ਸੀਰੀਆ ਹਵਾਈ ਹਮਲੇ ਦੌਰਾਨ ਜ਼ਖਮੀ ਹੋਏ ਬੱਚੇ ਦੀ ਨਵੀਂ ਤਸਵੀਰ ਵਾਇਰਲ

09/26/2017 7:35:15 PM

ਨਵੀਂ ਦਿੱਲੀ—ਪਿਛਲੇ ਸਾਲ ਅਗਸਤ 'ਚ ਸੀਰੀਆ ਦੇ ਅਲੇਪੋ 'ਚ ਹਵਾਈ ਹਮਲੇ 'ਚ ਜ਼ਖਮੀ 5 ਸਾਲਾਂ ਬੱਚੇ ਦੀ ਇਕ ਤਸਵੀਰ ਨੇ ਪੂਰੀ ਦੁਨੀਆ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ। ਇਸ ਬੱਚੇ ਨੂੰ ਮਲਬੇ 'ਚੋਂ ਕੱਢ ਕੇ ਐਂਬੂਲੈਂਸ 'ਚ ਬਿਠਾਇਆ ਗਿਆ ਸੀ। ਹੁਣ ਸਾਲ ਭਾਰ ਬਾਅਦ ਇਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ। ਇਸ 'ਚ ਬੱਚਾ ਵਿਕਟਰੀ ਸਾਇਨ ਬਣਾਉਂਦਾ ਹੋਇਆ ਦਿਖ ਰਿਹਾ ਹੈ। ਇਸ ਬੱਚੇ ਦਾ ਨਾਮ ਓਮਰਾਨ ਦਕਨੀਸ਼ ਹੈ। 


ਫੇਸਬੁੱਕ 'ਤੇ  ਨਾਮਕ ਪੇਜ਼ ਤੋਂ ਕੁਝ ਘੰਟਿਆਂ ਪਹਿਲਾਂ ਇਸ ਬੱਚੇ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ ਇਸ ਨੂੰ ਹਾਲੇ ਤਕ ਹਜ਼ਾਰਾਂ ਲੋਕ ਲਾਇਕ ਅਤੇ ਸ਼ੇਅਰ ਕਰ ਚੁੱਕੇ ਹਨ। ਕਈ ਲੋਕ ਇਸ ਬੱਚੇ ਨੂੰ ਸਹੀ ਸਲਾਮਤ ਦੇਖ ਕੇ ਖੁਸ਼ ਹਨ ਤਾਂ ਕੁਝ ਇਸ ਤਸਵੀਰ ਨੂੰ ਫਰਜ਼ੀ ਦੱਸ ਰਹੇ ਹਨ।


ਉਂਝ ਇਹ ਤਸਵੀਰ ਫਰਜ਼ੀ ਨਹੀਂ ਹੈ ਪਰ ਇਹ ਨਵੀਂ ਵੀ ਨਹੀਂ ਹੈ। ਭਾਵੇ ਹੀ ਇਹ ਤਸਵੀਰ ਹੁਣ ਵਾਇਰਲ ਹੋ ਰਹੀ ਹੈ ਪਰ ਅਸਲ 'ਚ ਇਹ ਤਸਵੀਰ 3 ਮਹੀਨੇ ਪਹਿਲਾਂ ਦੀ ਹੈ। ਤਦ ਇਹ ਆਪਣੇ ਪਾਪਾ ਨਾਲ ਇਕ ਇੰਟਰਵਿਊ 'ਚ ਮੌਜੂਦ ਸੀ। ਇਸ ਇੰਟਰਵਿਊ ਦੀ ਇਕ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।