ਸ਼ਰਾਰਤੀ ਅਨਸਰਾਂ ਨੇ ਧਾਰਮਕ ਅਸਥਾਨ ਨੂੰ ਲਾਈ ਅੱਗ

12/05/2017 10:37:39 AM

ਪਾਉਂਟਾ ਸਾਹਿਬ/ਨਾਹਨ - ਮਾਜਰਾ ਦੇ ਕੋਲ ਮੇਲੀਓਂ ਪਿੰਡ ਵਿਚ ਸਥਿਤ ਇਕ ਧਾਰਮਕ ਅਸਥਾਨ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਅੱਗ ਲਾ ਦਿੱਤੀ। ਇੰਨਾ ਹੀ ਨਹੀਂ, ਉਥੇ ਰੱਖੇ ਧਾਰਮਕ ਗ੍ਰੰਥ ਦੇ 40 ਪੰਨਿਆਂ ਨੂੰ ਵੀ ਸਾੜ ਦਿੱਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਲੋਕਾਂ ਵਿਚ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਨੈਸ਼ਨਲ ਹਾਈਵੇ ਦੇਹਰਾਦੂਨ-ਚੰਡੀਗੜ੍ਹ 'ਤੇ ਚੱਕਾ ਜਾਮ ਕਰ ਦਿੱਤਾ। ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਪੁਲਸ ਮੁਖੀ ਸਿਰਮੌਰ ਰੋਹਿਤ ਮਾਲਪਾਨੀ ਮੌਕੇ 'ਤੇ ਪੁੱਜੇ ਅਤੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਦੌਰਾਨ ਲੋਕਾਂ ਨੇ ਤਿੰਨ ਦਿਨਾਂ ਅੰਦਰ ਦੋਸ਼ੀਆਂ ਨੂੰ ਫੜਨ ਦੀ ਸ਼ਰਤ 'ਤੇ ਕਰੀਬ 2 ਘੰਟਿਆਂ ਬਾਅਦ ਧਰਨਾ ਚੁੱਕਿਆ।