ਭਾਜਪਾ ਨੇਤਾ ਕ੍ਰਿਸ਼ਣਾ ਸ਼ਾਹੀ ਦਾ ਸ਼ੱਕੀ ਹਾਲਾਤਾਂ ''ਚ ਕਤਲ

07/20/2017 11:22:27 AM

ਗੋਪਾਲਗੰਜ — ਭਾਜਪਾ ਕਾਰਜਕਰਤਾ ਕ੍ਰਿਸ਼ਣਾ ਸ਼ਾਹੀ ਦਾ ਮੰਗਲਵਾਰ ਦੀ ਰਾਤ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ। ਬੁੱਧਵਾਰ ਸਵੇਰੇ ਹਥੁਆ ਥਾਣੇ ਦੇ ਮਾਂਝਾ ਬਸਰਿਯਾ ਪਿੰਡ ਦੇ ਕੋਲ ਪੁਲਸ ਲਾਸ਼ ਬਰਾਮਦ ਕਰ ਲਈ ਹੈ। ਇਸ ਤੋਂ ਬਾਅਦ ਪੁਲਸ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਸਥਿਤੀ ਦੇਖਦੇ ਹੋਏ ਪੁਲਸ ਨੇ ਫੋਰਸ ਤੈਨਾਤ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਚੈਨਪੁਰ ਪਿੰਡ ਨਿਵਾਸੀ ਸ਼ਾਹੀ ਹਥੁਆ ਮਾਂਝਾ ਪਿੰਡ ਤੋਂ ਪਾਰਟੀ ਖਾ ਕੇ ਵਾਪਸ ਆ ਰਹੇ ਸਨ। ਇਸੇ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ। ਸਵੇਰੇ ਪਰਿਵਾਰ ਵਾਲੇ ਉਨ੍ਹਾਂ ਦੀ ਭਾਲ ਕਰਨ ਲੱਗ ਪਏ।
ਪਰਿਵਾਰ ਵਾਲੇ ਅਗਵਾ ਹੋਣ ਦਾ ਸ਼ੱਕ ਜ਼ਾਹਰ ਕਰ ਰਹੇ ਸਨ ਪਰ ਪੁਲਸ ਵਾਲਿਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਭਾਜਪਾ ਨੇਤਾਵਾਂ ਦੇ ਦਬਾਓ ਤੋਂ ਬਾਅਦ ਪੁਲਸ ਹਰਕਤ 'ਚ ਆਈ।
ਡੀ.ਐਮ. ਅਤੇ ਆਸ.ਪੀ. ਉਨ੍ਹਾਂ ਦੇ ਘਰ ਜਾ ਕੇ ਜਾਣਕਾਰੀ ਲੈ ਹੀ ਰਹੇ ਸਨ ਕਿ ਲੋਕਾਂ ਨੇ ਉਸਦੀ ਲਾਸ਼ ਦੀ ਜਾਣਕਾਰੀ ਦਿੱਤੀ। ਪਾਰਟੀ ਕਰਨ ਵਾਲੇ ਸਮੇਤ 4 ਔਰਤਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਉਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਜੋ ਘਟਨਾ ਵਾਲੇ ਦਿਨ ਕ੍ਰਿਸ਼ਣਾ ਸ਼ਾਹੀ ਦੇ ਨਾਲ ਸਨ। ਉਨ੍ਹਾਂ ਦੇ ਕਿਸੇ ਪਛਾਣ ਵਾਲੇ ਜਾਂ ਨਜ਼ਦੀਕੀ ਦੀ ਭੂਮਿਕਾ ਵੀ ਹੋ ਸਕਦੀ ਹੈ।
ਸਮੁਹਿਕ ਹੱਤਿਆਵਾਂ ਤੋਂ ਬਾਅਦ ਕ੍ਰਿਸ਼ਣਾ ਸ਼ਾਹੀ ਦਾ ਨਾਂ ਚੈਨਪੁਰ ਪਿੰਡ 1992 'ਚ ਸਾਹਮਣੇ ਆਇਆ ਸੀ। ਮਾਲ ਸਮਰਥਕ ਇਕ ਦਰਜਨ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਸਮੇਂ ਬਿਹਾਰ ਦੇ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਸਨ। ਉਨ੍ਹਾਂ ਨੇ ਇਸ ਘਟਨਾ 'ਚ ਮਾਰੇ ਗਏ ਲੋਕਾਂ ਨੂੰ ਇੰਨਸਾਫ ਦਵਾਉਣ ਦਾ ਭਰੋਸਾ ਦਿੱਤਾ ਸੀ। ਇੰਨਾ ਹੱਤਿਆਵਾਂ ਦੇ ਮੁੱਖ ਦੋਸ਼ੀ ਕ੍ਰਿਸ਼ਣਾ ਸ਼ਾਹੀ ਦੇ ਪਿਤਾ ਸਨ । ਉਸ ਸਮੇਂ ਕ੍ਰਿਸ਼ਣਾ ਸ਼ਾਹੀ ਛੋਟੇ ਸਨ। ਮੇਨੈਜਰ ਸ਼ਾਹੀ ਨੂੰ ਵੀ ਕੁਝ ਦਿਨਾਂ ਬਾਅਦ ਕਤਲ ਕਰ ਦਿੱਤਾ ਗਿਆ  ਸੀ। ਉਸ ਸਮੇਂ ਤੱਕ ਕ੍ਰਿਸ਼ਣਾ ਸ਼ਾਹੀ ਨੇ ਵੀ ਆਪਣੀ ਪਛਾਣ ਬਣਾ ਲਈ ਸੀ। ਉਸਨੇ ਆਪਣੇ ਇਲਾਕੇ 'ਚ ਦਬਦਬਾ ਕਾਇਮ ਕਰਨ ਲਈ ਆਪਣੇ ਪਿਤਾ ਦੇ ਕਤਲ ਦਾ ਬਦਲਾ ਲਿਆ।
ਕ੍ਰਿਸ਼ਣਾ ਸ਼ਾਹੀ, ਆਦਿੱਤਯ ਰਾਏ ਦੇ ਘਰ ਪਾਰਟੀ 'ਚ ਸ਼ਾਮਲ ਹੋਣ ਲਈ ਗਏ ਸਨ। ਪੁਲਸ ਜਾਣਕਾਰੀ ਦੇ ਮੁਤਾਬਕ ਭੋਜਨ 'ਚ ਜ਼ਹਿਰ ਮਿਲਾ ਕੇ ਦੇਣ ਤੋਂ ਬਾਅਦ ਲਾਸ਼ ਨੂੰ ਖੂਹ ਵਿਚ ਪਾ ਦਿੱਤਾ ਗਿਆ ਸੀ। ਹਾਲਾਂਕਿ ਪੁਲਸ ਕੁਝ ਵੀ ਸਾਫ ਕਹਿਣ ਤੋਂ ਮਨ੍ਹਾਂ ਕਰ ਰਹੀ ਹੈ।