ਸਿਰਫਿਰੇ ਆਸ਼ਕ ਨੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਰੋਕ ਕੇ ਫੜੇ ਵਾਲ ਅਤੇ ਚਾਕੂ ਨਾਲ ਕੀਤੇ ਵਾਰ

Tuesday, Jul 04, 2017 - 04:41 PM (IST)

ਅੰਬਿਕਾਪੁਰ— ਇੱਥੇ ਇਕ ਸਿਰਫਿਰੇ ਆਸ਼ਕ ਨੇ ਸਕੂਲ ਜਾ ਰਹੀ ਨਾਬਾਲਿਗ ਨੂੰ ਰਸਤੇ 'ਚ ਰੋਕ ਕੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਨਾਬਾਲਿਗ ਨੇ ਇਨਕਾਰ ਕੀਤਾ ਤਾਂ ਉਸ ਨੇ ਗੁੱਸੇ 'ਚ ਉਸ ਦੇ ਵਾਲ ਫੜ ਲਏ ਅਤੇ ਚਾਕੂ ਨਾਲ ਕਈ ਵਾਰ ਕੀਤੇ। ਲੜਕੀ ਦੀ ਹਾਲਤ ਨਾਜ਼ੁਕ ਦੇਖ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ। 
ਘਟਨਾ ਗਾਂਧੀ ਨਗਰ ਥਾਣਾ ਇਲਾਕੇ ਦੀ ਹੈ। ਇੱਥੇ ਸ਼ਰਾਬ ਦੀ ਆਦਤ ਅਤੇ ਮਜ਼ਬੂਰੀ ਕਰਨ ਵਾਲੇ 22 ਸਾਲਾਂ ਸ਼ਯਾਮ ਪੈਕਰਾ ਪਿੰਡ ਦੇ ਹੀ ਇਕ 17 ਸਾਲਾਂ ਲੜਕੀ ਨੂੰ ਅਕਸਰ ਪਰੇਸ਼ਾਨ ਕਰਦਾ ਸੀ। ਪੁਲਸ ਮੁਤਾਬਕ ਮੰਗਲਵਾਰ ਨੂੰ ਕੇਸ਼ਵਪੁਰ ਹਾਇਰ ਸੈਕੰਡਰੀ ਸਕੂਲ 'ਚ 12ਵੀਂ ਦੀ ਵਿਦਿਆਰਥਣ ਆਪਣੀ ਸਹੇਲੀਆਂ ਨਾਲ ਸਾਈਕਲ ਤੋਂ ਸਕੂਲ ਜਾ ਰਹੀ ਸੀ। ਬਿਸ਼ਨਪੁਰ ਪਾਵਰ ਹਾਊਸ ਨੇੜੇ ਦੋਸ਼ੀ ਸ਼ਯਾਮ ਪੈਕਰਾ ਨੇ ਉਸ ਨੂੰ ਰੋਕ ਲਿਆ ਅਤੇ ਪਿਆਰ ਦਾ ਇਜਹਾਰ ਕਰਨ ਲੱਗਾ। ਜ਼ੋਰ ਜਬਰਦਸਤੀ ਕਰਨ 'ਤੇ ਲੜਕੀ ਨੇ ਉਸਨੂੰ ਰੋਕਿਆ। ਅਜਿਹੇ 'ਚ ਗੁੱਸੇ 'ਚ ਆਏ ਆਸ਼ਕ ਨੇ ਸਾਈਕਲ ਫੜ ਕੇ ਸੁੱਟ ਦਿੱਤਾ ਅਤੇ ਉਸ ਦੇ ਸਰੀਰ 'ਤੇ ਚਾਕੂ ਨਾਲ 6-7ਵਾਰ ਕੀਤੇ। ਵਿਦਿਆਰਥਣ ਨਾਲ ਖੂਨ ਨਾਲ ਲਥਪਥ ਹੋ ਗਈ। ਉਸ ਨੂੰ ਦੇਖ ਕੇ ਉਸ ਦੀਆਂ ਸਹੇਲੀਆਂ ਨੇ ਸ਼ੌਰ ਮਚਾ ਦਿੱਤਾ। ਅਜਿਹੇ 'ਚ ਲੋਕ ਇੱਕਠਾ ਹੋ ਗਏ। ਮੌਕਾ ਦੇਖ ਕੇ ਦੋਸ਼ੀ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਪੁਲਸ ਨੂੰ ਖਬਰ ਦਿੱਤੀ ਅਤੇ ਨਾਬਾਲਿਗ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਇੱਥੇ ਇਲਾਜ ਦੇ ਬਾਅਦ ਉਸ ਦੀ ਹਾਲਤ ਠੀਕ ਹੈ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਪੁੱਛਗਿਛ ਕਰ ਰਹੀ ਹੈ। ਦੋਸ਼ੀ ਪਹਿਲੇ ਵੀ ਕਈ ਵਾਰ ਰਸਤੇ 'ਚ ਰੋਕ ਕੇ ਪਰੇਸ਼ਾਨ ਕਰ ਚੁੱਕਿਆ ਹੈ। ਇਕ ਹਫਤੇ ਪਹਿਲੇ ਦੋਸ਼ੀ ਨੇ ਨਾਬਾਲਿਗ ਨੂੰ ਧਮਕਾਇਆ ਸੀ, ਉਦੋਂ ਪਰਿਵਾਰਕ ਮੈਂਬਰਾਂ ਨੇ ਬੁਲਾ ਕੇ ਉਸ ਨੂੰ ਸਮਝਾਇਆ ਸੀ।


Related News