ਮੌਤ ਦਾ ਦੋਸ਼ੀ ਠਹਿਰਾ ਕੇ ਹੁੱਕਾ ਪਾਣੀ ਬੰਦ ਕਰਕੇ, ਮਾਂ ਅਤੇ ਪਰਿਵਾਰ ਦਾ ਕਰਵਾਇਆ ਮੁੰੰਡਨ

Wednesday, Dec 06, 2017 - 11:00 AM (IST)

ਲਲਿਤਪੁਰ - ਯੂ. ਪੀ. ਦੇ ਲਲਿਤਪੁਰ ਜ਼ਿਲੇ ਦੀ ਇਕ ਪੰਚਾਇਤ ਨੇ ਤਾਲਿਬਾਨੀ ਫਰਮਾਨ ਸੁਣਾਉਂਦੇ ਹੋਏ ਇਕ ਮਾਂ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਬੇਟੇ ਦੀ ਹੱਤਿਆ ਦੇ ਦੋਸ਼ 'ਚ ਦੋਸ਼ੀ ਠਹਿਰਾਉਂਦੇ ਹੋਏ ਮੁੰਡਨ ਕਰਵਾ ਦਿੱਤਾ। ਪੰਚਾਇਤ 'ਤੇ ਦੋਸ਼ ਹੈ ਕਿ ਉਸ ਨੇ ਪਿੰਡ ਦੇ ਦਬੰਗਾਂ ਦੇ ਦਬਾਅ ਹੇਠ ਅਜਿਹਾ ਸ਼ਰਮਨਾਕ ਫਰਮਾਨ ਸੁਣਾਇਆ।
ਇੰਨਾ ਹੀ ਨਹੀਂ, ਪੰਚਾਇਤ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਹੱਤਿਆ ਦੇ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਦਾ ਹੁੱਕਾ-ਪਾਣੀ ਵੀ ਬੰਦ ਕਰ ਦਿੱਤਾ ਅਤੇ ਪਿੰਡ 'ਚੋਂ ਬੇਦਖਲ ਕਰ ਦਿੱਤਾ। ਰਿਪੋਰਟ ਮੁਤਾਬਕ ਥਾਣਾ ਸੌਜਨਾ ਸ਼ਖਸੇਤਰ ਦੇ ਭਦੌਰਾ ਪਿੰਡ ਦੀ ਪੰਚਾਇਤ ਦੇ ਹੁਕਮ 'ਤੇ ਬਤੌਰ ਸਜ਼ਾ ਪਰਿਵਾਰਕ ਮੈਂਬਰਾਂ ਨੂੰ ਪੂਰੇ ਪਿੰਡ ਨੂੰ ਸਮੂਹਿਕ ਭੋਜ ਵੀ ਕਰਵਾਉਣਾ ਪਿਆ ਪਰ ਪੀੜਤ ਪਰਿਵਾਰ ਨੂੰ ਪੁਲਸ ਅਤੇ ਪ੍ਰਸ਼ਾਸਨ ਵਲੋਂ ਅਜੇ ਤਕ ਕੋਈ ਇਨਸਾਫ ਨਹੀਂ ਮਿਲਿਆ। ਪੀੜਤਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਮਲਾ ਬੀਤੀ 4 ਜੁਲਾਈ ਨੂੰ ਇਕ ਨੌਜਵਾਨ ਦੀ ਲਾਸ਼ ਜੰਗਲ ਵਿਚ ਦਰੱਖਤ ਨਾਲ ਲਟਕਦੀ ਮਿਲਣ ਦਾ ਸੀ। ਮ੍ਰਿਤਕ ਦੇ ਪਰਿਵਾਰ ਨੇ ਪਿੰਡ ਦੇ 3 ਦਬੰਗਾਂ 'ਤੇ ਹੱਤਿਆ ਦਾ ਸ਼ੱਕ ਪ੍ਰਗਟਾਇਆ ਸੀ ਪਰ ਪੁਲਸ ਨੇ ਦਬੰਗਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।


Related News