ਹਵਾਈ ਯਾਤਰਾ ਦੌਰਾਨ ਢੇਡ ਘੰਟੇ ਤੱਕ ਭਾਜਪਾ ਨੇਤਾਵਾਂ ਨੂੰ ਘੁਰਦੀ ਰਹੀ ਪ੍ਰਿਅੰਕਾਂ, ਦੱਸਿਆ ਇਹ ਕਾਰਨ

11/14/2017 7:58:53 AM

ਨਵੀਂ ਦਿੱਲੀ — ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਦੇ ਬਨਾਸਕਾਂਠਾ ਦੇ ਅੰਬਾਜੀ 'ਚ ਜਨਤਾ ਦੇ ਨਾਲ ਐਤਵਾਰ ਨੂੰ ਆਪਣੀ ਭੈਣ ਪ੍ਰਿਅੰਕਾਂ ਗਾਂਧੀ ਨਾਲ ਜੁੜੀ ਇਕ ਘਟਨਾ ਸ਼ੇਅਰ ਕਰਦੇ ਹੋਏ ਖੁਸ਼ੀ ਦਾ ਮਹੱਤਵ ਦੱਸਿਆ। ਰਾਹੁਲ ਨੇ ਕਿਹਾ ਕਿ ਪ੍ਰਿਅੰਕਾ ਨੇ ਮੈਨੂੰ ਦੱਸਿਆ ਕਿ ਉਹ ਇਕ ਵਾਰ ਹਵਾਈ ਯਾਤਰਾ ਦੇ ਦੌਰਾਨ ਕੁਝ ਭਾਜਪਾ ਨੇਤਾਵਾਂ ਦੇ ਨਾਲ ਸੀ। ਉਥੇ 2 ਘੰਟੇ ਦੇ ਸਫਰ 'ਚ ਉਸ ਨੇ ਡੇਢ ਘੰਟੇ ਤੱਕ ਉਨ੍ਹਾਂ ਨੇਤਾਵਾਂ ਦਾ ਪ੍ਰੇਖਣ ਕੀਤਾ। ਪੂਰੀ ਯਾਤਰਾ ਦੇ ਦੌਰਾਨ 'ਕੋਈ ਵੀ ਨੇਤਾ ਮੁਸਕੁਰਾਇਆ ਨਹੀਂ, ਉਹ ਪੂਰੀ ਤਰ੍ਹਾਂ ਗੰਭੀਰ ਸਨ।'


ਰਾਹੁਲ ਗਾਂਧੀ ਨੇ ਕਿਹਾ ਕਿ, 'ਮੈਂ ਚਾਹੁੰਦਾ ਹਾਂ ਕਿ ਇਸ ਤੋਂ ਇਹ ਸਬਕ ਲੈਣਾ ਚਾਹੀਦਾ ਹੈ ਕਿ ਖੁਸ਼ ਰਹਿਣਾ ਅਤੇ ਮੁਸਕੁਰਾਉਣਾ ਕਿੰਨਾ ਜ਼ਰੂਰੀ ਹੈ, ਤੁਸੀਂ ਲੋਕ ਇਕ ਦੂਸਰੇ ਨੂੰ ਦੇਖੋ ਅਤੇ ਆਪਸ 'ਚ ਖੁਸ਼ੀ ਨਾਲ ਨਾਲ ਰਹੋ। ਮੁਸਕੁਰਾਉਂਦੇ ਰਹੋ ਅਤੇ ਤੁਹਾਡੇ ਕੰਮ 'ਚ ਵੀ ਤੁਹਾਡੀ ਖੁਸ਼ੀ ਦਿਖਾਈ ਦੇਵੇਗੀ। ਰਾਹੁਲ ਨੇ ਭਾਜਪਾ ਨੇਤਾਵਾਂ ਨੂੰ ਮੂਡੀ ਸੁਭਾਅ ਤੱਕ ਦਾ ਕਹਿ ਦਿੱਤਾ। ਜ਼ਿਕਰਯੋਗ ਹੈ ਕਿ ਰਾਹੁਲ ਤਿੰਨ ਦਿਨਾਂ ਉੱਤਰ ਗੁਜਰਾਤ ਦੇ ਦੌਰੇ 'ਤੇ ਹਨ। ਰਾਹੁਲ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਮੋਦੀ ਵਿਰੋਧ ਧਿਰ 'ਚ ਸਨ ਤਾਂ ਉਨ੍ਹਾਂ ਨੇ ਮੌਜੂਦਾ ਪ੍ਰਧਾਨ ਮੰਤਰੀ ਦਾ ਬਹੁਤ ਹੀ ਨਿਰਾਦਰ ਕੀਤਾ ਸੀ ਪਰ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ। ਅਸੀਂ ਪ੍ਰਧਾਨ ਮੰਤਰੀ ਦੇ ਕੰਮ ਦੀ ਅਲੋਚਨਾ ਕਰਾਂਗੇ ਪਰ ਉਨ੍ਹਾਂ ਦਾ ਨਿਰਾਦਰ ਨਹੀਂ ਕਰਾਂਗੇ ਕਿਉਂਕਿ ਉਹ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਇਸ ਅਹੁਦੇ ਦੀ ਬਹੁਤ ਸ਼ਾਨ ਹੁੰਦੀ ਹੈ।