ਵੈਕਸੀਨ ਲਈ ਭੂਟਾਨ ਦੇ ਪ੍ਰਧਾਨ ਮੰਤਰੀ ਨੇ PM ਮੋਦੀ ਦਾ ਕੀਤਾ ਧੰਨਵਾਦ

03/23/2021 10:29:44 PM

ਨੈਸ਼ਨਲ ਡੈਸਕ- ਭੂਟਾਨ ਦੇ ਪ੍ਰਧਾਨ ਮੰਤਰੀ ਲੋਤੇਯ ਤਸ਼ੇਰਿੰਗ ਨੇ ਹਿਮਾਲਿਆ ਦੇਸ਼ 'ਚ ਕੋਵਿਡ-19 ਟੀਕਾ ਕਰਣ ਪ੍ਰੋਗਰਾਮ ਨੂੰ ਦੇਸ਼ ਵਿਚ ਸੰਭਵ ਬਣਾਉਣ ਅਤੇ ਭਾਰਤ ਵਲੋਂ ਕੋਵਿਸ਼ੀਲਡ ਟੀਕੇ ਦੀਆਂ ਚਾਰ ਲੱਖ ਖੁਰਾਕਾਂ ਦੇਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਭਾਰਤੀ ਦੂਤਾਵਾਸ ਵਲੋਂ ਜਾਰੀ ਇਕ ਪ੍ਰੈਸ ਬਿਆਨ 'ਚ ਭਾਰਤੀ ਰਾਜਦੂਤ ਰੂਚਿਰਾ ਕਾਮਬੋਜ਼ ਨੇ ਭੂਟਾਨ 'ਚ ਪਾਰੋ ਹਾਈ ਅੱਡੇ 'ਤੇ ਵਿਦੇਸ਼ ਮੰਤਰੀ ਤਾਂਡੀ ਦੋਰਜੀ ਨੂੰ ਟੀਕੇ ਦੀ ਖੇਪ ਸੌਂਪੀ।

ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ

ਤਸ਼ੇਰਿੰਗ ਇਕ ਟਵੀਟ 'ਚ ਕਿਹਾ ਕਿ ਕੋਵਿਸ਼ੀਲਡ ਦੀਆਂ 4,00,000 ਖੁਰਾਕਾਂ ਮਿਲਣ ਨਾਲ ਸਾਡਾ ਦੇਸ਼ਵਿਆਪੀ ਟੀਕਾ ਕਰਣ ਪ੍ਰੋਗਰਾਮ ਹੁਣ ਸੰਭਵ ਹੋ ਸਕੇਗਾ। ਭੂਟਾਨ ਦੇ ਲੋਕ ਅਤੇ ਮੈਂ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ। ਭੂਟਾਨ ਨੂੰ ਜਨਵਰੀ 'ਚ ਭਾਰਤ ਤੋਂ ਤੋਹਫੇ ਦੇ ਰੂਪ 'ਚ ਕੋਵਿਡ-19 ਟੀਕੇ ਦੀ 1.5 ਲੱਖ ਖੁਰਾਕ ਦੀ ਪਹਿਲੀ ਖੇਪ ਮਿਲੀ ਸੀ। 

ਇਹ ਖ਼ਬਰ ਪੜ੍ਹੋ- ਸ਼੍ਰੇਅਸ ਦੇ ਮੈਚ ਦੌਰਾਨ ਲੱਗੀ ਸੱਟ, ਆਈ. ਪੀ. ਐੱਲ. 'ਚ ਖੇਡਣਾ ਹੋਇਆ ਮੁਸ਼ਕਿਲ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh