ਕੋਰੋਨਾ ਦੌਰਾਨ ਭਾਰਤ 'ਚ  ਦਿਮਾਗ਼ੀ ਮਰੀਜ਼ਾਂ ਦੀ ਗਿਣਤੀ ਵਧੀ, ਇਹ ਹਨ ਕਾਰਨ

07/16/2021 2:29:17 PM

ਮੁੰਬਈ (ਵਿਸ਼ੇਸ਼)- ਪਿਛਲੀਆਂ 4 ਤਿਮਾਹੀਆਂ ਵਿਚ ਨਿਊਰੋਸਾਇਕੀ ਐਂਟੀ-ਡਰੱਗਜ਼ ਵਿਚ ਹੋਇਆ ਵਾਧਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਕੋਵਿਡ ਮਹਾਮਾਰੀ ਨੇ ਭਾਰਤ ਵਿਚ ਵੱਡੀ ਗਿਣਤੀ ’ਚ ਲੋਕਾਂ ਦੀ ਦਿਮਾਗੀ ਸਿਹਤ ’ਤੇ ਡੂੰਘਾ ਅਸਰ ਪਾਇਆ ਹੈ। ਆਰਕ ਫਰਮ ਏ. ਆਈ. ਓ. ਸੀ. ਡੀ.-ਡਬਲਿਯੂ. ਏ. ਸੀ. ਐੱਸ. ਨੇ ਮਾਰਕੀਟ ਰਿਸਾਈਜ਼ ਤੋਂ ਡਾਟਾ ਸੋਰਸ ਕੀਤਾ, ਜਿਸ ਵਿਚ ਜੂਨ 2021 ਦੀ ਤਿਮਾਹੀ ਲਈ ਸੈਂਟਰਲ ਨਰਵਸ ਸਿਸਟਮ (ਸੀ. ਐੱਨ. ਐੱਸ.) ਦਵਾਈਆਂ ਦੀ ਵਿਕਰੀ ਵਿਚ ਸਾਲ-ਦਰ-ਸਾਲ 13 ਫੀਸਦੀ ਦਾ ਵਾਧਾ ਦਿਖਾਇਆ ਗਿਆ ਹੈ। ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਇਹ ਸਭ ਤੋਂ ਤੇਜ਼ ਵਾਧਾ ਹੈ। ਇਹ ਵਿਕਰੀ ਜਨਵਰੀ-ਮਾਰਚ 2020 ਦੀ ਮਹਾਮਾਰੀ ਤੋਂ ਪਹਿਲਾਂ ਦੀ ਤਿਮਾਹੀ ਵਿਚ ਦਰਜ ਕੀਤੀ ਗਈ ਵਿਕਰੀ ਦੀ ਤੁਲਨਾ ’ਚ 8.4 ਫੀਸਦੀ ਵੱਧ ਹੈ। ਡਬਲਿਯੂ. ਏ. ਸੀ. ਐੱਨ. ਨੇ ਜੂਨ ਦੀ ਤਿਮਾਹੀ ਵਿਚ ਸੈਂਟਰਲ ਨਰਵਸ ਸਿਸਟਮ ਦੀ ਸ਼੍ਰੇਣੀ ਦੀਆਂ ਦਵਾਈਆਂ ਦੀ ਵਿਕਰੀ 2,410 ਕਰੋੜ ਹੋਣ ਦਾ ਅੰਦਾਜ਼ਾ ਲਾਇਆ ਹੈ। ਸੀ. ਐੱਨ. ਐੱਸ. ਸ਼੍ਰੇਣੀ ਅੰਦਰ ਐਂਟੀਡਿਪੈਂਪੇਟੈਂਟਸ ਦੀ ਵਿਕਰੀ ਸਾਲਾਨਾ 15 ਫੀਸਦੀ ਵਧ ਕੇ 632 ਕਰੋੜ ਹੋ ਗਈ, ਐਂਟੀਸਾਇਕੋਟਿਕਸ 13 ਫੀਸਦੀ ਤੋਂ ਵਧ ਕੇ 270 ਕਰੋੜ ਹੋ ਗਈ ਅਤੇ ਐਨਾਲਜੇਸਿਕ ਦੀ ਵਿਕਰੀ ਦੁੱਗਣੀ ਹੋ ਕੇ 30 ਲੱਖ ਹੋ ਗਈ।

