ਟਵਿੱਟਰ 'ਤੇ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫਤਾਰ, ਅਸ਼ੋਕ ਗਹਿਲੋਤ ਨਹੀਂ ਚਾਹੁੰਦੇ ਕੋਈ ਕਾਰਵਾਈ

04/16/2018 3:25:28 PM

ਰਾਜਸਥਾਨ— ਰਾਜਸਥਾਨ ਦੇ ਸਾਬਕਾ ਮੁੱਖਮੰਤਰੀ ਅਤੇ ਕਾਂਗਰਸ ਦੇ ਰਾਸ਼ਟਰੀ ਸੰਗਠਨ ਮਹਾਸਕੱਤਰ ਅਸ਼ੋਕ ਗਹਿਲੋਤ ਨੇ ਉਸ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ, ਜਿਸ ਨੇ ਟਵਿੱਟਰ 'ਤੇ ਉਨ੍ਹਾਂ ਦੇ ਘਰ 'ਤੇ ਹਮਲੇ ਦੀ ਧਮਕੀ ਦਿੱਤੀ ਸੀ। ਗਹਿਲੋਤ ਨੇ ਧਮਕੀ ਦੇਣ ਵਾਲੇ ਪ੍ਰਭਾਕਰ ਪਾਂਡੇ ਨੂੰ ਮੁਆਫ ਕਰਦੇ ਹੋਏ ਟਵਿੱਟਰ 'ਤੇ ਉਸ ਦੇ ਕਰੀਅਰ ਦਾ ਹਵਾਲਾ ਦਿੰਦੇ ਹੋਏ ਕੋਰਟ 'ਚ ਨਾ ਜਾਣ ਦੀ ਗੱਲ ਕੀਤੀ ਹੈ। ਵਿਅਕਤੀ ਪ੍ਰਭਾਕਰ ਨੇ ਗਹਿਲੋਤ ਦੇ ਘਰ ਹਮਲਾ ਕਰਨ ਵਾਲੇ ਨੂੰ 10 ਲੱਖ ਦੇਣ ਦਾ ਟਵੀਟ ਕੀਤਾ ਸੀ। ਜਿਸ ਦੇ ਬਾਅਦ ਜੈਪੁਰ ਪੁਲਸ ਉਤਰ ਪ੍ਰਦੇਸ਼ ਦੇ ਕਰਨਪੁਰ ਗੌਰਖਪੁਰ ਦੇਹਾਤ ਤੋਂ ਉਸ ਨੂੰ ਫੜ ਕੇ ਜੈਪੁਰ ਲੈ ਆਈ ਸੀ। 


ਜੈਪੁਰ ਪੁਲਸ ਮੁਤਾਬਕ 10 ਅਪ੍ਰੈਲ ਨੂੰ ਭਾਰਤ ਬੰਦ ਨੂੰ ਲੈ ਕੇ ਅਸ਼ੋਕ ਗਹਿਲੋਤ ਨੇ ਟਵਿੱਟਰ 'ਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਸੀ। ਇਸ ਦੇ ਬਾਅਦ ਰਿਜ਼ਰਵੇਸ਼ਨ ਵਿਵਸਥਾ ਤੋਂ ਨਾਰਾਜ਼ ਯੂ.ਪੀ ਦੇ ਪ੍ਰਭਾਕਰ ਪਾਂਡੇ ਨੇ ਗਹਿਲੋਤ ਦੇ ਘਰ 'ਤੇ ਹਮਲਾ ਕਰਨ ਦੀ ਧਮਕੀ ਟਵਿੱਟਰ 'ਤੇ ਦਿੱਤੀ ਸੀ। ਇਸ 'ਚ ਗਹਿਲੋਤ ਦੇ ਘਰ 'ਤੇ ਹਮਲਾ ਕਰਨ ਵਾਲੇ ਨੂੰ 10 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਗਈ। ਇਸ ਸੰਬੰਧ 'ਚ ਨੇਤਾ ਲੋਕੇਸ਼ ਸ਼ਰਮਾ ਨੇ ਜੈਪੁਰ ਪੁਲਸ ਕਮਿਸ਼ਨਰ ਤੋਂ ਸ਼ਿਕਾਇਤ ਕੀਤੀ, ਜਿਸ ਦੇ ਬਾਅਦ ਪ੍ਰਭਾਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ। 


ਇਸ ਟਵੀਟ ਦੇ ਬਾਅਦ ਅਸ਼ੋਕ ਗਹਿਲੋਤ ਨੇ ਇਕ ਹੋਰ ਟਵੀਟ ਕਰਕੇ ਦੇਸ਼ ਦੇ ਨੌਜਵਾਨਾਂ ਤੋਂ ਸੋਸ਼ਲ ਮੀਡੀਆ ਦੀ ਵਰਤੋਂ ਸਮਾਜ ਦੀ ਭਲਾਈ ਅਤੇ ਸਕਾਰਤਮਕਤਾ ਨਾਲ ਕਰਨ ਦੀ ਅਪੀਲ ਕੀਤ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਜ਼ਰੂਰਤਮੰਦਾਂ ਅਤੇ ਵਿਵਸਥਾ 'ਚ ਜੋ ਬਦਲਾਅ ਚਾਹੁੰਦੇ ਹਨ ਉਸ ਦੇ ਲਈ ਆਵਾਜ਼ ਚੁਕਣੀ ਚਾਹੀਦੀ ਹੈ।