ਹਰਿਆਣਾ ''ਚ ਮਨਾਇਆ ਗਿਆ ਪੁਲਸ ਸ਼ਹੀਦੀ ਦਿਵਸ, ਜਵਾਨਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਦਿੱਤੀ ਸ਼ਰਧਾਜਲੀ

10/22/2017 7:55:42 AM

ਪੰਚਕੂਲਾ — ਪੂਰੇ ਦੇਸ਼ 'ਚ ਅੱਜ ਪੁਲਸ ਸ਼ਹੀਦੀ ਦਿਵਸ ਮਨਾ ਕੇ  ਜਵਾਨਾਂ ਨੂੰ ਸ਼ਰਧਾਜਲੀ ਦੇ ਰਹੀ ਹੈ। ਇਸੇ ਕਾਰਨ ਪੰਚਕੂਲਾ ਅਤੇ ਹਰਿਆਣਾ 'ਚ ਵੀ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ। ਪੰਚਕੂਲਾ 'ਚ 370 ਜਵਾਨਾਂ ਨੂੰ ਸ਼ਰਧਾਜਲੀ ਦਿੱਤੀ ਗਈ ਹੈ। ਡੀ.ਜੀ.ਪੀ. ਬੀ.ਐੱਸ. ਸੰਧੂ ਨੇ ਇਸ ਦੌਰਾਨ ਸ਼ਹੀਦ ਜਵਾਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਕੁਰਬਾਨੀ ਦੀ ਤਾਰੀਫ ਵੀ ਕੀਤੀ। ਇਸੇ ਦੇ ਨਾਲ ਹੀ ਉਨ੍ਹਾਂ ਨੇ ਸ਼ਹੀਦਾ ਦੀ ਕੁਰਬਾਨੀ ਤੋਂ ਨੌਜਵਾਨਾਂ ਨੂੰ ਪ੍ਰੇਰਣਾ ਲੈਣ ਲਈ ਵੀ ਕਿਹਾ। ਡੀ.ਜੀ.ਪੀ ਨੇ ਪਿਛਲੇ ਦੋ ਮਹੀਨਿਆਂ 'ਚ ਕਾਨੂੰਨ ਵਿਵਸਥਾ ਨੂੰ ਕਾਬੂ ਰੱਖਣ ਲਈ ਹਰਿਆਣਾ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਤਾਰੀਫ ਕੀਤੀ ਅਤੇ ਭਵਿੱਖ ਅਮਨ ਅਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ।


ਭਿਵਾਨੀ : ਪੂਰੇ ਦੇਸ਼ ਸਮੇਤ ਭਿਵਾਨੀ ਪੁਲਸ ਲਾਈਨ 'ਚ ਵੀ ਪੁਲਸ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਐੱਸ.ਪੀ. ਸੁਰਿੰਦਰ ਸਿੰਘ ਭੌਰਿਆ ਦੀ ਮੌਜੂਦਗੀ 'ਚ ਪੁਲਸ ਅਧਿਕਾਰੀਆਂ ਅਤੇ ਸੈਕੜੇਂ ਪੁਲਸ ਕਰਮਚਾਰੀਆਂ ਪੁਲਸ ਅਤੇ ਪੈਰਾ ਮਿਲਟਰੀ ਫੌਰਸ ਦੇ ਸ਼ਹੀਦੀ ਪ੍ਰਾਪਤ ਕੀਤੇ ਜਵਾਨਾਂ ਨੂੰ ਯਾਦ ਕਰਕੇ ਉਨ੍ਹਾਂ ਨੂੰ ਸ਼ਰਧਾਜਲੀ ਭੇਂਟ ਕੀਤੀ। ਸ਼ਹੀਦਾਂ ਦੀ ਯਾਦ 'ਚ ਮਾਤਮੀ ਧੁਨ ਵਜਾ ਕੇ ਹਥਿਆਰ ਉਲਟੇ ਕੀਤੇ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਜਲੀ ਦਿੱਤੀ। 


21 ਅਕਤੂਬਰ 1959 ਨੂੰ ਲੱਦਾਖ ਦੇ ਹੌਟ ਸਪ੍ਰਿੰਗ ਇਲਾਕੇ 'ਚ ਡਿਪਟੀ ਪੁਲਸ ਸੁਪਰਿਨਟੇਨਡੈਂਟ ਅਤੇ ਉਨ੍ਹਾਂ ਦੇ 20 ਫੌਜੀਆਂ 'ਤੇ ਚੀਨੀ ਫੌਜ ਨੇ ਹਮਲਾ ਕੀਤਾ ਸੀ ਅਤੇ ਇਸ ਹਮਲੇ 'ਚ 10 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸ਼ਹੀਦ ਹੋਏ ਬਹਾਦੁਰ ਜਵਾਨਾਂ ਦੇ ਸਨਮਾਨ 'ਚ 21 ਅਕਤੂਬਰ ਨੂੰ ਭਾਰਤੀ ਪੁਲਸ ਫੋਰਸ ਸ਼ਹੀਦੀ ਦਿਵਸ ਦੇ ਤੌਰ 'ਤੇ ਮਨਾਉਣ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਬਾਅਦ ਹਰ ਸਾਲ ਇਸ ਦਿਨ ਨੂੰ  ਪੁਲਸ ਸ਼ਹੀਦੀ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਦੇ ਸ਼ਹੀਦ ਜਵਾਨਾਂ ਨੂੰ ਯਾਦ ਕਰਕੇ ਪ੍ਰੇਰਣਾ ਲਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਸ਼ਰਧਾਜਲੀ ਦਿੱਤੀ ਜਾਂਦੀ ਹੈ।


ਐੱਸ.ਪੀ. ਸੁਰਿੰਦਰ ਸਿੰਘ ਭੌਰਿਆ ਨੇ ਦੱਸਿਆ ਕਿ ਇਸ ਦਿਨ ਸ਼ਹੀਦਾਂ ਦੀ ਯਾਦ 'ਚ ਮੈਮੋਰੀਅਲ ਪਰੇਡ ਕਰਕੇ ਸ਼ਹੀਦਾਂ ਤੋਂ ਪ੍ਰੇਰਣਾ ਲਈ ਜਾਂਦੀ ਹੈ। ਪਿਛਲੇ ਸਾਲ ਪੁਲਸ ਅਤੇ ਪੈਰਾ ਮਿਲਟਰੀ ਦੇ 379 ਅਧਿਕਾਰੀ ਅਤੇ ਕਰਮਚਾਰੀ ਆਪਣੇ ਫਰਜ਼ ਦਾ ਪਾਲਣ ਕਰਦੇ ਸ਼ਹੀਦੀ ਦਾ ਜਾਮ ਪੀ ਗਏ ਸਨ, ਇਸ ਦੇ ਨਾਲ ਹੀ 1961 'ਤੋਂ ਲੈ ਕੇ ਹੁਣ ਤੱਕ 32678 ਸ਼ਹੀਦ ਹੋਏ ਹਨ।