RBI ਦਾ ਅਰਬਾਂ ਦਾ ਕੈਸ਼ ਲੈ ਜਾ ਰਹੀ ਟਰੇਨ ਪਟੜੀ ਤੋਂ ਉਤਰੀ

02/26/2018 2:32:15 AM

ਨਵੀਂ ਦਿੱਲੀ—ਚੰਡੀਗੜ੍ਹ-ਦੇਵਾਸ ਐਕਸਪ੍ਰੈਸ ਟਰੇਨ ਦੇ 2 ਸਪੈਸ਼ਲ ਕੋਚ (ਡੱਬੇ) ਸਹਾਰਨਪੁਰ 'ਚ ਪਟੜੀ ਤੋਂ ਉਤਰ ਗਏ ਹਨ। ਇਨ੍ਹਾਂ 'ਚ ਭਾਰਤੀ ਰਿਜ਼ਰਵ ਬੈਂਕ ਦਾ ਅਰਬਾਂ ਦਾ ਕੈਸ਼ ਹੈ। ਕੋਚ ਦੇ ਪਟੜੀ ਤੋਂ ਉਤਰਨ ਦਾ ਕਾਰਨ ਕਾਂਟਾਮੈਨ ਨੂੰ ਮੰਨਿਆ ਜਾ ਰਿਹਾ ਹੈ। ਗੱਡੀ ਸੰਖਿਆ 14317 ਉਜੈਨ ਦੇਹਰਾਦੂਨ ਉਜੈਨੀ ਐਕਸਪ੍ਰੈਸ ਐਤਵਾਰ ਨੂੰ ਅੱਧਾ ਘੰਟਾ ਦੇਰੀ ਨਾਲ ਸ਼ਾਮ 3.30 ਵਜੇ ਸਹਾਰਨਪੁਰ ਪਹੁੰਚੀ।
ਉਜੈਨੀ ਐਕਸਪ੍ਰੈਸ 'ਚ ਹੀ ਦੇਵਾਸ ਤੋਂ ਚੰਡੀਗੜ੍ਹ ਦੇ ਦੋ ਸਪੈਸ਼ਲ ਕੋਚ ਲੱਗੇ ਸਨ ਜਿਨ੍ਹਾਂ ਨੂੰ ਸਹਾਰਨਪੁਰ ਸਟੇਸ਼ਨ ਤੋਂ ਵੱਖ ਕੀਤਾ ਗਿਆ। ਇਨ੍ਹਾਂ ਦੋਵਾਂ ਕੋਟ ਦਾ ਨੰਬਰ ਇਕ ਹੀ ਸੀ ਅਤੇ ਇਨ੍ਹਾਂ 'ਚ ਰਿਜ਼ਰਵ ਬੈਂਕ ਦਾ ਕੈਸ਼ ਭਰਿਆ ਹੋਣਾ ਦੱਸਿਆ ਗਿਆ।
ਟਰੇਨ ਦੀ ਸੁਰੱਖਿਆ ਲਈ ਇਕ ਪਲਾਟੂਨ ਪੀ.ਏ.ਸੀ., ਆਰ.ਪੀ.ਐੱਫ. ਸਮੇਤ ਯੂ.ਪੀ.ਪੀ. ਦੇ ਜਵਾਨ ਨਾਲ ਚੱਲ ਰਹੇ ਸਨ। ਇਨ੍ਹਾਂ ਕੋਚ ਨੂੰ ਸੋਮਵਾਰ ਦੀ ਸਵੇਰ ਸਦਭਾਵਨਾ ਐਕਸਪ੍ਰੈਸ ਤੋਂ ਚੰਡੀਗੜ੍ਹ ਭੇਜਿਆ ਜਾਣਾ ਸੀ। ਸ਼ੰਟਿੰਗ ਇੰਜਨ ਵਰਗੇ ਹੀ ਕੋਚ ਨੂੰ ਲੈ ਕੇ ਕਚਹਰੀ ਪੁਲ ਤੋਂ ਅੱਗੇ ਢਮੋਲਾ ਨਦੀ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਇਕ ਕੋਚ ਦੇ ਪਹੀਏ ਪਟੜੀ ਤੋਂ ਉਤਰ ਗਏ।