ਆਖਿਰ ਪੁਲਸ ਨੇ ਇਸ ਤਰ੍ਹਾਂ ਚੋਰਾਂ ਦੀ ਸੁਲਝਾਈ ਗੁੱਥੀ, 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

06/28/2017 4:57:15 PM

ਰਿਆਸੀ— ਜੰਮੂ ਦੇ ਰਿਆਸੀ ਦੀ ਪੁਲਸ ਨੇ ਹਾਲ ਹੀ 'ਚ ਚੋਰਾਂ ਦੀ ਗੁੱਥੀ ਨੂੰ ਸੁਲਝਾ ਕੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਤੋਂ ਚੋਰੀ ਕੀਤੀ ਗਈ ਨਕਦੀ ਅਤੇ ਮੋਬਾਇਲ ਫੋਨ ਬਰਾਮਦ ਕਰ ਲਿਆ ਗਿਆ ਹੈ। ਬੀਤੇਂ ਦਿਨ 29 ਮਈ ਨੂੰ ਰਿਆਸੀ ਦੇ ਰਹਿਣ ਵਾਲੇ ਬਸਤੀ ਨਿਵਾਸੀ ਸੂਰਜ ਪ੍ਰਕਾਸ਼ ਪੁੱਤਰ ਮੱਖਣ ਲਾਲ ਨੇ ਰਿਆਸੀ ਪੁਲਸ ਥਾਣੇ 'ਚ ਲਿਖਤ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਦੁਕਾਨ ਦੇ ਨਜ਼ਦੀਕ ਹੀ ਵਾਟਰ ਕੂਲਰ ਤੋਂ ਪਾਣੀ ਲੈਣ ਗਏ ਸਨ ਕਿ ਉਨ੍ਹਾਂ ਤੋਂ ਮਗਰੋ ਕਿਸੇ ਨੇ ਦੁਕਾਨ 'ਚ ਵੜ ਕੇ ਗੱਲੇ 'ਚ ਪਈ 29 ਹਜ਼ਾਰ ਦੀ ਨਕਦੀ ਅਤੇ ਮੋਬਾਇਲ ਫੋਨ ਚੋਰੀ ਕਰ ਲਿਆ।
ਐੱਸ. ਐੱਸ. ਪੀ. ਰਿਆਸੀ ਤਾਹੀਰ ਸੱਜਾਦ ਭੱਟ ਦੇ ਨਿਰਦੇਸ਼ 'ਤੇ ਥਾਣਾ ਮੁੱਖੀ ਜਸਵੀਰ ਸਿੰਘ ਦੀ ਅਗਵਾਈ ਹੇਠ ਪੁਲਸ ਦੀ ਵਿਸ਼ੇਸ਼ ਟੀਮ ਇਸ ਮਾਮਲਾ ਨੂੰ ਦਰਜ ਕਰਕੇ ਛਾਣਬੀਨ 'ਚ ਲੱਗੀ ਹੋਈ ਸੀ। ਮਾਮਲੇ ਨੂੰ ਸੁਲਝਾਉਣ ਲਈ ਸਫਲ ਹੋ ਗਈ। ਐੱਸ. ਐੱਚ. ਪੀ. ਨੇ ਦੱਸਿਆ ਕਿ ਪੁੱਛਗਿਛ ਦੌਰਾਨ ਚੋਰਾਂ ਨੇ ਦੱਸਿਆ ਕਿ ਰਿਆਸੀ ਜਿਲੇ ਦੇ ਬੱਕਲ ਖੇਤਰ 'ਚ ਦਿਹਾੜੀ 'ਤੇ ਕੰਮ ਕਰਦੇ ਹਨ ਅਤੇ ਵਾਰਦਾਤ ਦੇ ਦਿਨ ਉਹ ਰਿਆਸੀ ਆਏ ਹੋਏ ਸਨ। ਉਨ੍ਹਾਂ ਨੇ ਕਿਹਾ ਹੈ ਕਿ ਦੁਕਾਨ 'ਚ ਕੋਈ ਨਹੀਂ ਹੈ ਅਤੇ ਉਹ ਦੋਵੇਂ ਦੁਕਾਨ ਦੇ ਅੰਦਰ ਚਲੇ ਗਏ ਸਨ। ਇਸ ਦੌਰਾਨ ਇਕ ਨੇ ਕਾਊਂਟਰ 'ਤੇ ਪਿਆ ਮੋਬਾਇਲ ਚੁੱਕ ਲਿਆ ਤਾਂ ਦੂਜੇ ਨੇ ਗੱਲੇ ਚੋਂ ਨਕਦੀ ਕੱਢ ਲਈ ਅਤੇ ਉੱਥੋ ਨਾਲ ਹੀ ਫਰਾਰ ਹੋ ਗਏ।
ਐੈੱਸ. ਐਚ. ਓ. ਨੇ ਦੱਸਿਆ ਕਿ ਦੋਵਾਂ ਨੂੰ ਚੋਰੀ ਕੀਤੇ ਗਏ ਮੋਬਾਇਲ ਦੀ ਲੋਕੇਸ਼ਨ ਤੋਂ ਫੜਿਆ ਗਿਆ ਹੈ। ਦੋਸ਼ੀਆਂ ਦਾ ਪਛਾਣ ਰਾਜੀਵ ਕੁਮਾਰ ਪੁੱਤਰ ਮਨੌਜ ਕੁਮਾਰ ਅਤੇ ਮਨੀਸ਼ ਕੁਮਾਰ ਪੁੱਤਰ ਵਿਜੇ ਪਾਡਰ ਨਿਵਾਸੀ ਪਿੰਡ ਕਲਿਆਣਪੁਰ ਗੰਜ ਜਿਲਾ ਸਮੱਸਤੀਪੁਰ, ਬਿਹਾਰ ਦੇ ਰੂਪ 'ਚ ਹੋਈ ਹੈ। ਦੋਵਾਂ ਨੇ ਚੋਰੀ ਕਰਨ ਦੀ ਗੱਲ ਸਵੀਕਾਰ ਕਰ ਲਿਆ ਹੈ। ਪੁਲਸ ਨੇ ਉਸ ਤੋਂ 25 ਹਜ਼ਾਰ ਰੁਪਏ ਅਤੇ ਇਕ ਨਕੋਦੀਆਂ ਦਾ ਮੋਬਾਇਲ ਫੋਨ ਬਰਾਮਦ ਕਰ ਲਿਆ ਹੈ।