ਇਹ ਵੀ ਪੜ੍ਹੋ : ਕੋਰੋਨਾ ਤੋਂ ਮਿਲੀ ਥੋੜ੍ਹੀ ਰਾਹਤ, ਦੇਸ਼ 'ਚ ਫਿਰ 40 ਹਜ਼ਾਰ ਤੋਂ ਘੱਟ ਹੋਇਆ ਨਵੇਂ ਮਾਮਲਿਆਂ ਦਾ ਅੰਕੜਾ

ਮਹਾਨਗਰਾਂ ’ਚ ਡਿਪ੍ਰੈਸ਼ਨ ਦੇ ਮਰੀਜ਼ 40 ਫੀਸਦੀ ਵਧੇ
ਮਨੋਰੋਗ ਮਾਹਿਰ ਆਮ ਚਿੰਤਾ ਵਿਕਾਰਾਂ, ਜਨੂੰਨੀ ਲਾਜ਼ਮੀ ਵਿਕਾਰਾਂ ਦੇ ਨਾਲ-ਨਾਲ ਡਰ ਤੇ ਮਹਾਮਾਰੀ ਦੇ ਮਾਧਿਅਮ ਰਾਹੀਂ ਬੀਮਾਰੀਆਂ ਦੇ ਡਰ ਦੇ ਮਾਮਲਿਆਂ ਵਿਚ ਵਾਧੇ ਦੀ ਪੁਸ਼ਟੀ ਕਰਦੇ ਹਨ। ਪੁਣੇ, ਮੁੰਬਈ ਤੇ ਦਿੱਲੀ ਵਿਚ ਦਿਮਾਗੀ ਸਿਹਤ ਮੁੜ-ਵਸੇਬਾ ਕੇਂਦਰ ਚਲਾਉਣ ਵਾਲੇ ਨਿਊਰੋਸਾਇਕਿਆਟ੍ਰਿਸਟ ਅਮਰ ਸ਼ਿੰਦੇ ਦਾ ਕਹਿਣਾ ਹੈ ਕਿ ਦੂਜੀ ਲਹਿਰ ਦੌਰਾਨ ਆਊਟ ਪੇਸ਼ੈਂਟ ਡਿਪਾਰਟਮੈਂਟ ਵਿਚ 30 ਤੋਂ 40 ਫੀਸਦੀ ਦਾ ਵਾਧਾ ਹੋਇਆ ਹੈ। ਲਾਕਡਾਊਨ ’ਚ ਬਿਹਤਰ ਸੰਪਰਕ ਤੇ ਜ਼ਿਆਦਾ ਦਵਾਈ ਕਾਰਨ ਪਾਗਲਪਨ ਦੇ ਮਰੀਜ਼ਾਂ ਵਿਚ ਵਾਧਾ ਹੋਇਆ ਹੈ। ਉਹ ਕਹਿੰਦੇ ਹਨ ਕਿ ਕੋਰੋਨਾ ਕਾਰਨ ਆਪਣਿਆਂ ਦੇ ਹਸਪਤਾਲ ਵਿਚ ਭਰਤੀ ਹੋਣ ਜਾਂ ਉਨ੍ਹਾਂ ਦੀ ਮੌਤ ਕਾਰਨ ਲੋਕਾਂ ਵਿਚ ਡਿਪ੍ਰੈਸ਼ਨ ਵਧਿਆ ਹੈ। ਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਸਿਹਤਮੰਦ ਹੋਣ ’ਤੇ ਦਿਮਾਗੀ ਬੀਮਾਰੀਆਂ ਕਾਰਨ ਵੀ ਮਰੀਜ਼ਾਂ ਨੂੰ ਮੁੜ-ਵਸੇਬਾ ਕੇਂਦਰਾਂ ਵਿਚ ਦਾਖਲ ਕਰਨ ਦੀ ਲੋੜ ਪੈਂਦੀ ਹੈ। ਪਿਛਲੇ ਸਾਲ ਜੂਨ ਦੀ ਤਿਮਾਹੀ ਵਿਚ ਲਾਕਡਾਊਨ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਭਾਰਤੀ ਫਾਰਮਾ ਬਾਜ਼ਾਰ ਵਿਚ ਤੇਜ਼ੀ ਆਈ ਹੈ।

