ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਅਕਤੀ ਨੇ ਚੁੱਕਿਆ ਖੌਫ਼ਨਾਕ ਕਦਮ, ਭਾਜਪਾ ਵਿਧਾਇਕ ਨੂੰ ਦੱਸਿਆ ਜ਼ਿੰਮੇਵਾਰ

01/02/2023 9:23:08 PM

ਬੇਂਗਲੁਰੂ (ਏਜੰਸੀ) : ਬੇਂਗਲੁਰੂ ’ਚ ਇਕ 47 ਸਾਲਾ ਦੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੁਸਾਇਡ ਨੋਟ ’ਚ ਉਸ ਨੇ ਲਿਖਿਆ ਕਿ 6 ਲੋਕਾਂ ਜਿਸ ’ਚ ਇਕ ਭਾਜਪਾ ਵਿਧਾਇਕ ਵੀ ਸ਼ਾਮਲ ਹੈ, ਉਨ੍ਹਾਂ ਨੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ। ਐੱਸ. ਪ੍ਰਦੀਪ ਨਾਮ ਦੇ ਵਿਅਕਤੀ ਨੇ ਬੇਂਗਲੁਰੂ ਦੇ ਹੀ ਇਕ ਕਲੱਬ ’ਚ ਸਾਲ 2018 ’ਚ 1.2 ਕਰੋੜ ਰੁਪਏ ਲਗਾਏ ਸਨ।

ਇਹ ਵੀ ਪੜ੍ਹੋ : ਸਕਾਟਲੈਂਡ: ਹੋਟਲ 'ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਮੌਤ

ਗੋਪੀ ਅਤੇ ਸੋਮਈਆ ਨਾਂ ਦੇ 2 ਲੋਕਾਂ ਨੇ ਉਸ ਨੂੰ ਇਸ ਨਿਵੇਸ਼ ਲਈ ਮਨਾਇਆ ਸੀ। ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਹਰ ਮਹੀਨੇ 3-3 ਲੱਖ ਕਰ ਕੇ ਰਕਮ ਵਾਪਸ ਕਰ ਦੇਣਗੇ। ਬਾਅਦ ’ਚ ਗੋਪੀ ਅਤੇ ਸੋਮਈਆ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰਦੀਪ ਨੇ ਨੋਟ ’ਚ ਇਕ ਡਾਕਟਰ ਜੈਰਾਮ ਰੈਡੀ ਦਾ ਨਾਂ ਵੀ ਲਿਖਿਆ ਸੀ ਅਤੇ ਦੋਸ਼ ਲਾਇਆ ਸੀ ਕਿ ਉਸ ਨੇ ਪ੍ਰਦੀਪ ਦੇ ਭਰਾ ਦੀ ਜਾਇਦਾਦ ਨੂੰ ਲੈ ਕੇ ਸਿਵਲ ਕੇਸ ਦਾਇਰ ਕੀਤਾ ਅਤੇ ਪੂਰੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ।

ਇਹ ਵੀ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਕਪਿਲ ਸ਼ਰਮਾ ਤੇ ਗਾਇਕ ਜਸਬੀਰ ਜੱਸੀ

ਪ੍ਰਦੀਪ ਨੇ ਸੁਸਾਇਡ ਨੋਟ ’ਚ ਦੋਸ਼ ਲਾਇਆ ਹੈ ਕਿ ਵਿਧਾਇਕ ਅਰਵਿੰਦ ਲਿੰਬਾਵਾਲੀ ਵੀ ਪੈਸੇ ਲੈਣ ਵਾਲਿਆਂ ਨਾਲ ਮਿਲੇ ਹੋਏ ਸਨ ਅਤੇ ਉਨ੍ਹਾਂ ਦਾ ਹੀ ਸਮਰਥਨ ਕਰ ਰਹੇ ਸਨ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Mandeep Singh

This news is Content Editor Mandeep Singh