ਮਣੀਪੁਰ 'ਚ ਦੁਪਹਿਰ 12.17 ਵਜੇ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 5.5

01/07/2018 2:22:08 PM

ਇੰਫਾਲ — ਮਣੀਪੁਰ 'ਚ ਭੂਚਾਲ ਆਉਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ 5.5 ਤੀਬਰਤਾ ਵਾਲੇ ਇਹ ਭੂਚਾਲ ਅੱਜ ਦੁਪਹਿਰ 12.17 ਮਿੰਟ 'ਤੇ ਦਰਜ ਕੀਤਾ ਗਿਆ। ਭੂਚਾਲ ਦਾ ਪਤਾ ਲੱਗਦੇ ਹੀ ਲੋਕਾਂ 'ਚ ਹੜਕੰਪ ਮੱਚ ਗਿਆ ਅਤੇ ਲੋਕ ਆਪਣੇ ਘਰਾਂ 'ਚੋਂ ਬਾਹਰ ਆ ਗਏ।

ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ 2017 ਦੇ ਆਖਿਰ 'ਚ 17 ਦਸੰਬਰ ਨੂੰ ਅਸਮ 'ਚ 4.2 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਅਤੇ ਇਸ ਸਾਲ ਦੀ ਸ਼ੁਰੂਆਤ 'ਚ ਹੀ ਠਾਣੇ 'ਚ 3.2 ਤੀਬਰਤਾ ਵਾਲਾ ਭੂਚਾਲ ਆਇਆ ਸੀ।
ਜ਼ਿਕਰਯੋਗ ਹੈ ਕਿ ਭਾਰਤ 'ਚ ਭੂਚਾਲ ਨੂੰ ਲੈ ਕੇ ਵਿਗਿਆਨੀਆਂ ਨੇ ਅਲਰਟ ਜਾਰੀ ਕੀਤਾ ਸੀ । ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ 'ਚ ਕਿਸੇ ਵੀ ਸਮੇਂ ਖਤਰਨਾਕ ਭੂਚਾਲ ਆ ਸਕਦਾ ਹੈ। ਵਿਗਿਆਨੀਆਂ ਅਨੁਸਾਰ ਹਿਮਾਲਿਆ ਦੇ ਖੇਤਰ 'ਚ ਲਗਾਤਾਰ ਭੂਚਾਲ ਦੇ ਝਟਕਿਆਂ ਕਾਰਨ ਧਰਤੀ ਦੇ ਅੰਦਰ ਦੀ ਜ਼ਮੀਨ ਖਿਸਕ ਗਈ ਹੈ ਅਤੇ ਭੂਚਾਲ ਦਾ ਖਤਰਾ ਵਧ ਗਿਆ ਹੈ।