ਇਹ ਵੀ ਪੜ੍ਹੋ : SC ਦਾ ਆਦੇਸ਼, ਕੋਰੋਨਾ ਦੀ ਦੂਜੀ ਲਹਿਰ 'ਚ ਰਿਹਾਅ ਕੈਦੀ ਅਗਲੇ ਆਦੇਸ਼ ਤੱਕ ਨਹੀਂ ਕਰਨਗੇ ਸਰੰਡਰ

ਮਹਾਮਾਰੀ ’ਚ ਦਿਮਾਗੀ ਸਿਹਤ ਵਿਗੜਨ ਦੇ ਕਾਰਨ
ਇਸ ਸਾਲ ਜੂਨ ਦੀ ਤਿਮਾਹੀ ਵਿਚ ਦੂਜੀ ਕੋਵਿਡ ਲਹਿਰ ਦੇਖੀ ਗਈ, ਜਿਸ ਨਾਲ ਦਵਾਈਆਂ ਦੀ ਮੰਗ ਵਧੀ ਹੈ। ਏ. ਆਈ. ਓ. ਸੀ. ਡੀ. ਅਵਾਕਸ ਦੇ ਮਾਰਕੀਟਿੰਗ ਮੁਖੀ ਸ਼ੀਤਲ ਸਪਲੇ ਕਹਿੰਦੇ ਹਨ ਕਿ ਵਰਕ ਫ੍ਰਾਮ ਹੋਮ, ਆਪਣਿਆਂ ਦੇ ਨੁਕਸਾਨ ਅਤੇ ਸਮਾਜਿਕ ਜੀਵਨ ਦੀ ਕਮੀ ਕੁਝ ਸੀ. ਐੱਨ. ਐੱਸ. ਉਤਪਾਦਾਂ ਵਿਚ ਵਾਧੇ ਦੇ ਸੰਭਾਵਤ ਕਾਰਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਰਗਰਮ ਤੌਰ ’ਤੇ ਅਭਿਆਸ ਕਰਨ ਵਾਲੇ ਡਾਕਟਰ ਨਵੇਂ ਮਰੀਜ਼ਾਂ ਵਿਚ ਵਾਧਾ ਦੇਖ ਸਕਦੇ ਹਨ। ਇੰਡੀਅਨ ਸਾਇਕਿਆਟ੍ਰਿਕ ਸੁਸਾਇਟੀ ਦੇ ਮੁਖੀ ਗੌਤਮ ਸਾਹਾ ਕਹਿੰਦੇ ਹਨ ਕਿ ਮਹਾਮਾਰੀ ਕਾਰਨ ਮਾਤਾ-ਪਿਤਾ ਤੇ ਦਾਦਾ-ਦਾਦੀ ਦੀ ਸਿਹਤ ਵਿਚ ਕਮੀ, ਵੱਖਵਾਦ ਤੇ ਇਕੱਲੇਪਨ ਵੱਲ ਲਿਜਾਣ ਵਾਲੀਆਂ ਲਾਕਡਾਊਨ ਪਾਬੰਦੀਆਂ, ਗੈਰ-ਭਰੋਸੇਯੋਗ ਸੋਮਿਆਂ ਤੋਂ ਆਉਣ ਵਾਲੀ ਬਹੁਤ ਸਾਰੀ ਜਾਣਕਾਰੀ ਕਾਰਨ ਵੀ ਲੋਕ ਤਣਾਅ ਵਿਚ ਆਏ ਹਨ। ਜਦੋਂ ਲੋਕ ਸੋਚ ਰਹੇ ਸਨ ਕਿ ਮਹਾਮਾਰੀ ਖਤਮ ਹੋ ਚੁੱਕੀ ਹੈ ਤਾਂ ਅਚਾਨਕ ਦੂਜੀ ਲਹਿਰ ਦਾ ਆਉਣਾ ਵੀ ਦਿਮਾਗੀ ਸਿਹਤ ਵਿਗੜਨ ਦਾ ਕਾਰਨ ਰਿਹਾ ਹੈ।

ਨੋਟ : ਕੋਰੋਨਾ ਦੌਰਾਨ ਵਧ ਰਹੇ ਦਿਮਾਗ਼ੀ ਮਰੀਜ਼ਾਂ ਨੇ ਵਧਾਈ ਚਿੰਤਾ, ਇਸ ਬਾਰੇ ਕੀ ਹੈ ਤੁਹਾਡੀ ਰਾਏ

DIsha

This news is Content Editor DIsha