡ ਪ੍ਰਸ਼ਾਸਨ ਵਲੋਂ ਉਕਤ ਮਾਰਗ 'ਤੇ ਡਿੱਗੀ ਚੱਟਾਨ ਸਮੇਤ ਮਲਬੇ ਨੂੰ ਹਟਾ ਕੇ ਯਾਤਰਾ ਨੂੰ ਨਵੇਂ ਮਾਰਗ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।  ਜਾਣਕਾਰੀ ਅਨੁਸਾਰ ਅਰਧਕੁਆਰੀ ਤੋਂ ਵੈਸ਼ਨੋ ਦੇਵੀ ਨੂੰ ਜਾਣ ਵਾਲੇ ਨਵੇਂ ਮਾਰਗ 'ਤੇ ਬੋਰਡ ਪ੍ਰਸ਼ਾਸਨ ਵਲੋਂ ਪਹਾੜੀ ਤੋਂ ਖਿਸਕਣ ਦੇ ਖਦਸ਼ੇ ਕਾਰਨ ਕੁਝ ਪੱਥਰਾਂ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਕਿ ਇਕ ਵੱਡੀ ਚੱਟਾਨ ਸੜਕ ਵਿਚਾਲੇ ਆ ਡਿੱਗੀ ਪਰ ਯਾਤਰਾ 'ਚ ਕਮੀ ਨਹੀਂ ਆਈ ਅਤੇ ਬੋਰਡ ਪ੍ਰਸ਼ਾਸਨ ਵਲੋਂ ਵਰਤੀ ਗਈ ਚੌਕਸੀ ਕਾਰਨ ਕੋਈ ਸ਼ਰਧਾਲੂ ਜ਼ਖਮੀ ਨਹੀਂ ਹੋਇਆ।